ਪੰਨਾ:Alochana Magazine October, November, December 1966.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂਤਨ ਮਣੀ ਹਿੰਦੀ ਦੀ ਤਿਮਾਹੀ ਹਿੰਦੀ ਪ੍ਰਯੋਗਾਂ ਨੂੰ ਇਕਰੂਪਤਾ ਦੇਣ ਲਈ ਹਿੰਦੀ ਸਾਹਿਤ ਸੰਮੇਲਨ, ਅਲਾਹਾਬਾਦ ਨੇ ਇਕ ‘ਵਰਤੋਂ ਸਮਿਤੀ' ਬਣਾਈ ਹੈ । ਪਦਮ ਸ਼੍ਰੀ ਬਾਬੂ ਰਾਮ ਚੰਦ੍ਰ ਵਰਮਾ, ਡਾ. ਸੁਨੀਤਿ ਕੁਮਾਰ ਚੈਟਰਜੀ. ਪੀ. ਸ੍ਰੀ ਨਾਰਾਯਣ ਚਤੁਰਵੇਦੀ, ਡਾ. ਬਾਬੂ ਰਾਮ ਸੇਨਾ, ਡਾ. ਧੀਰੇਂਦ ਵਰਮਾ, ਪੰ. ਕਿਸ਼ੋਰੀ ਦਾਸ ਵਾਜਪੇਯੀ, ਡਾ. ਉਦਯ ਨਾਰਾਯਣ ਤਿਵਾਰੀ, ਡਾ. ਆਰਯੋਦ ਸ਼ਰਮਾ, ਡਾ. ਰਾਮ ਵਿਲਾਸ ਸ਼ਰਮਾ, ਡਾ. ਭੋਲਾ ਨਾਥ ਤਿਵਾਰੀ ਅਤੇ ਸ੍ਰੀ ਭਦੰਤ ਆਨੰਦ ਕੌਸ਼ਲਯਣ ਇਸ ਦੇ ਮੈਂਬਰ ਹੋਣਗੇ । ••• | ਨਾਗਰੀ ਪ੍ਰਚਾਰਿਣੀ ਸਭਾ, ਬਨਾਰਸ ਨੇ (ਜਿਸ ਦੀ ਕਾਰਗੁਜ਼ਾਰੀਆਂ ਬਾਰੇ ਪਿਛਲੇ ਅੰਕ ਵਿਚ ਦੱਸਿਆ ਗਿਆ ਸੀ), ਭਾਰਤ ਦੀਆਂ ਭਿੰਨ ਭਿੰਨ ਖੇਤੀ-ਭਾਸ਼ਾਵਾਂ ਦੀਆਂ ਪੁਸਤਕਾਂ ਨਾਗਰੀ ਲਿਪੀ ਵਿੱਚ ਛਾਪਣ ਦਾ ਨਿਸਚਾ ਕੀਤਾ ਹੈ । ਇਸ ਕੰਮ ਲਈ ਸਭਾ ਵੱਲੋਂ ਕਲਕੱਤਾ, ਦਿੱਲੀ ਅਤੇ ਮਦਰਾਸ ਵਿਚ ਕੇਂਦਰ ਖੋਲ੍ਹੇ ਜਾ ਰਹੇ ਹਨ । ਸਰਬ ਸ੍ਰੀ ਰਾਜ ਗੋਪਾਲ ਆਚਾਰਯ, ਕਯਾ ਲਾਲ ਮੁਨਸ਼ੀ ਅਤੇ ਆਰ. ਆਰ. ਦਿਵਾਕਰ ਨੇ ਇਸ ਕੰਮ ਵਿੱਚ ਸਹਿਯੋਗ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ । • • • ••• • • • ਪੰਡਿਤ ਜਵਾਹਰ ਲਾਲ ਨਹਿਰੂ ਦੀ ੭੬ਵੀਂ ਜਨਮ-ਗੰਢ ਉੱਤੇ ਪਤ੍ਰਿਕਾ 'ਸੋਵੀਅਤ ਭੂਮੀ ਵੱਲੋਂ ੧੪ ਨਵੰਬਰ, ੧੯੬੫ ਨੂੰ ਜੋ ਪੁਰਸਕਾਰ ਦਿੱਤੇ ਗਏ ਹਨ, ਉਸ ਵਿੱਚ ਸਾਹਿੱਤ ਸੰਬੰਧੀ ਪਹਿਲਾ ਪੁਰਸਕਾਰ ਹਿੰਦੀ ਦੇ ਪ੍ਰਸਿੱਧ ਕਵੀ ਸ੍ਰੀ ਸੁਮਿਤਾ ਨੰਦਨ ਪੰਤ ਦੀ ਪੁਸਤਕ 'ਲੋਕਾਯਤਨ’ (੧੯੬੪) ਉੱਤੇ ਦਿੱਤਾ ਗਿਆ ਹੈ । ਪੁਰਸਕਾਰ ਵਿਚ ੧੫੦੦੦ ਰੁਪੈ ਨਕਦ ਅਤੇ ਰੂਸ ਦੀ ਦੋ ਹਫ਼ਤੇ ਦੀ ਮੁਫ਼ਤ ਯਾਤ੍ਰ ਸ਼ਾਮਿਲ ਹੈ । | ਪੰਤ ਜੀ ਦਾ ਬਚਪਨ ਦਾ ਨਾਂ ਗੁਸਾਈਂ ਦਤ ਸੀ । ਇਨ੍ਹਾਂ ਦਾ ਜਨਮ ੨੦ ਮਈ, ੧੯੦੦ ਨੂੰ ਅਲਮੋੜਾ (ਉੱਤਰ ਪ੍ਰਦੇਸ਼) ਤੋਂ ੩੨ ਮੀਲ ਦੂਰ ਕੌਸਾਨੀ ਪਿੰਡ ਵਿੱਚ ਪੰ. ਗੰਗਾ ਦੱਤ ਪੰਤ ਦੇ ਘਰ ਹੋਇਆ। ਆਪ ਦੇ ਪੈਦਾ ਹੋਣ ਤੋਂ ਸੱਤ ਘੰਟੇ ਬਾਅਦ 142