ਪੰਨਾ:Alochana Magazine October, November, December 1966.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੋ ਕੁੱਝ ਹੋ ਚੁੱਕਾ ਉਸ ਦੀ ਨਿੰਦਾ ਦੀ ਲੋੜ ਨਹੀਂ, ਉਹ ਚੰਗਾ ਹੀ ਹੋਇਆ ਹੈ, ਕਿਉਂਕਿ ਬਹੁਤ ਮਜਬੂਰੀਆਂ ਵਿਚ ਹੋਇਆ ਹੈ, ਪਰ ਜਿਹੜੀਆਂ ਮਜ਼ਬੂਰੀਆਂ ਅੱਗੇ ਸਨ, ਹੁਣ ਉਹ ਘੱਟ ਹੀ ਹੋਈਆਂ ਹਨ, ਵਧੀਆਂ ਨਹੀਂ, ਇਸ ਲਈ ਮੌਜੂਦ ਸਹੂਲਤਾਂ ਦਾ ਪੰਜਾਬੀ ਨੂੰ ਪੂਰਾ ਲਾਭ ਪਹੁੰਚਣਾ ਹੀ ਚਾਹੀਦਾ ਹੈ । ਜਿਹੜੇ ਗਰਣ ਅੱਗੇ, ਵਿਸ਼-ਵਿਦਿਆਲਿਆਂ ਵਿਚ ਵਿਸ਼ੇਸ਼ੱਗਾਂ ਦੀ ਉਪਜ ਦੇ ਰਾਹ ਵਿਚ ਘੜਾ ਬਣੇ ਰਹੇ ਹਨ ਉਨ੍ਹਾਂ ਨੂੰ ਸੂਝ, ਹਮਦਰਦੀ ਤੇ ਦੂਰ ਅੰਦੇਸ਼ੀ ਨਾਲ, ਪਰ ਛੇਤੀ ਦਰ ਕਰਨਾ, ਵਿਸ਼-ਵਿਦਿਆਲਿਆਂ ਦੇ ਅਧਿਕਾਰੀਆਂ ਤੇ ਅਧਿਆਪਕਾਂ ਦਾ ਕੰਮ ਹੈ । ਪਰ a ਵਾਂਗ ਉੱਥੇ ਕੋਤਾਹੀ ਹੁੰਦੀ ਦਿੱਸੇ ਤਾਂ ਜਾਗ੍ਰਿਤ ਲੋਕ-ਰਾਏ ਦੀ ਤਿਖੇਰੀ ਵਰਤੋਂ ਹਾਲਾਤ ਨੂੰ ਚੁੱਕ ਸਿਰ ਕਰਨ ਵਿਚ ਸਹਾਈ ਹੋ ਸਕਦੀ ਹੈ । ਜੋ ਕੁਝ ਅੱਗੇ ਹੁੰਦਾ ਰਿਹਾ ਹੈ, ਉਹ ਕਾਫ਼ੀ ਨਹੀਂ ਹੈ। ਆਪਣੇ ਪਛੜੇਵੇਂ ਨੂੰ ਦੂਰ ਕਰਨ ਲਈ, ਬਹੁਤਾ ਪੈਂਡਾ ਬੜੇ ਚਿਰ ਵਿਚ ਕੱਛਣ ਤੋਂ ਬਿਨਾਂ ਸਾਡਾ ਗੁਜ਼ਾਰਾ ਹੀ ਨਹੀਂ। ਸਾਡੀ ਇੱਛਾ ਹੈ ਕਿ ਵਿਦਵਤਾ ਦੀ ਉਪਜ ਲਈ ਬਾਹਰਲੇ ਹਾਲਾਤ ਨੂੰ ਅਸੀਂ ਜਿੰਨਾਂ ਵਧ ਸਾਜ਼ਗਾਰ ਬਣਾ ਸਕਦੇ ਹੋਈਏ, ਬਣਾਉਣ ਵਿਚ ਢਿਲ ਨਹੀਂ ਹੋਣੀ ਚਾਹੀਦੀ | ਮਸਲਨ : (ਉ) ਪੰਜਾਬ ਵਿ-ਵਿਦਿਆਲੇ ਵਿਚ, ਘੱਟ ਤੋਂ ਘੱਟ, ਪੰਜ ਪੰਜ ਵਿਦਿਆਰਥੀ, 4 ਵਰੇ ਦੇ ਹਿਸਾਬ ਨਾਲ, ਉਚੇਰੀ ਖੋਜ ਵਾਲੇ ਪ੍ਰੋਗ੍ਰਾਮ ਵਿਚ ਭਰਤੀ ਕੀਤੇ ਜਾਣ । ਤਿੰਨਾਂ ਵਰਿਆਂ ਦੇ ਅੰਦਰ ਅੰਦਰ ਪਹਿਲਾ ਪੂਰ ਆਪਣਾ ਕੰਮ ਮੁਕਾ ਤੇ ਨਵੇਂ ਪੰਜਾਂ ਲਈ ਥਾਂ ਖ਼ਾਲੀ ਕਰ ਦੇਵੇਗਾ। ਇਸ ਤਰ੍ਹਾਂ ਹਰ ਵਰੇ ਪੰਜ ਅਰਥੀ ਪੰਜਾਬ ਯੂਨਿਵਰਸਿਟੀ ਵਿਚ ਉਚੇਰੀ ਖੋਜ ਦੇ ਕੰਮ ਉੱਤੇ ਲਾਏ ਜਾ ਸਕਿਆ ਨਗੇ । ਇਸ ਵੇਲੇ ਇਕ ਵਿਦਿਆਰਥੀ ਨੂੰ 250 ਰੁਪੈ ਮਾਹਵਾਰ ਮਿਲਦੇ ਨ ਪੰਜ ਵਿਦਿਆਰਥੀਆਂ ਉੱਤੇ ਕੁੱਲ 1250 ਰੁਪੈ ਮਹੀਨਾ ਜਾਂ ਕੇਵਲ 15000 ਰਪੈ ਸਾਲਾਨਾ ਦਾ ਖ਼ਰਚ ਬਣਦਾ ਹੈ ਤੇ ਤਿੰਨ ਵਰਿਆਂ ਦਾ ਮਿਲਾ ਕੇ ਸਿਰਫ਼ .aon9 ਰਹੇ । 45000 ਰੁਪੈ ਦੀ ਲਾਗਤ ਵਾਲੀ ਇਹ ਯੋਜਨਾ ਜੇ ਸਾਨੂੰ ਹਰ ਵਰੇ ਪੰਜਾਬੀ ਦੇ ਪੰਜ ਚੰਗੇ ਵਿਦਿਆਰਥੀ ਤਿਆਰ ਕਰ ਦੇਵੇ ਜੋ ਆਪਣੇ ਆਪਣੇ ਸੀਮਿਤ ਖੇਤਰ ਵਿਚ ਵਿਸ਼ੇਸ਼ੱਗ ਹੋਣ ਤੇ ਜਿਨ੍ਹਾਂ ਵਿੱਚੋਂ ਕੁੱਝ ਨੂੰ ਸ਼ਾਇਦ ਅੱਗੇ ਤੋਂ ਅਗੇਰੇ ਵਧਣ ਦੀ ਟਕ ਲੱਗੀ ਹੋਵੇਗੀ, ਤਾਂ ਅਸੀਂ ਇਸ ਨੂੰ ਮਹਿੰਗਾ ਸੌਦਾ ਨਹੀਂ ਸਮਝਦੇ । (w) ਪੰਜਾਬੀ ਵਿਸ਼-ਵਿਦਿਆਲਾ, ਪਟਿਆਲਾ ਏਲਾਨੀਆ ਤੌਰ ਉੱਤੇ ਪੰਜਾਬੀ, ਭਾਸ਼ਾ ਤੇ ਸਾਹਿੱਤ ਦੀ ਉੱਨਤੀ ਦੇ ਉੱਦੇਸ਼ ਲੈ ਕੇ ਹੋਂਦ ਵਿਚ ਆਇਆ ਹੈ । ਉਸ ਦੇ ਅਧਿਕਾਰੀਆਂ ਨੂੰ, ਕੇਵਲ ਪੰਜਾਬ ਵਿਸ਼-ਵਿਦਿਆਲੇ ਜਿੰਨਾ ਖ਼ਰਚ ਕਰਨ ਦੀ ਪ੍ਰੇਰਣਾ ਦੇ ਕੇ, ਅਸੀਂ ਉਨਾਂ ਦੇ ਜਨਮ ਦੇ ਮਨੋਰਥ ਦੀ ਹੱਤਕ ਨਹੀਂ ਕਰ ਸਕਦੇ ! ਇਸ ਲਈ ਉਨ੍ਹਾਂ , ਪਾਸੋਂ ਤਾਂ ਅਸੀਂ ਇਹੀ ਆਸ ਕਰਦੇ ਹਾਂ ਕਿ ਉਹ, ਉੱਪਰਲੇ ਹਿਸਾਬ ਨਾਲ, ਕੇਵਲ E 147