ਪੰਨਾ:Alochana Magazine October, November, December 1966.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾ ਪਾ ਸਕੇ । ਅਸਤਿਵਾਦੀ ਅਨੁਭਵ ਇਸ ਗੱਲ ਵਿਚ ਵਿਸ਼ਵਾਸ਼ ਰੱਖਦਾ ਹੈ ਕਿ ਵਿਅਕਤੀ ਆਪਣੀ ਅੰਤਰਮੁੱਖਤਾ ਵਿਚ ਏਨਾ ਬਲ ਪੈਦਾ ਕਰ ਸਕਦਾ ਹੈ ਕਿ ਉਹ ਦੂਜੇ ਵਿਅਕਤੀਆਂ ਨਾਲ ਮਿਲ ਕੇ ਇਸ ਨਿਰਾਰਥਕਤਾ ਨੂੰ ਢਾਹੇ ਬਿਨਾਂ, · ਇਸ ਨਾਲੋਂ ਉੱਚਾ ਉੱਠ ਕੇ, ਘੱਟੋ ਘੱਟ ਆਪਣੇ ਆਪ ਨੂੰ ਇਕ ਸ਼ਾਨ ਅਤੇ ਨੁੱਕ ਵਾਲਾ ਜੀਵਨ ਲੰਘਾਉਣ ਦੇ ਯੋਗ ਬਣਾ ਸਕਦਾ ਹੈ । ਸ਼ਾਇਦ ਏਸੇ ਗੁਣ ਨੂੰ ਐਲਬੇਅਰ ਕਾਮੂ ਨੇ ‘ਤ੍ਰਾਸਦ ਲਚਕ ਦਾ ਨਾਂ ਦਿੱਤਾ ਹੈ । | ਪਰ ਜਸਬੀਰ ਸਿੰਘ ਆਹਲੂਵਾਲੀਆ ਦੀ ਅਜੇਹੇ ਵਿਸ਼ਵਾਸ਼ ਨਾਲ ਕੋਈ ਸਾਂਝ ਨਹੀਂ। ਦੂਜੇ ਵਿਅਕਤੀਆਂ ਨਾਲ ਮਿਲ ਕੇ ਨਿਰਾਰਥਕਤਾ ਨੂੰ ਢਾਹੁਣ ਦੀ ਤਾਂ ਉਸ ਤੋਂ ਆਸ ਰੱਖੀ ਹੀ ਨਹੀਂ ਜਾ ਸਕਦੀ, ਪਰ ਉਸ ਵਿਚ ਤਾਂ ਐਲਬੇਅਰ ਕਾਮ ਵਾਂਗ ਅੰਤਰਪੱਖਤਾ ਦੇ ਬਲ ਵਿਚ ਵਿਸ਼ਵਾਸ਼ ਰੱਖਣ ਦੀ ਵੀ ਸ਼ਕਤੀ ਨਹੀਂ ਹੈ : “ਕਿਉਂ ਸਥਾਪਿਤ ਕੀਮਤਾਂ ਵਿਚ ਵਿਘਨ ਦਾ ਦੋਸ਼ੀ ਬਣਾਂ ? ਪੀਂਘ ਦੇ ਰੱਸੇ ਤੋਂ ਵੀ ਜਦ ਡਰ ਰਿਹਾਂ ! ਹਾਂ ਕੋਈ ਲੰਘਦਾ ਨਿਆਣਾ ਲਿਖ ਗਿਆ ਹੈ ਖੇਲ ਅੰਦਰਚਿੰਤਾ ਕਰਾਂ, ਗੁੰਝਲ ਬਣਾਵਾਂ ਕਿਸ ਲਈ ? ਪੀਂਘ ਦੇ ਰੱਸੇ ਤੋਂ ਵੀ ਜਦ ਡਰ ਰਿਹਾਂ !" ਆਹਲੂਵਾਲੀਆ ਦਾ ਚਿੰਤਨ ਸੁਲਝਿਆ ਹੋਇਆ ਨਾ ਹੋਣ ਕਾਰਣ, ਉਸ ਦੇ ਵਿਚਾਰਾਂ ਵਿਚ ਵਿਰੋਧਾਤਮਕ ਅੰਸ਼ ਵੀ ਹੈ । ਮਿਸਾਲ ਵਜੋਂ, ਉਹ ਇਸ ਨਿਰਬਲਤਾ ਨੂੰ ਸਦੀਵੀ ਨਹੀਂ ਸਮਝਦਾ । “ਗੁਆਚੇ ਗੱਤਮ ਦੀ ਭਾਲ' ਵਾਲੀ ਕਵਿਤਾ ਇਸ ਵਿਚਾਰ ਨੂੰ ਸਪਸ਼ਟ ਕਰ ਹੀ ਹੈ । ਨੌਕਰੀ ਦੀ ਭਾਲ ਵਿਚ ਘਰੋਂ ਨਿਕਲਣ ਵਾਲੇ ਵਿਅਕਤੀ ਦੇ ਯਤਨ ਤਾਂ ਕਰਥਕ ਹਨ, ਪਰ ਗੋਤਮ ਬੁੱਧ ਦੇ ਸਰਬ-ਕਲਿਆਣ ਦੇ ਯਤਨ ਨਿਰਾਰਥਕ ਨਹੀਂ ਇੱਥੇ ਆਹਲੂਵਾਲੀਆ ਨੇ ਬਹੁ-ਪਰਤੀ ਰੂਪ ਦੀ ਵਰਤੋਂ ਕੀਤੀ ਹੈ । ਰੂਪ ਦੀ ਚੋਣ ਵਿਚ ਤਾਂ ਉਸ ਨੇ ਜ਼ਰੂਰ ਦੂਰ-ਦ੍ਰਿਸ਼ਟੀ ਦਿਖਾਈ ਹੈ, ਪਰ ਵਿਸ਼ੇ ਨੂੰ ਨਿਭਾਉਣ ਵੇਲੇ ਉਹ -,-ਦਿਸ਼ਟੀ ਦਾ ਹੀ ਸ਼ਿਕਾਰ ਹੋ ਗਿਆ ਹੈ । · ਗੋਤਮ ਬੁੱਧ ਦਾ ਇਕ ਸਾਧਾਰਣ ਅਕਤੀ ਨਾਲ ਟਾਕਰਾ ਨਹੀਂ ਕੀਤਾ ਜਾ ਸਕਦਾ । ਉਸ ਦਾ ਟਾਕਰਾ ਤਾਂ ਕਿਸੇ ਮਹਾਨ na ਨਾਲ ਹੀ ਕੀਤਾ ਜਾ ਸਕਦਾ ਸੀ, ਪਰ ਇਸ ਤਰ੍ਹਾਂ ਤਾਂ ਉਹ ਤਦ ਕਰਦਾ ਜੇ ਉਸ ਵਾਸ਼ ਹੁੰਦਾ ਕਿ ਆਧੁਨਿਕ ਯੁਗ ਦੇ ਵਿਅਕਤੀਆਂ ਵਿਚ ਵੀ ਕੋਈ ਬਲ ਹੈ । ਬੁਨਿਆਦੀ ਤੌਰ ਉੱਤੇ ਤਾਂ ਜਸਬੀਰ ਸਿੰਘ ਆਹਲੂਵਾਲੀਆ ਦਾ ਵਿਸ਼ਵਾਸ਼ ਨਿਰਬਲਤਾ ਵਿਚ ਹੀ ਹੈ । ਆਹਲੂਵਾਲੀਆ ਦੇ ਇਸ ਨਿਰਬਲਤਾ ਵਿਚ ਵਿਸ਼ਵਾਸ਼ ਨੇ ਉਸ ਦੀ ਕਵਿਤਾ ਦੇ ਆ 119