ਪੰਨਾ:Alochana Magazine October, November, December 1966.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਠਾਈ ਗਈ ਸਮੀ ਆ ਦੇ ਵਾਤਾਵਰਣ ਵਿਚ ਲੈ ਜਾਂਦਾ ਹੈ । ਨਾਟਕਕਾਰ ਪੌਰਾਣਿਕ ਪਾਤਰਾਂ ਦੇ ਟਕਣ ਨੂੰ ਅਪਣਾਵੇ ਭਾਵੇਂ ਨਾ, ਉਹਨਾਂ ਦੇ ਨਾਂ ਵਰਤਣ ਤੋਂ ਇਹ ਸੂਚਨਾ ਜ਼ਰੂਰੀ ਮਿਲਦੀ ਹੈ ਕਿ ਪੁਰਾਣੀ ਵਾਰਤਾ ਦੀ ਤਰ੍ਹਾਂ, ਉਹ ਵਿਆਹੁਤਾ ਇਸਤ੍ਰੀ ਦੇ ਪਰਾਏ ਮਰਦ ਨਾਲ ਸਰੀਰਿਕ ਸੰਜੋਹ ਦੇ ਸਵਾਲ ਤੋਂ ਪ੍ਰਭਾਵਿਤ ਹੋ ਕੇ ਨਾਟਕ ਰਚ ਰਿਹਾ ਹੈ । ਇਸ ਸਥਿਤੀ ਵਿਚ ਇਸ ਪੁਸਤਕ ਦਾ ਵਿਸ਼ਾ ਕਲਾ ਜਾਂ ਕਲਕਾਰ ਮੰਨਣ ਦੀ ਸੰਭਾਵਨਾ ਬਹੁਤੀ ਨਹੀਂ ਰਹਿ ਜਾਂਦੀ । ਨਾਟਕ ਦੇ ਅੰਤਲੇ ਅੰਕ fਚ ਗੋਤਮ ਤੇ ਅਹੱਲਿਆ ਵਿਚਕਾਰ ਹੋਈ ਸਾਰੀ ਲੰਮੀ ਵਾਰਤਾਲਾਪ, ਵਿਆਹੁਤਾ ਦੇ ਪਤੀ ਪ੍ਰਤਿ ਫ਼ਰਜ਼ ਤੇ ਉਸ ਦੀ ਆਜ਼ਾਦੀ ਦੀ ਚਰਚਾ ਵਿਚ ਖ਼ਰਚ ਹੋਈ ਹੈ, ਤੇ ਜਦੋਂ ਅਹੱਲਿਆ ਗੌਤਮ ਨੂੰ ਸੰਤੁਸ਼ਟ ਕਰ ਦੇਂਦੀ ਹੈ ਕਿ ਇੰਦਰ ਪਾਸ ਨਗਨ ਮਾਡਲ ਬਣ ਕੇ ਉਸ ਨੇ ਆਪਣੇ ਪਤੀ-ਪ੍ਰੇਮ ਨੂੰ ਕਿਸੇ ਤਰ੍ਹਾਂ ਭੀ ਕਲੰਕਿਤ ਨਹੀਂ ਕੀਤਾ ਤਾਂ ਨਾਟਕ ਖ਼ਤਮ ਹੋ ਜਾਂਦਾ ਹੈ । ਇਹ ਅੰਤ ਬੜੀ ਚਤੁਰਤਾ ਨਾਲ ਪਾਠਕ ਦੇ ਮਨ ਉੱਤੇ ਇਹ ਪ੍ਰਭਾਵ ਛੱਡਣ ਦੇ ਮੰਤਵ ਨਾਲ ਵਿਉਂਤਿਆ ਗਿਆ ਹੈ ਕਿ ਨਗਨ ਮਾਡਲ ਬਣਨ ਦੀ ਆਵੱਸ਼ਕਤਾ, ਵਿਸ਼ੇਸ਼ ਹਾਲਤਾਂ ਵਿਚ, ਸੀਕਾਰ ਕਰਨੀ ਉਚਿੱਤ ਹੈ । ਸਪਸ਼ਟ ਲਫ਼ਜ਼ਾਂ ਵਿਰ, ਜੇ ਕੋਈ ਪਤੰ ਬਰਤਾ, ਲਿੰਗ-ਭਾਵਨਾ ਵਿਚ ਵਿਰਤ ਹੋਏ ਬਿਨਾਂ, ਕਿਸੇ ਪਰ-ਮਰਦ ਅਗ ਆਪਣੇ ਨਗਨ ਸਰੀਰ ਦਾ ਪ੍ਰਦਰਸ਼ਨ ਕਰਦੀ ਹੈ ਤਾਂ ਆਧੁਨਿਕ ਪਤੀ ਲਈ ਉਸ ਉੱਤੇ ਇਕਦਮ ਡਿੰਗ ਹੋਣਾ ਠੀਕ ਨਹੀਂ, ਬਲਕਿ ਇਸ ਹਾਲਤ ਵਿਚ ਭੀ ਧੀਰਜ ਨਾਲ ਪਤਨੀ ਦੇ ਵਿਸ਼ੇਸ਼ ਮੰਤਵਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਹੀ ਆਪਣਾ ਤਿਕਰਮ ਨਿਸਚਿਤ ਕਰਨਾ ਯੋਗ ਹੈ । ਇੰਦਰ, ਅਹੱਲਿਆ ਤੇ ਗੌਤਮ ਦੇ ਦਰਮਿਆਨ ਪਰਸਪਰ ਸ਼ੰਕੇ ਖੜੇ ਕਰਨ ਦਾ ਜ਼ਿੰਮੇਵਾਰ ਜ਼ਰੂਰ ਹੈ ਪਰ ਆਪਣੇ ਆਪ ਵਿਚ ਉਹ ਜਾਂ ਉਸ ਦੀ ਕਲਾ, ਇਸ ਨਾਟਕ ਦੀ ਮੂਲ ਸਮੱਸਿਆ ਨਹੀਂ ਹੈ । ਨਾਟਕ ਦਾ ਅੰਤਲਾ ਪ੍ਰਭਾਵ ਪਰਾਣ ਨਾਲ ਇਸ ਦਾ ਸੰਬੰਧ, ਦੋਵੇਂ ਪਾਠਕ ਨੂੰ ਪਤੀ ਪਤਨੀ ਦਿਆਂ ਧਰਮਾਂ ਤੇ ਅਧਿਕਾਰਾਂ ਬਾਰੇ ਸੋਚਣ ਵਿਚਾਰਨ ਲਈ ਮਜਬੂਰ ਕਰਦੇ ਹਨ । ਨਾਟਕ ਦਾ ਨਾਂ ਕਲਾਕਾਰ" ਹੈ ਪਰ ਇਸ ਸ਼ਬਦ ਦਾ ਮਹਤੁ ਇਸ ਤੋਂ ਵਧੇਰੇ ਹੋਰ ਕੁੱਝ ਨਹੀਂ ਕਿ ਜਨਾਕਾਰ ਇਦਰ ਦਾ ਰੋਲ ਨਾਟਕ ਵਿਚ ਕਾਫ਼ੀ ਜ਼ਰੂਰੀ ਹੈ, ਕਿਉਂਕਿ ਉਸ ਦਾ ਇਕ ਤਦ ਇਸ ਦੀ ਮੂਲ ਸਮੱਸਿਆ ਨੂੰ ਉਤਪੰਨ ਕਰਦਾ ਹੈ ਤੇ ਇਸਤੀ ਮਰਦ ਦੇ ਸਬੰਧਾਂ ਨੂੰ ਉਘਾੜਨ ਵਿਚ ਉਸ ਦੀ ਕਲਾ ਕੁੱਝ ਸਹਾਇਤਾ ਦੇਂਦੀ ਹੈ । ਕਰਤੱਕ ੨. ਧੀ ਇਤ ਹੈ ਣਿਤ ਹੈ ਤਾ ਜੋ ਪ੍ਰੇਮ-ਸੰਬੰਧ ਤੋਂ ਬਾਹਰ ਲਿੰਗ-ਸੰਬੰਧ ਜੋੜਨ ਵਾਲੀ ਪਤਨੀ ਤਾਂ ਪਤੀ ਨੂੰ ਪੂਰੀ ਸਰੀਰਕ ਤੇ ਆਤਮਿਕ ਵਫ਼ਾ ਦੇਣ ਵਾਲੀ ਪਤਨੀ ਉੱਤੇ ਨਾਜਾਇਜ਼ f ।