ਪੰਨਾ:Alochana Magazine October, November, December 1966.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਾਮੇਸ਼ੁਰ ਮੰਦਰ ਦਾ ਘੇਰਾ ਬਹੁਤ ਵੱਡਾ ਹੈ । ਮੰਦਰ ਦੀਆਂ ਸੱਤ ਪਰਿਕਰਮਾ ਹਨ, ਤਿੰਨ ਵੱਡੀਆਂ ਤੇ ਚਾਰ ਛੋਟੀਆਂ, ਦੋਹਾਂ ਦਰਵਾਜ਼ਿਆਂ ਅੱਗੇ ਚਾਰ ਤਲਾ ਹਨ । ਸਾਰੀਆਂ ਪਰਿਕਰਮਾਂ ਵਿਚ ਅਨੇਕਾਂ ਦੇਵਤਿਆਂ ਦੇ ਮੰਦਰ ਮੂਰਤੀਆਂ ਤੇ ਸ਼ਿਵਲਿੰਗ ਹਨ । ਪੂਰਬੀ ਦਰਵਾਜ਼ੇ ਅੱਗੇ ਹਨੁਮਾਨ ਦੀ ਮੂਰਤੀ ਹੈ, ਪੱਛਮ ਵੱਲ ਗਣੇਸ਼ ਦੀ ਅਤੇ ਦੱਖਣ ਪਾਸੇ ਸੁਆਮੀ ਕਾਤਿਕੇਯ ਦੀ ਹੈ । ਇਹ ਮੂਰਤੀਆਂ ਬਹੁਤ ਵੱਡੀ ਮਾਂ ਹਨ । | ਰਾਮੇਬੂਤ ਮੰਦਰ ਦੀ ਵੱਡੀ ਯਾਤ੍ਰਾ ਸਾਲ ਵਿਚ ਦੋ ਵਾਰੀ ਹੁੰਦੀ ਹੈ-ਚੇਤਰ ਸੁਦੀ ਪੰਚਮੀ ਅਤੇ ਸਾਵਣ ਸੁਦੀ ਤੀਜ । ਦੋਹਾਂ ਮੌਤ ਆਂ ਉਤੇ ਬੜੀ ਮਾਂ ਭਿਆਨਕ ਰਸਮਾਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਇਨਸਾਨੀ ਜੀਵਨ ਦੀ ਉੱਨਤੀ ਨਾਲ ਕੋਈ ਰਤਾ ਭਰ ਭੀ ਸੰਬੰਧ ਨਹੀਂ ਹੈ । ਗੁਰੂ ਨਾਨਕ ਦੇਵ ਜੀ ਪਹਿਲੀ ਯਾਤਾ ਸਮੇਂ ਰਾਮੇਤ ਪ]ਤੇ ਸਨ । 5 ਮਾਰਚ, ਸੰਨ 1511 ਨੂੰ ਸਤਿਗੁਰੂ ਜੀ ਰਾਮੇਸ਼ਰ ਸਨ । ਮੇਰੇ ਹਿੰਦੂਆਂ ਦੇ ਚਾਰ ਪਵਿੱਤਰ ਧਾਮਾਂ ਵਿਚੋਂ ਮੰਨਿਆ ਜਾਂਦਾ ਹੈ ।* [ ਚਲਦਾ ]

  • ਚਾਰ ਧਾਮ ਇਹ ਹਨ :

੧. ਬਦਰੀ ਨਾਥ, ੨. ਰਾਮੇਸ਼ੁਰ, ੩. ਦੁਆਰਕਾ, ੪. ਪ੍ਰਯਾਗ । ਬਦਰੀ ਨਾਥ-ਇਸ ਨੂੰ ਬਦਰਕਾਸ਼ਮ ਜਾਂ ਬਦਰੀ ਨਾਰਾਇਣ ਭੀ ਆਖਦੇ ਹਨ । ਇਹ ਇਕ ਵੈਸ਼ਣਵ ਮੰਦਰ ਹੈ, ਜ਼ਿਲਾ ਗੜਵਾਲ ਦੇ ਇਲਾਕੇ ਵਿਚ, ਅਲਕਨੰਦਾ ਨਦੀ ਦੇ ਕੰਢੇ ਉੱਤੇ । ਨਰਨਾਰਾਇਣ ਅਵਤਾਰ ਨੇ ਇੱਥੇ ਤਪ ਕੀਤਾ ਸੀ। ਪਦਮ ਪੁਰਾਣ ਵਿਚ ਹੋਰ ਸਾਰੇ ਤੀਰਥਾਂ ਨਾਲੋਂ ਇਸ ਤੀਰਥ ਦੀ ਵਿਸ਼ੇਸ਼ਤਾ ਵਧੀਕ ਦੱਸੀ ਗਈ ਹੈ । ਇਕ ਬਦਰੀ (=ਬੇਰੀ) ਦਾ ਰੁੱਖ ਸੀ, ਜਿਸ ਕਰਕੇ ਆਮ ਦਾ ਨਾਮ ਬਰਿਭਾਸ਼ਮ ਪੈ ਗਿਆ । ਇਸ ਮੰਦਰ ਦੇ ਵੱਡੇ ਪੁਜਾਰੀ ਨੂੰ ‘ਰਾਵਲ` ਆਖਦੇ ਹਨ । ਦੁਆਰਕਾ- ਇਥੇ ਸ੍ਰੀ ਕ੍ਰਿਸ਼ਣ ਜੀ ਦੀ ‘ਰਣਛੜ' ਮੂਰਤੀ ਹੈ । ਪ੍ਰਯਾਗ -ਇਸ ਦਾ ਹਾਲ ਪਹਿਲਾਂ ਦਿੱਤਾ ਜਾ ਚੁੱਕਾ ਹੈ । { 6