ਪੰਨਾ:Alochana Magazine October, November, December 1966.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

105000 ਰੂਪੈ ਦੀ ਲਾਗਤ ਨਾਲ, ਹਰ ਵਰੇ 11 ਖੋਜ-ਵਿਦਿਆਰਥੀ ਭਰਤੀ ਕਰਨ ਦੀ ਛੋਟੀ ਜਿਹੀ ਯੋਜਨਾ ਤਿਆਰ ਕਰ ਲੈਣ। (ੲ) ਵਿਸ਼-ਵਿਦਿਆਲਿਆਂ, ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ ; ਗੁਰੂ ਨਾਨਕ ਫ਼ਾਉਂਡੇਸ਼ਨ ; ਗੁਰੂ ਗੋਬਿੰਦ ਸਿੰਘ ਫ਼ਾਉਂਡੇਸ਼ਨ ; ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਹੋਰ ਅਜਿਹੀਆਂ ਸੰਸਥਾਵਾਂ ਨੂੰ ਨਿਸ਼ਚਿਤ ਵਿਸ਼ਿਆਂ ਉਤੇ ਇਸੇ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਯੋਜਨਾਵਾਂ ਦਾ ਵਧ ਤੋਂ ਵਧ ਨਿਰਮਾਣ ਕਰਨਾ ਚਾਹੀਦਾ ਹੈ, ਜੋ ਅੱਗੋਂ ਸਦਾ ਜਾਰੀ ਰਹਿਣ ਤੇ ਵਿਸ਼ੇਸ਼ ਖੋਜ ਦਾ ਘੇਰਾ ਨਿਰੰਤਰ ਵਧਾਉਂਦੀਆਂ ਜਾਣ । ਮਸਲਨ, ਇਕ ਛੋਟੀ ਸੁਤੰਤਰ ਸੰਸਥਾ ਕੇਵਲ ਗੁਰੂ ਨਾਨਕ ਸਾਹਿਬ ਦੀ ਜਨਮ-ਸਾਖੀ ਤੇ ਉਸ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਨਜਿੱਠਣ ਲਈ ਕਾਇਮ ਹੋਵੇ, ਜਿਸ ਵਿਚ ਚਾਹੇ ਕੇਵਲ ਦੋ ਖੋਜੀਆਂ ਦਾ ਹੀ ਪ੍ਰਬੰਧ ਹੋਵੇ, ਪਰ ਇਹ ਦੋ ਚਾਰ ਸਾਲ ਵਿਚ ਬੰਦ ਨਾ ਹੋ ਜਾਵੇ ਸਗੋਂ ਤੁਰਦੀ ਰਹੇ ; ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿੱਤ ਦੀ ਸੰਭਾਲ ਤੇ ਉਸ ਦੇ ਸੰਪਾਦਨ ਤੇ ਪ੍ਰਕਾਸ਼ਨ ਲਈ ਇਕ ਸੁਤੰਤਰ, ਪੱਕੀ ਸੰਸਥਾ ਹੋਵੇ; ਪੰਜਾਬੀ ਦੀਆਂ ਉਪ-ਭਾਸ਼ਾਵਾਂ ਦੀ ਸੰਭਾਲ ਤੇ ਪੁਣ ਛਾਣ ਲਈ ਅੱਡ ਪੱਕੀ ਸੰਸਥਾ; ਲੋਕ-ਸਾਹਿੱਤ ਦੀ ਸੰਭਾਲ ਤੇ ਪ੍ਰਸ਼ਾਰ ਲਈ ਇਕ ਹੋਰ ਪੱਕੀ ਸੰਸਥਾ, ਆਦਿ । ਇਹ ਸੰਸਥਾਵਾਂ ਕੇਵਲ ਸੁਝਾਮਾਤਰ ਹਨ, ਵੈਸੇ ਇਸੇ ਤਰ੍ਹਾਂ ਦੀਆਂ ਅਨੇਕ ਸੰਸਥਾਵਾਂ ਸਥਾਪਿਤ ਹੋ ਸਕਦੀਆਂ ਹਨ । ਇਸ ਤਰ੍ਹਾਂ ਦੀਆਂ ਸੰਸਥਾਵਾਂ ਛੋਟੀਆਂ ਬੇਸ਼ਕ ਹੋਣ ਪਰ ਖੋਜ-ਕੇਂਦਰਾਂ ਦੀ ਉੱਚੀ ਤੋਂ ਉੱਚੀ ਕਸਵੱਟੀ ਉੱਤੇ ਪੂਰੀਆਂ ਉਤਰਨ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਇਸ ਤਰਾਂ ਦੀਆਂ ਸੰਸਥਾਵਾਂ ਨਿਸ਼ਚਿਤ ਮਜ਼ਮੂਨਾਂ ' ਉੱਤੇ ਖੋਜ ਦਾ ਕੇਂਦ੍ਰਿਤ ' ਚਾਨਣ ਪਾਉਣ ਤੋਂ ਬਿਨਾਂ, ਹੌਲੀ ਹੌਲੀ ਵਿਦਵਾਨਾਂ ਦੀ ਖਪਤ ਦਾ ਵੀ ਇਕ ਆਦਰਯੋਗ ਸਾਧਨ ਬਣ ਜਾਣਗੀਆਂ । ' ਪੰਜਾਬੀ ਲੋਕਾਂ ਵਿਚ ਵਿਦਿਆ ਦੇ ਆਦਰ ਦੀ ਪਰੰਪਰਾ ਬੜੀ ਪੁਰਾਣੀ ਹੈ । ਅਸੀਂ ਸ਼ਬਦ ਨੂੰ ਪੂਜਣ, ਪੱਥੀ ਦੀ ਸਹੁੰ ਖਾਣ ਤੇ ਚੰਡੀ ਨੂੰ ਵੀ ਸਰਸਵਤੀ ਰਾਹੀਂ ਸੰਨ ਕਰਨ ਵਾਲੇ ਜੀਊੜੇ ਹਾਂ । ਇਸ ਲਈ ਜਿਵੇਂ ਏਸ ਆਦਰ ਤੇ ਅਦਬ ਦੀ ਆਦਤ ਹੇਠ ਸਾਡੇ ਅਨਪੜ੍ਹ ਲੋਕ, ਗੁਰਮੁਖੀ ਜਾਂ ‘ਸ਼ਾਸਤ੍ਰ ਵਿਚ ਲਿਖੇ ਕਿਸੇ ਪਾਟੇ ਪੁਰਾਣੇ ਪੁਰਜ਼ੇ ਨੂੰ ਵੀ, ਬਿਨਾਂ ਉਸ ਦਾ ਵੇਰਵਾ ਜਾਚੇ, ਸਿਰ ਅੱਖਾਂ ਉੱਤੇ ਟਿਕਾਉਂਦੇ ਆਏ ਹਨ, ਏਸੇ ਤਰਾਂ ਸਾਡੇ ਪੜੇ ਲਿਖੇ ਲੋਕ, ਆਪਣੇ ਉਦਾਰ ਵਿਦਿਆ-ਹਿਤ ਦੇ ਕਾਰਣ, ਸਰਸਰੀ, ਸਤਹੀ, ਤੁਰਦੇ ਤੁਰਦੇ ਤੇ ਪਧਾਰਿਤ ਕੰਮ ਨੂੰ ਡੂੰਘੀ ਤੇ ਮੌਲਿਕ ਖੋਜ ਅਤੇ ਨਿਰੀ ਸੰfਖਪਤ ਵਾਰਤਾ ਜਾਂ ਸਾਰ ਨੂੰ ਪੁਨਰ-ਜਾਂ-ਨਵ-ਵਿਆਖਿਆ ਦੇ ਜੈਕਾਰਿਆਂ ਨਾਲ ਨਿਵਾਜਦੇ ਆਏ ਹਨ । ਹੁਣ ਆਪਣੇ ਲੋਕਾਂ ਦੀ ਇਸ ਉਦਾਰ ਬਿਰਤੀ ਦਾ ਲਾਭ ਉਠਾਉਣ ਦਾ ਵੇਲਾ ਹੈ ਤੇ ਚੰਗੀ ਗੱਲ ਹੋਵੇਗੀ ਜੇ ਵਿਦਿਆ ਦੇ ਵਾਧੇ ਲਈ ਉਪਰੋਕਤ ਪ੍ਰਕਾਰ ਦੀਆਂ ਯੋਜਨਾਵਾਂਦੀ ਸਫਲਤਾ ਲਈ ਅਸੀਂ ਉਨ੍ਹਾਂ ਦਾ ਹਾਰਦਿਕ ਤੇ ਮਾਇਕ ਸਹਿਯੋਗ ਪ੍ਰਾਪਤ ਕਰਨ ਦਾ ਕੋਈ ਉਪਰਾਲਾ ਕਰੀਏ । ਪਰ ਸਾਨੂੰ ਭਰੋਸਾ ਹੈ ਕਿ ਜਿਸ ਤਰ੍ਹਾਂ ਦੇ ਵਿਦਵਾਨ, ਅਸੀਂ ਨਵੇਂ ਮਾਹੌਲ ਵਿਚ, 1 48