ਪੰਨਾ:Alochana Magazine October, November, December 1966.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਪ ਦੇ ਮਾਤਾ ਸ੍ਰੀ ਮਤੀ ਸਰਸਤੀ ਜੀ ਅਕਾਲ ਚਲਾਣਾ ਕਰ ਗਏ । ਆਪ ਦਾ ਪਾਲਣ ਸਣ ਆਪ ਦੀ ਭੂਆ ਨੇ ਕੀਤਾ । ਆਪ ਨੇ ਅਲਮੋੜਾ, ਬਨਾਰਸ ਅਤੇ ਅਲਾਹਾਬਾਦ ਵਿਚ ਸਿੱਖਿਆ ਪ੍ਰਾਪਤ ਕੀਤੀ । ਸੰਨ ੧੯੨੧ ਵਿੱਚ ਗਾਂਧੀ ਜੀ ਦੇ ਅਸਹਿਯੋਗ ਅੰਦੋਲਨ ਦੇ ਪ੍ਰਭਾਵ ਹੇਠ ਆਪ ਨੇ ਪੜ੍ਹਨਾ ਛੱਡ ਦਿੱਤਾ । ਉਸ ਵੇਲੇ ਆਪ ਇੰਟਰਮੀਡੀਏਟ ਵਿੱਚ ਪੜ੍ਹ ਰਹੇ ਸਨ । ਆਪ ਦੀ ਪਹਿਲੀ ਕਵਿਤਾ ਸੰਨ ੧੯੧੬ ਵਿਚ “ਅਲਮੋੜਾ-ਸਮਾਚਾਰ' ਵਿੱਚ ਛਪੀ ਸੀ । ਇਹ ਹਿੰਦੀ ਦੇ ਛਾਯਾਵਾਦੀ ਕਵੀ ਮੰਨੇ ਜਾਂਦੇ ਹਨ । ਆਪਣੀ ਕਾਵ-ਪ੍ਰਣਾਂ ਬਾਰੇ ਇਹ ਖ਼ੁਦ ਦੱਸਦੇ ਹਨ : “ਕਵਿਤਾ ਕਰਨ ਦੀ ਪ੍ਰੇਰਣਾ ਮੈਨੂੰ ਸਭ ਤੋਂ ਪਹਿਲਾਂ ਪ੍ਰਕ੍ਰਿਤੀ-ਨਿਰੀਖਣ ਤੋਂ ਮਿਲੀ ਹੈ, ਜਿਸ ਦਾ ਸਿਹਰਾ ਮੇਰੀ ਜਨਮ-ਭੂਮੀ ਕੁਰਮਾਂਚਲ ਪ੍ਰਦੇਸ਼ ਦੇ ਸਿਰ ਉੱਤੇ ਹੈ । ਕਵੀਜੀਵਨ ਤੋਂ ਪਹਿਲਾਂ ਭੀ ਮੈਨੂੰ ਯਾਦ ਹੈ ਮੈਂ ਘੰਟਿਆਂ-ਬੱਧੀ ਏਕਾਂਤ ਵਿੱਚ ਬੈਠਾ ਕੁਦਰਤੀ ਨਜ਼ਾਰਿਆਂ ਨੂੰ ਲਗਾਤਾਰ ਵੇਖੀ ਜਾਂਦਾ ਹੁੰਦਾ ਸੀ !" . ਰੋਮਾਂਚਕ ਕਵੀਆਂ ਦੀ ਤਰ੍ਹਾਂ ਇਨ੍ਹਾਂ ਦੀ ਕਵਿਤਾ ਵਿੱਚ ਸ਼ਿੰਗਾਰ ਰਸ ਬਹੁਤ ਉੱਭਰਿਆ ਹੈ । ਸ਼ਿੰਗਾਰ ਦੇ ਸੰਯੋਗ ਅਤੇ ਵਿਯੋਗ ਵਾਲੇ ਪੱਖਾਂ ਵਿੱਚੋਂ ਇਨ੍ਹਾਂ ਨੇ, ਕਵੀ ਬਣਾਉਣ ਵਿਚ, ਵਿਯੋਗ ਦਾ ਖ਼ਾਸ ਹੱਥ ਮੰਨਿਆ ਹੈ : ਵਿਯੋਗੀ ਹੋਗਾ ਪਹਿਲਾ ਕਵੀ, ਆਹ ਸੇ ਉਪਜਾ ਹੋਗਾ ਗਾਨ ਉਮਡ ਕਰ ਆਂਖੋਂ ਸੇ ਚੁਪ ਚਾਪ, ਬਹੀ ਹੋਗੀ ਧਾਰਾ ਅਨਜਾਨ ; ਇਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਇਹ ਹਨ : ਕਵਿਤਾ : ਉਛਵਾਸ (੧੯੨੨); ਪੱਲਵ (੧੯੨੭); ਵੀਣਾ (੧੯੨੭); ਗ੍ਰੰਥ (੧੯੩੦); ਰੀਜਨ (੧੯੩੨); ਯੁਗਾਂਤ (੧੯੩੭); ਯੂਗਵਾਣੀ (੧੯੩੯); ਮਥਾ (੧੯੪੦); ਪੱਲਵਿਨੀ (੧੯੪੦); ਸੂਰਣ ਕਿਰਣ (੧੯੪੬); ਰਣ ਧੂਲਿ (੧੯੪੭); ਖਾਦੀ ਕੇ ਫੂਲ (੧੯੪੮, ਬੱਚਨ ਦੀ ਸਹਿਕਾਰਤਾ ਨਾਲ); ਉੱਤਰਾ (੧੯੪੯); ਯੁਗ ਪਬ (ਯੁਗਾਂਤ ਵਾਲੀਆਂ ਸਾਰੀਆਂ ਕਵਿਤਾਵਾਂ ਅਤੇ ਯੁਗਾਂਤਰ ਦੇ ਨਾਂ ਹੇਠ ੪੭ ਨਵੀਆਂ ਕਵਿਤਾਵਾਂ ਦਾ ਇਕੱਠਾ ਸੰਗ੍ਰਿਹ, ੧੯੪੯); ਅਤਿਮਾ (੧੯੫੬); ਰਮਿ ਬੰਧ (੧੯੫੮); ਵਾਣੀ (੧੯੫੮); ਕਲਾ ਔਰ ਬੂਢਾ ਚਾਂਦ (੧੯੫੯); ਚਿਦੰਬਰਾ (੧੯੫੯, ੧੯੩੭ ਤੋਂ ੧੯੫੭ ਤਕ ਦੀਆਂ ਚੋਣਵੀਆਂ ਕਵਿਤਾਵਾਂ); ਹਰੀ ਬਾਂਸੁਰੀ (੧੯੬੦); ਸੁਨਹਿਰੀ ਟੇਰ (੧੯੬੧); ਅਭਿਸ਼ੇਤਾ (੧੯੬੦; ਸੱਠਵੀਂ ਵਰੇ ਗੰਢ ਉੱਤੇ ਭੇਟਾ ਕੀਤੀਆਂ ਚੋਣਵੀਆਂ ਕਵਿਤਾਵਾਂ) | ਨਾਟਕ : ਜਯੋਤਸਨਾ (੧੯੩੪), ਰਜਤ ਸ਼ਿਖਰ (੧੯੫੧, ਕਾਵ ਰੂਪਕ), ਸ਼ਿਲਪੀ (੧੯੫੩, ਕਾਵ ਰੂਪਕ), ਸੌਵਣ (੧੯੫੮, ਕਾਵ-ਰੂਪਕ) 143