ਪੰਨਾ:Alochana Magazine October, November, December 1966.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੁੜਾਪੇ ਤੋਂ ਰਾਮੇਸ਼ਰ ਤਕ | ਕੁੜਾਪੇ ਤੋਂ ਰਾਮੇਸ਼ੁਰ ਤਕਰੀਬਨ ਸਵਾ ਚਾਰ ਸੌ ਮੀਲ ਹੈ । ਗੁਰੂ ਨਾਨਕ ਦੇਵ ਜੀ ਨੇ ਸੰਨ 15 10 ਦੀ ਦੀਵਾਲੀ ਤੋਂ ਪਿੱਛੋਂ ਰਾਮੇਸ਼ੁਰ ਦਾ ਰੁਖ਼ ਕੀਤਾ । ਰਾਮੇਸ਼ੁਰ ਤਕ ਪੂਰਬੀ ਸਮੁੰਦਰ ਦੇ ਕੰਢੇ ਕੰਢੇ ਭੀਲ ਨਿਸ਼ਾਦ ਲੋਕ ਹੀ ਵੱਸਦੇ ਸਨ । ਇਹਨਾਂ ਲੋਕਾਂ ਵਿਚ ਭੀ ਕਿਤੇ ਕਿਤੇ ਜੋਗੀਆਂ ਨੇ ਆਪਣੇ ਮੱਠ ਬਣਾਏ ਹੋਏ ਸਨ । ਰਮਤੇ ਜੋਗੀ ਹਿਮਾਲਾ ਪਰਬਤ ਤੋਂ ਲੈ ਕੇ ਰਾਮੇਸ਼ੁਰ ਤਕ ਚੱਕਰ ਲਾ ਆਉਂਦੇ ਸਨ । ਹਰ ਥਾਂ ਇਸ ਭੇਖ ਦੀ ਪੂਜਾ, ਮਾਨਤਾ ਹੁੰਦੀ । ਕੁੜਾਪੇ ਤੋਂ ਅਗਾਂਹ ਪਾਲੀਪੁਰ (ਪੋਲੀ ਪੋਰਟ) ਜੋਗੀਆਂ ਦਾ ਮੱਠ ਸੀ । ਉੱਥੇ ਟਿਕੇ ਹੋਏ ਕਈ ਜੋਗੀ ਅੱਗੇ ਭੀ ਗੁਰੂ ਨਾਨਕ ਦੇਵ ਜੀ ਨੂੰ ਤਲਵੰਡੀ ਦੀ ਬਾਰ ਵਿਚ ਤੇ ਗੋਰਖ ਮਤੇ ਆਦਿਕ ਅਸਥਾਨਾਂ ਤੇ ਮਿਲ ਚੁੱਕੇ ਹੋਏ ਸਨ । ਜਿੱਥੇ ਕਿਤੇ ਭੀ ਜੋਗੀ ਸਤਿਗੁਰ ਜੀ ਨੂੰ ਮਿਲਦੇ ਸਨ, ਤੁਰਤ ਚਰਚਾ ਛੇੜ ਦੇਂਦੇ ਸਨ, ਜਾਂ ਕੋਈ ਅੜੈਣੀ ਪੇਸ਼ ਕਰ ਦੇਂਦੇ ਸਨ । ਉਹਨਾਂ ਦਾ ਭਾਵ ਸਦਾ ਇਹ ਹੁੰਦਾ ਸੀ ਕਿ ਆਪਣੇ ਸੇਵਕਾਂ ਸ਼ਰਧਾਲੂਆਂ ਦੇ ਸਾਹਮਣੇ ਕਿਸੇ ਤਰ੍ਹਾਂ ਅਸੀਂ ਗੁਰੂ ਨਾਨਕ ਦੇਵ ਜੀ ਦੀ ਹੇਠੀ ਵਿਖਾ ਸਕੀਏ, ਤਾਕਿ ਸਾਡੇ ਸੇਵਕਾਂ ਦੇ ਮਨਾਂ ਵਿਚ ਸਾਡੇ ਵਾਸਤੇ ਹੋਰ ਉੱਚੀ ਥਾਂ ਬਣ ਸਕੇ । ਸਿੱਖ-ਇਤਿਹਾਸ ਲਿਖਦਾ ਹੈ ਕਿ ਪਾਲੀਪੁਰ ਦੇ ਜੋਗੀਆਂ ਨੇ ਸਤਿਗੁਰੂ ਜੀ ਨੂੰ ਤਿਲਾਂ ਦਾ ਇਕ ਦਾਣਾ ਭੇਟ ਕੀਤਾ | ਮਨ ਵਿਚ ਧਾਰਿਓ ਨੇ ਕਿ ਵੇਖੀਏ ਇਹ ਇੱਕ ਦਾਣਾ ਸਭਨਾਂ ਵਿਚ ਕਿਵੇਂ ਵਰਤਾਂਦੇ ਹਨ । ਗੁਰੂ ਨਾਨਕ ਦੇਵ ਜੀ ਨੇ ਤਿਲਾਂ ਦਾ ਉਹ ਦਾਣਾ ਪਾਣੀ ਵਿਚ ਘੁਟਵਾ ਕੇ ਪਾਣੀ ਸਭ ਨੂੰ ਵੰਡ ਦਿੱਤਾ । ਉੱਥੇ ਹੁਣ ਸਤਿਗੁਰੂ ਜੀ ਦਾ ਤਿਲਰੀਜੀ' ਨਾਮਕ ਅਸਥਾਨ ਬਣਿਆ ਹੋਇਆ ਹੈ ! ਪਾਲੀਪੁਰ ਤੋਂ ਤਿਰੂਪਤੀ, ਕਾਂਜੀਵਰਮ, ਪਾਂਡੀਚਰੀ, ਕੁੰਭਕੋਨਮ, ਤੰਜੌਰ, ਚਨਾਪਲੀ, ਪਾਲਮਟਾ ਆਦਿਕ ਨਗਰਾਂ ਤੋਂ ਹੁੰਦੇ ਹੋਏ ਸਤਿਗੁਰੂ ਜੀ ਮਦੂਰੇ ਪਹੁੰਚੇ । ਪਾਲਮਕੋਟੇ ਗਣੇਸ਼ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ । ਮਦੂਰੇ ਵਿਚ ਮੀਨਾਚੀ ਦੇਵੀ ਦਾ ਬੜਾ ਪ੍ਰਸਿੱਧ ਮੰਦਰ ਹੈ । ਤੰਜੌਰ ਪਾਂਡੀਚਰੀ ਤੋਂ ਸੌ ਕੁ ਮੀਲ ਦੱਖਣ-ਪੱਛਮ ਪਾਸੇ ਹੈ। ਇੱਥੋਂ ਦੇ ਲੋਕ ਵਿਸ਼ਣੂ ਦੀ ਮੂਰਤੀ ‘ਪਦਮਨਾਭਿ’ ਦੀ ਪੂਜਾ ਕਰਦੇ ਸਨ । ਇਕ ਮੰਦਰ ਬਣਿਆ ਹੋਇਆ ਸੀ, ਜਿਸ ਵਿਚ ‘ਪਦਮਨਾਭਿ' ਦੀ ੧੮ ਗਜ਼ ਲੰਮੀ ਮੂਰਤੀ ਬਣੀ ਹੋਈ ਸੀ । ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਮੂਰਤੀ-ਪੂਜਾ ਵੱਲੋਂ ਵਰਜ ਕੇ ਇਕ ਪਰਮਾਤਮਾ ਦੀ ਭਗਤੀ ਵੱਲ ਪ੍ਰੇਰਿਆ ਜੋ ਸਭ ਜੀਵਾਂ ਵਿਚ ਵਿਆਪਕ ਹੈ । ਤੰਜੌਰ ਵਿਚ ਗੁਰੂ ਨਾਨਕ ਸਾਹਿਬ ਦੀ ਧਰਮਸਾਲਾ ਬਣੀ ਹੋਈ ਹੈ ।

  • 14