ਪੰਨਾ:Alochana Magazine October, November, December 1966.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇਜਵੰਤ ਸਿੰਘ ਗਿੱਲ ਕਾਗਜ਼ ਦਾ ਰਾਵਣ ( ਕ੍ਰਿਤ ਜਸਬੀਰ ਸਿੰਘ ਆਹਲੂਵਾਲੀਆ; ਹਿੰਦ ਪਬਲਿਸ਼ਰਜ਼ ਲਿਮਿਟਿਡ, ਸਿਵਿਲ ਲਾਈਨਜ਼, ਜਾਲੰਧਰ ; ਮੁੱਲ ੪ ਰੁਪੈ ; ਪੰਨੇ ੯੫) ਆਪਣੀ ਪੁਸਤਕ ਲਾ ਤੀਕ ਦਾ ਲਾ ਰਾਇਜੋਂ ਦਾਇਆਲੈਕਤੀਕ ਵਿਚ ਪਾਲ ਸਾਰਤਰ ਨੇ ਆਧੁਨਿਕ ਪੁਰਸ਼ ਨੂੰ, ਪੂੰਜੀਵਾਦੀ ਸਮਾਜ ਵਿਚ ਰਹਿਣ ਵਾਲੇ ਅਕਤੀ ਦੀ ਸਥਿਤੀ ਨੂੰ ਸਪਸ਼ਟਤਾ ਨਾਲ ਪ੍ਰਗਟ ਕਰਨ ਲਈ, “ਲੜੀਵਾਰ ਸਮੂਹ ਨਾਂ ਦਿੱਤਾ ਹੈ । ਅਜੇਹਾ ਵਿਅਕਤੀ ਮਾਨਸਿਕ ਤੌਰ ਉੱਤੇ ਚੁਸਤ ਤਾਂ ਜ਼ਰੂਰ ਹੁੰਦਾ ਹੈ। a ਸਿਆਣਾ ਨਹੀਂ ਹੁੰਦਾ; ਉਸ ਨੂੰ ਆਪਣੀਆਂ ਸਮੱਸਿਆਵਾਂ ਦਾ ਗਿਆਨ ਤਾਂ ਜ਼ਰੂਰ 1 ਹੈ, ਪਰ ਉਹ ਆਪਣੀਆਂ ਅਤੇ ਮਨੁੱਖਤਾ ਦੀਆਂ ਸਮੱਸਿਆਵਾਂ ਵਿਚਕਾਰ ਕੋਈ qg ਪੈਦਾ ਕਰਨ ਤੋਂ ਅਸਮਰੱਥ ਹੁੰਦਾ ਹੈ, ਉਹ ਆਪਣੀਆਂ ਸਮੱਸਿਆਵਾਂ ਵਿੱਚੋਂ ਗਏ ਕਲੇਸ਼ ਦਾ ਇਲਾਜ ਤਾਂ ਚਾਹੁੰਦਾ ਹੈ, ਪਰ ਉਹਨਾਂ ਨੂੰ ਸਮੁੱਚੀ ਮਨੁੱਖਤਾ, ਜਾਤੀ ਜਾਂ ਕਿਸੇ ਸ਼੍ਰੇਣੀ ਦੀਆਂ ਸਮੱਸਿਆਵਾਂ ਨਾਲ ਸਾਂਝੀਆਂ ਕਰ ਕੇ ਅਤੇ uਤਿਹਾਸਿਕ ਪਿਛੋਕੜ ਵਿਚ ਰੱਖ ਕੇ ਉਹਨਾਂ ਤੋਂ ਉੱਪਰ ਉੱਠਣ ਦੀ ਸ਼ਕਤੀ ਨਹੀਂ ਦੀ । ਕਾਗ਼ਜ਼ ਦਾ ਰਾਵਣ ਪੁਸਤਕ ਦੀਆਂ ਲਗਭਗ ਸਾਰੀਆਂ ਹੀ ਕਵਿਤਾਵਾਂ ਦੇ 1ਤਰ (ਕਾਗਜ਼ ਦਾ ਰਾਵਣ, ਦਹਿਲੀਜ਼ਾਂ ਤੇ ਖੜਾ ਦੁਚਿੱਤੀ ਦਾ ਸਿਕਾਰ, ਚਾਰੇ · ਪਹਰੈ. Rਣ ਕੇ, ਬੀਮਾਰ ਕਲਪਣਾ ਦੇ ਕਲੇਸ਼ਾਂ ਨਾਲ ਦੱਬਿਆ ਹੋਇਆ ਵਿਅਕਤੀ, ਭੀੜ: ਵਿਚ ਕੁਚਲਿਆ ਗਿਆ ਜਨ-ਵਿਅਕਤੀ, ਆਦਿਕ) ਅਜੇਹੇ ਹੀ ਵਿਅਕਤੀ ਹਨ । ਉਹ: ਸਾਰੇ ਪਾਤਰ ਅਤੇ ਉਹਨਾਂ ਦੇ ਕਾਵਿਕ ਅਨੁਭਵ ਸਾਡੇ ਸਾਹਮਣੇ ਕਵੀ ਦੀ ਕਲਪਣਾ: ਤੇ ਉਸ ਦੇ ਅਨੁਭਵ ਦੀ ਜਿਹੜੀ ਤਸਵੀਰ ਪੇਸ਼ ਕਰਦੇ ਹਨ ਉਸ ਤੋਂ ਪ੍ਰਤੱਖ ਹੈ ਕਿ en ਕਵੀ ਦੇ ਮਾਨਸਿਕ ਵਾਤਾਵਰਣ ਦਾ ਅਨਿੱਖੜਵਾਂ ਅੰਗ ਹਨ ਅਤੇ ਕਵੀ ਦੀ ਕਲਪਣਾ · ਤੇ ਉਸ ਦੇ ਅਨੁਭਵ ਦੀ ਪੱਧਰ ਉਸ ਦੇ ਪਾਤਰਾਂ ਦੇ ਮਾਨਸਿਕ ਵਾਤਾਵਰਣ ਤੋਂ ਉੱਪਰ ਦੀ ਨਹੀਂ । ਜਿਵੇਂ ਟੀ. ਐਸ. ਈਲੀਅਟ ਆਪਣੇ ਪਾਤਰ ਪ੍ਰਫ਼ਰਾਕ ਪਾਸੋਂ ਕਿਤੇ ਉੱਪਰ ( : 117