ਪੰਨਾ:Alochana Magazine October, November, December 1966.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਲਪਣਾ ਦੀਆਂ ਸਹੇਲੀਆਂ ਹਨ ਅਤੇ ਸਭਤਾਵਾਂ, ਚੇਤਨਾਂ ਦੀਆਂ । ਬਾਕੀ ਸਾਰੇ ਪਾਤਰਾਂ ਵਿਚ ਵੀ ਇਸੇ ਤਰ੍ਹਾਂ ਪ੍ਰਤੀਕਾਤਮਕ ਮਹਤੁ ਹੈ । ਨਾਟਕਕਾਰ ਵਾਰੀ ਵਾਰੀ ਉਹਨਾਂ ਸਾਰਿਆਂ ਨੂੰ, ਮਹਾਂ ਸਿੱਧ ਸੰਜੋਗ ਨਾਥ ਦੀ ਕੁਟੀਆ ਅੱਗੇ ਲਿਆ ਕੇ, ਆਪੋ ਆਪਣੇ ਮਨੋਭਾਵਾਂ ਨੂੰ ਪ੍ਰਗਟ ਕਰਨ ਦਾ ਮੌਕਾ ਦਿੰਦਾ ਹੈ । ਪਾਤਰ ਆਪਣੇ ਆਪਣੇ ਮਨੋਭਾਵ ਪ੍ਰਗਟ ਕਰਦੇ ਚਲੇ . ਜਾਂਦੇ ਹਨ ਅਤੇ ਹੌਲੀ ਹੌਲੀ ਨਾਟਕ ਦੇ ਵਿਸ਼ੇ ਦਾ ਤਾਣਾ-ਪੇਟਾ ਬੁਣਿਆ ਜਾਂਦਾ ਹੈ । | ਨਾਟਕਕਾਰ ਅੱਗੇ ਤਿੰਨ ਪ੍ਰਕਾਰ ਦੀਆਂ ਸਮੱਸਿਆਵਾਂ ਸਨ : ਦਾਰਸ਼ਨਿਕ, ਨਾਟਕੀ ਅਤੇ ਕਾਵਿਕ । ਮੇਰੇ ਵਿਚਾਰ ਅਨੁਸਾਰ ਉਹ ਇਕ ਪ੍ਰਕਾਰ ਦੀ ਸਮੱਸਿਆ ਨੂੰ ਪ੍ਰਗਟ ਕਰਨ ਵਿਚ ਹੀ ਸਫਲ ਹੋਇਆ ਹੈ ਅਤੇ ਉਹ ਦਾਰਸ਼ਨਿਕ ਹੈ । ਬਾਕੀ ਦੋਨਾਂ ਪੱਖਾਂ ਵਿਚ ਉਹ ਦਲ ਨਹੀਂ ਹੋ ਸਕਿਆ ਭਾਵੇਂ ਉਸ ਦੇ ਯਤਨ ਦੋਨਾਂ ਪੱਖਾਂ ਵਿਚ ਹੀ ਸ਼ਲਾਘਾਯੋਗ ਹਨ । ਕਾਵਿ-ਨਾਟਕ ਦੇ ਲੇਖਕ ਅੱਗੇ ਨਾਟਕੀ ਬਣਤਰ ਦੀਆਂ ਸਮੱਸਿਆਵਾਂ ਵੀ ਦੀਆਂ ਹਨ ਅਤੇ ਕਵਿਤਾ ਦੀਆਂ ਵੀ । ਕਿਉਂਕਿ ਉਹ ਕਵਿਤਾ ਵਿੱਚ ਨਾਟਕ ਲਿਖ 1 ਹੈ ਦਾ ਹੈ ਇਸ ਲਈ ਉਸ ਨੂੰ ਇਸ ਗੱਲ ਦਾ ਹੱਕਦਾਰ ਨਹੀਂ ਸਮਝਣਾ ਚਾਹੀਦਾ ਕਿ ਰ ਦੀ ਬਣਤਰ ਨਾਲ ਉਹ ਜਿਹੋ ਜਿਹੀ ਖੁੱਲ ਚਾਹੇ ਲੈ ਲਵੇ । ਮੈਂ ਇਹ ਨਹੀਂ ਚ ਕਿ ਲੇਖਕ ਨੇ ਕੋਈ ਅਯੋਗ ਖੁੱਲ੍ਹੀ ਲਈਆਂ ਹਨ ਪਰ ਮੇਰਾ ਖ਼ਿਆਲ ਹੈ ਕਿ ਉਹ ਆਪਣੇ ਨਾਟਕ ਨੂੰ ਉਹੋ ਜਿਹੀ ਬਣਤਰ ਨਹੀਂ ਦੇ ਸਕਿਆ ਜਿੱਥੇ ਕਿ ਜਾਰਜ ਬਾਰੇ, ਕਾਸ ਬਲਦਾਂ ਵਿਚ ਕਿਹਾ ਜਾ ਸਕਦਾ ਕਿ “ਨਾਟਕ ਟੱਕਰ ਵੱਲ ਵਧਦੀਆਂ ਗਤੀਆਂ ਨੂੰ ਚਿਤਰਦਾ ਹੈ ।" ਪਤ ਦੀਦਾਰ ਸਿੰਘ ਦੇ ਨਾਟਕ ਵਿਚ ਕੋਈ ਅਨਾਤਮਕ ਟੱਕਰ ਨਹੀਂ । ਆਤਮਕ ਟੱਕਰ en ਦੇ ਨਾਟਕ ਵਿਚ ਜ਼ਰੂਰ ਹੈ ਪਰ ਕਿਸੇ ਸਫਲ ਨਾਟਕ ਵਿਚ ਤਾਂ ਦੋਨੋ ਪ੍ਰਕਾਰ ਦੀਆਂ ai ਹੋਣੀਆਂ ਚਾਹੀਦੀਆਂ ਹਨ । ਸ਼ੇਕਸਪੀਅਰ ਦੇ ਨਾਟਕ ਕਿੰਗ ਲੀਅਰ ਵਿਚ ਸਿਰਫ ਵਿਚ ਹੀ ਝੱਖੜ ਨਹੀਂ ਭੁੱਲਦਾ ਸਗੋਂ ਲੀਅਰ ਦੇ ਮਨ ਵਿਚ ਵੀ ਓਨੀ ਹੀ ਕਰਤਾ ਜਾਂਦਾ ਹੈ । ਸੁਮੇਲ ਵਿਚ ਇਹ ਦੋਸ਼ ਹੋਣ ਦਾ ਕਾਰਣ ਇਹ ਹੈ ਕਿ ਇਸ ਨਾਟਕ ਦੇ . ਅਤੇ ਮਿੱਟੀ, ਹੱਡ ਅਤੇ ਮਾਸ ਦੇ ਜੀਉਂਦੇ ਜਾਗਦੇ ਪਾਤਰ ਨਹੀਂ। ਉਹ rਡੀਕ ਹੀ ਹਨ । ਪ੍ਰਤੀਕ ਅੰਦਰਲੀ ਟੱਕਰ ਤਾਂ ਉਜਾਗਰ ਕਰ ਸਕਦੇ ਹਨ, ਪਰ Rਦੇ ਜਾਗਦੇ ਨਾ ਹੋਣ ਕਾਰਣ ਬਾਹਰਲੀ ਟੱਕਰ ਕਿਵੇਂ ਉਜਾਗਰ ਕਰਨ ? ਨਾਟਕ ਨੂੰ Aਲ ਤੀਕਾਤਮਕ ਬਣਾਉਣ ਦੀ ਬਜਾਏ ਕਾਰਜ-ਪਾਤਰ ਵਾਲੇ ਨਾਟਕ ਦੇ ਸਾਂਚੇ ਵਿਚ ਲਿਆ ਜਾ ਸਕਦਾ ਸੀ । ਫੇਰ ਹੋ ਸਕਦਾ ਸੀ ਕਿ ਇਸ ਵਿਚ ਉਹ ਢਿੱਲਾਪਣ ਨਾ ਰਹਿੰਦਾ ਜਿਹੜਾ ਹੁਣ ਨਾਟਕ ਦਾ ਮੁੱਖ ਦੋਸ਼ ਹੈ । ਨਾਟਕ ਕਵਿਤਾ ਵਿਚ ਜ਼ਰੂਰ ਹੈ ਪਰ ਨਾਟਕਕਾਰ ਇਸ ਨੂੰ ਸਫਲਤਾ ਨਾਲ ਰੂਪ ਨਹੀਂ ਦੇ ਸਕਿਆ । ਨਾਟਕੀ ਕਵਿਤਾ ਆਮ ਕਵਿਤਾ ਨਾਲੋਂ ਵੱਖਰੀ ਹੁੰਦੀ ਹੈ । ਇਹ 125