ਪੰਨਾ:Alochana Magazine October, November, December 1966.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਘਟਨਾਵਾਂ ਨੂੰ ਕਿਸੇ ਰਚਨਾਤਮਕ ਲੈ ਵਿਚ ਨਹੀਂ ਪਰੋ ਸਕਿਆ । ਕਹਾਣੀਆਂ ਦੇ ਕਾਰਜਾਂ ਨੂੰ ਉਹ ਪਾਤਰਾਂ ਦੇ ਵਿਅਕਤਿਤ ਵਿੱਚੋਂ ਅਤੇ ਟੱਕਰ ਨੂੰ ਕਹਾਣੀਆਂ ਦੇ ਕਾਰਜਾਂ ਵਿੱਚੋਂ ਨਹੀਂ ਉਪਜਾਉਂਦਾ । ਏਹੀ ਕਾਰਣ ਹੈ ਕਿ ਪਾਤਰ ਨਿਰਜਿੰਦ ਜਾਪਦੇ ਹਨ, ਕਾਰਜ ਕੁਦਰਤੀ ਨਹੀਂ ਅਤੇ ਟੱਕਰ ਕਾਰਜਾਂ ਅੰਤ ਦਾ ਆਵੱਸ਼ਕ ਨਹੀਂ ਜਾਪਦੀ । ਕਾਰਜ, ਪਾਤਰ ਅਤੇ ਟੱਕਰ ਦਾ ਸੁਮੇਲ ਨਾ ਹੋਣ ਕਾਰਣ ਇਹਨਾਂ ਕਹਾਣੀਆਂ ਵਿਚ ਲਚਕਦਾਰ ਅਤੇ ਕਲਾਤਮਕ ਪ੍ਰਗਤੀ ਨਹੀਂ ਜੋ ਕਿ ਡਾਇਲੈਕਟਿਕ ਅਰਥਾਂ ਵਿਚ ਪ੍ਰਕ੍ਰਿਤੀ, ਇਤਿਹਾਸ ਅਤੇ ਜੀਵਨ ਦੇ ਹੋਰਨਾਂ ਪੱਖਾਂ ਦੀ ਉੱਨਤੀ ਦਾ ਅਨਿੱਖੜਵਾਂ ਅੰਗ ਹੁੰਦੀ ਹੈ । ਸੁਮੇਲ (ਕ੍ਰਿਤ ਦੀਦਾਰ ਸਿੰਘ, ਪੰਜਾਬੀ ਸਾਹਿੱਤ ਸਭਾ, ਸਰਹਿੰਦ, ਮੁੱਲ ਢਾਈ ਰੁਪੈ ; ਪੰਨੇ ੯੨) ‘ਸੁਮੇਲ’ ਦੀਦਾਰ ਸਿੰਘ ਦਾ ਕਾਵਿ- ਨਾਟ ਹੈ । ਸਮੇਂ-ਸਥਾਨ ਦੇ ਸਦਾ ਪਰਿਵਰਤਨਸ਼ੀਲ ਪ੍ਰਬੰਧ ਵਿਚ ਮਨੁੱਖੀ ਜੀਵਨ ਦਾ ਕੀ ਸਥਾਨ ਹੈ, ਇਸ ਨਾਟ ਵਿਚ ਲੇਖਕ ਨੇ ਇਸ ਸਮੱਸਿਆ ਉੱਪਰ ਡੂੰਘੇ ਚਿੰਤਨ ਦਾ ਯਤਨ ਕੀਤਾ ਹੈ । ਆਵਸ਼ਕ ਤੌਰ ਉੱਤੇ ਉਸ ਨੂੰ ਭੂਤਕਾਲ, ਵਰਤਮਾਨ, ਭਵਿੱਖ, ਪਰਮਾਤਮਾ, ਸੰਜੋਗ-ਵਿਯੋਗ, ਫ਼ਲਸਫ਼ਾ, ਧਰਮ, ਸਮਾਜ, ਵਿਹ, ਜੰਗ, ਅਮਨ, ਬਦਲਾ, ਈਰਖਾ, ਪਿਆਰ, ਕਲਾ, ਵਫ਼ਾ ਅਤੇ ਬੇਵਫ਼ਾਈ ਆਦਿਕ ਨੂੰ ਆਪਣੇ ਵਿਚਾਰ-ਅਧੀਨ ਲਿਆਉਣਾ ਪਿਆ ਹੈ । ਅਖ਼ੀਰ ਵਿਚ ਨਾਟਕਕਾਰ ਇਸ ਨਤੀਜੇ ਉੱਪਰ ਪਹੁੰਚਦਾ ਹੈ ਕਿ ਸਮੇਂ-ਸਥਾਨ ਦੇ ਪਰਿਵਰਤਨਸ਼ੀਲ ਪ੍ਰਬੰਧ ਵਿਚ ਕੋਈ ਚੀਜ਼ ਵੀ ਸਦੀਵੀ. ਨਹੀਂ । ਕਿਸੇ ਚੀਜ਼ ਦੀ ਪੂਰਣ ਅਨੁਕੂਲਤਾ ਇੱਕ ਸਥਿਤੀ ਵਿਚ ਇੱਕ ਸਮੇਂ ਹੀ ਹੁੰਦੀ ਹੈ । ਨਾਟਕਕਾਰ ਦਾ ਵਿਸ਼ਵਾਸ ਹੈ ਕਿ ਬੰਦੇ ਨੂੰ ਸਦਾ ਵਿਹੀ ਹੋਣਾ ਚਾਹੀਦਾ ਹੈ । ਸੱਚ ਅਤੇ ਚੇਤਨਾ ਵਿੱਚੋਂ ਉਗਮੀ ਹੋਈ ਕਲਪਣਾ ਇਸ ਵਿਹ ਦੀ ਸਾਥਣ ਹੋਣੀ ਚਾਹੀਦੀ ਹੈ ! ਅਜੇਹੀ ਹਾਲਤ ਵਿਚ ਵਿਹੁ ਵਿਅਕਤਿਤ੍ਰ ਵਿਚ ਪੂਰਣਤਾ ਲਿਆਉਂਦਾ ਹੈ, ਕਲਾ ਨੂੰ ਜਨਮ ਦਿੰਦਾ ਹੈ ਅਤੇ ਮਨੁੱਖੀ ਜੀਵਨ ਨੂੰ ਉਚੇਰੇ ਤੋਂ ਉਚੇਰੇ ਪੱਧਰ ਉੱਤੇ ਲਿਜਾਂਦਾ ਰਹਿੰਦਾ ਹੈ । | ਨਾਟਕਕਾਰ ਨੇ ਇਸ ਗੁੰਝਲਦਾਰ ਵਿਸ਼ੇ ਨੂੰ ਪੇਸ਼ ਕਰਨ ਲਈ ਆਪਣੇ ਸਾਰੇ ਪਾਤਰਾਂ ਨੂੰ ਪ੍ਰਤੀਕਾਤਮਕ ਮਹੜ ਨਾਲ ਭਰ ਦਿੱਤਾ ਹੈ । ਨਾਟਕ ਦਾ ਨਾਇਕ, ਸੁਮੇਲ, ਮਨੁੱਖੀ ਜੀਵਨ ਦੀ ਪੂਰਣਤਾ ਲਈ ਤਾਂਘ ਦਾ ਚਿੰਨ ਹੈ । ਉਸ ਦੀ ਪ੍ਰੇਮਿਕਾ, ਕਲਪਨਾ, ਸੱਚ ਅਤੇ ਚੇਤਨਾ ਵਿੱਚੋਂ ਪੈਦਾ ਹੁੰਦੀ ਹੈ-ਉਸੇ ਗਰਭ ਵਿੱਚ ਜਿੱਥੇ ਕਿ ਸੁਮੇਲ ਨੇ ਜਨਮ ਲਿਆ ਹੈ । ਬਗ਼ਾਵਤਾਂ 124