ਪੰਨਾ:Alochana Magazine October, November, December 1966.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੰਚ-ਜੜਤ ਤਿਆਰ ਕੀਤੀ ਜਾਂਦੀ ਹੈ । ਪੰਜਾਬੀ ਅਤੇ ਹਿੰਦੀ ਨਾਟਕਾਂ ਵਿਚ ਵੀ ਮੰਚ ਦੀਆਂ ਦੀਵਾਰਾਂ ਵਾਸਤਵਿਕ ਦੀਵਾਰਾਂ ਦਾ ਟਪਲਾ ਲਗਾ ਦੇਂਦੀਆਂ ਹਨ । ਦਰਵਾਜ਼ੇ, ਖਿੜਕੀਆਂ ਤੇ ਰੋਸ਼ਨਦਾਨ ਅਸਲੀ ਹੁੰਦੇ ਹਨ । ਦੋ ਨਾਟਕਾਂ ਵਿਚਕਾਰ ਦਸ ਮਿੰਟ ਦੇ ਵਕਫੇ ਵਿਚ ਪਹਿਲਆਂ ਦੀਵਾਰਾਂ ਉਖਾੜ ਕੇ ਹੋਰ ਲਗਾ ਲਈਆਂ ਜਾਂਦੀਆਂ ਹਨ, ਦਰਵਾਜ਼ਿਆਂ ਦੀ ਥਾਂ ਬਦਲ ਜਾਂਦੀ ਹੈ । ਸੇਠ ਦੇ ਘਰ ਤੋਂ ਮੋਚੀ ਦਾ ਘਰ ਬਣ ਜਾਂਦਾ ਹੈ । ਇਹ ਸਭ ਕੁੱਝ ਖਾਣੇ ਵਾਲੇ ਕਮਰੇ ਦੇ ਇਕ ਪਾਸੇ ਤਖ਼ਤ-ਪੋਸ਼ਾਂ ਨੂੰ ਜੋੜ ਕੇ ਬਣਾਏ ਗਏ ਆਰਜ਼ੀ ਰੰਗ-ਮੰਚ ਉੱਤੇ ਸੰਭਵ ਹੋ ਸਕਣਾ ਹੋਰ ਵੀ ਹੈਰਾਨੀ ਦੀ ਗੱਲ ਹੈ। ਇਸ ਮੰਚ-ਨਿਪੁਣਤਾ ਵਾਸਤੇ ਹੈਡ ਮਾਸਟਰ ਕਰਨਲ ਗੋਲਡਸਟਾਈਨ ਅਤੇ ਪ੍ਰੋਫ਼ੈਸਰ ਜੈਦੇਵ ਸਿਘ ਨਾ ਕੇਵਲ ਵਧਾਈ ਦੇ ਪਾਤਰ ਹਨ ਸਗੋਂ ਸਾਰੇ ਪੰਜਾਬੀ ਉਨ੍ਹਾਂ ਦੇ ਧੰਨਵਾਦੀ ਅਤੇ ਰਿਣੀ ਹਨ ਕਿਉਂ ਜੋ ਉਹ ਨਾਟਕ-ਪੇਸ਼ਕਾਰੀ ਵਿਚ ਇਕ ਸਾਰਥਕ ਤੇ ਸੁਚੱਜੀ ਪਰਪਰਾ ਚਾਲੂ ਕਰ ਰਹੇ ਹਨ । ਇੱਥੋਂ ਸਿੱਖ ਕੇ ਗਏ ਵਿਦਿਆਰਥੀ ਕੱਲ ਨੂੰ ਚੰਗੇ ਪੇਸ਼ਕਾਰ ਅਤੇ ਚੰਗੇ ਅਦਾਕਾਰ ਬਣ ਸਕਣਗੇ । ਏਥੋਂ ਦੀ ਪੇਸ਼ਕਾਰੀ ਵੇਖ ਕੇ ਹੋਰ ਵਿਦਿਅਕ ਸੰਸਥਾਵਾਂ ਦੇ ਨਾਟਕ-ਹਿਤੈਸ਼ੀਆਂ ਨੂੰ ਅਗਵਾਈ ਅਤੇ ਉਤਸ਼ਾਹ ਮਿਲੇਗਾ। ਅਜੇ ਏਥੇ ਦਰਸ਼ਕਾਂ ਦੀ ਗਿਣਤੀ ਬਹੁਤ ਹੀ ਸੀਮਤ ਰੱਖੀ ਜਾਂਦੀ ਹੈ । ਜੇ ਕਦੇ ਪਹਿਲੀ ਆਪਣੇ ਵਿਦਿਆਰਥੀਆਂ ਵਾਸਤੇ ਸ਼ੋ ਕਰਨ ਉਪਰੰਤ, ਅਗਲੇਰੀ ਸ਼ਾਮ ਨੂੰ, ਸਥਾਨਕ ਅਤੇ ਦੂਰ ਦੇ ਸਕੂਲਾਂ, ਕਾਲਜਾਂ ਦੇ ਸਟਾਫ਼ ਅਤੇ ਚੋਣਵੇਂ ਵਿਦਿਆਰਥੀਆਂ ਨੂੰ ਸੱਦਾ ਭੇਜ ਕੇ ਨਾਟਕ ਵਿਖਾਏ ਜਾਣ ਤਾਂ ਯਾਦਵਿੰਦਰ ਪਬਲਿਕ ਸਕੂਲ ਪੰਜਾਬੀ ਰੰਗ-ਮੰਚ ਦੀ ਸੱਚੀ ਸੇਵਾ ਕਰ ਸਕੇਗਾ । ਸ ਸਾਲ ਦੇ ਪੰਜਾਬੀ ਨਾਟਕ-ਮੁਕਾਬਲੇ ਵਿਚ ਜੋ ਨਾਟਕ ਖੇਡੇ ਗਏ, ਉਨ੍ਹਾਂ ਦੇ ਨਾਂ ਹਨ, 'ਮਾਂ ਦਾ ਡਿਪਟੀ, ਸਾਢੇ ਤਿੰਨ ਆਨੇ ਤੀਰ ਦੀ ਹਾਰ । ਮਾਂ ਦਾ ਡਿਪਟੀ ਈਸ਼ਵਰ ਚੰਦਰ ਨੰਦਾ ਦਾ ਨਾਟਕ 'ਮਾਂ ਦਾ ਡਿਪਟੀ’, ਧਨੀ ਰਾਮ ਹਾਊਸ ਨੇ ਖੇਡਿਆ । ਨਿਰਦੇਸ਼ਕ ਸਨ ਬਲਰਾਜ ਸਿੰਘ ਗਰੇਵਾਲ । ਈਸ਼ਵਰ ਚੰਦਰ ਨੰਦਾ ਦੇ ਨਾਟਕ ਜਿੰਨ’, ‘ਬੇਬੇ ਰਾਮ ਭਜਨੀ' ਤੇ 'ਬੇਈਮਾਨ', ਆਦਿ ਵਿਦਿਆਰਥੀਆਂ ਵਿਚ ਬਹੁਤ ਹਰਮਨ-ਪਿਆਰੇ ਹਨ । ਪਹਿਲੇ ਸਾਲ ਦੇ , ਨਾਟਕ-ਮੁਕਾਬਲਿਆਂ ਵਿਚ 'ਬੇਈਮਾਨ' ਖੇਡਿਆ ਗਿਆ ਸੀ । 'ਮਾਂ ਦਾ ਡਿਪਟੀ ਵਿਚ ਜੱਟਾਂ ਦੀ ਇਸ ਕੁੜੀ ਆਸ ਨੂੰ ਪ੍ਰਗਟ ਕੀਤਾ ਗਿਆ ਹੈ ਕਿ ਚਾਰ ਜਮਾਤਾਂ ਪੜ੍ਹ ਕੇ ਪੁੱਤਰ ਡਿਪਟੀ ਬਣ ਜਾਵੇਗਾ ਤੇ ਫੇਰ ਲਹਿਰਾਂ ਬਹਿਰਾਂ ਹੋ ਜਾਣਗੀਆਂ । ਜੱਟ ਦੇ ਘਰ 139