ਪੰਨਾ:Alochana Magazine October, November, December 1966.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਠਕਾਂ ਦੀ ਦ੍ਰਿਸ਼ਟੀ ਤੋਂ ਜੁਲਾਈ-ਸਤੰਬਰ ਅੰਕ | “......ਜੁਲਾਈ-ਅਗਸਤ-ਸਤੰਬਰ ਦਾ 'ਆਲੋਚਨਾ' ਬੜੀ ਉੱਚੀ ਸਾਹਿੱਤਿਕ ਪੱਧਰ ਦਾ ਲਖਾਇਕ ਹੈ। ਵਿਸ਼ੇਸ਼ ਤੌਰ ਪੁਰ ਹਰੀ ਚੰਦ ਪਰਾਸ਼ਰ, ਗੋਵਿੰਦ ਨ ਗਰ ਅਤੇ ਪ੍ਰੋ. ਰਾਮ ਸਿੰਘ ਦੇ ਲੇਖ ਅਤੇ ਆਪ ਜੀ ਦੇ ਸੰਪਾਦਕੀ ਵਿਚਾਰ ਨੂੰ ਜਗਾਉਣ ਵਾਲੇ ਹਨ । ਸ. ਰਣਧੀਰ ਸਿੰਘ ਜੀ ਦਾ ਲੇਖ ਬਹੁਤ ਹੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਹੀ ਜਨਮ ਤਾਰੀਖ਼ ਸ਼ੀਘਰ ਤੋਂ ਸ਼ੇਰ ਨਿਸਚਿਤ ਹੋਣੀ ਚਾਹੀਦੀ ਹੈ ਤਾਂ ਜੋ ਸਾਹਿਬਾਂ ਦਾ ਤਿੰਨ-ਸੌ ਸਾਲਾ ਜਨਮ ਦਿਵਸ ਠੀਕ ਤਾਰੀਖ 17 ਮਨਾਇਆ ਜਾ ਸਕੇ । ਮੈਂ ਆਪ ਜੈਸੇ ਸ਼੍ਰੇਸ਼ਟ ਬੁੱਧੀਜੀਵੀ ਤੋਂ ਆਸ ਰੱਖਦਾ ਹਾਂ ਕਿ ਤੁਸੀ ਇਸ ਮਸਲੇ ਵਿਚ ਪੂਰੀ ਨਿੱਜੀ ਦਿਲਚਸਪੀ ਲੈ ਕੇ ਇਸ ਦਾ ਠੀਕ ਨਤੀਜਾ ਕੱਢਗੇ...... | ਸੁਖਪਾਲਵੀਰ ਸਿੰਘ ‘ਹਸਰਤ, ਜਾਲੰਧਰ “...... ਮੈਂ ਆਪ ਦੁਆਰਾ ਸੰਪਾਦਿਤ ਆਲੋਚਨਾ ਦੇ ਦੋ ਤਿੰਨ ਅੰਕ ਅੱਜ ਤੱਕ ਹਨ, ਇਨਾਂ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਦੇ ਲੇਖਕਾਂ ਨੇ ਹੀ ਮਿਹਨਤ ਨਹੀਂ ਕੀਤੀ, ਸੰਪਾਦਕ ਨੇ ਵੀ ਸ਼ਾਮ ਨੂੰ ਸੰਪਾਦਨ ਸੁਆਰਨ ਵਿਚ ਘਾਲ ਘਾਲੀ ਹੈ । ਪ੍ਰੋ. ਕਿਸ਼ਨ ਸਿੰਘ ਦੀ ਬੌਧਿਕ ਭਾਂਤ ਦੀ ਭਲਵਾਨੀ ਪਕੜ ਮੰਨਣ ਵਾਲੀ ਹੈ, ਪ੍ਰੋ. ਰਾਮ ਸਿੰਘ, ਜਸਬੀਰ ਸਿੰਘ ਤੇ ਕੰਵਰ ਗਿੰਦਰ ਸਿੰਘ ਦੇ ਲੇਖ ਵੀ ਮਿਹਨਤ ਦਾ ਸਿੱਟਾ ਹਨ । ਹਾਂ, ਸ. ਰਣਧੀਰ ਸਿੰਘ ਦੇ ਲੇਖ ਨਾਲ ਸਹਿਮਤ ਨਹੀਂ। ਤੁਹਾਡੀ ਚੋਣ ਤੇ ਮੇਹਨਤ ਦੀ ਦਾਦ ਦਿੰਦਾ ਹਾਂ । ਟਾਈਟਲ ਦਾ ਪੁਰਾਣਾ ਚੋਲਾ ਵੀ ਹੁਣ ਬਦਲਣ ਵਾਲਾ ਹੈ......" ਪਿਆਰਾ ਸਿੰਘ ਪਦਮ, ਕਲਮ ਮੰਦਿਰ, ਅਰਜ਼ਨ ਨਗਰ, ਪਟਿਆਲਾ "......ਆਲੋਚਨਾ ਦਾ ਪਰਚਾ ਲੰਮੀ ਉਡੀਕ ਬਾਅਦ ਮਿਲਿਆ ਹੈ । ਸ਼ਬਦਾਂ ਦੇ ਜੋੜ ਵਧੇਰੇ ਸ਼ੁੱਧ ਕਰਨ ਦਾ ਯਤਨ ਕਰੋ, ਤੁਹਾਡੇ ਹੱਥੋਂ ਨਿਕਲੇ ਪਰਚੇ ਵਿਚ ਅਮੱਧwi ਸ਼ੋਭਦੀਆਂ ਨਹੀਂ । ਮੇਆਰ ਵਲੋਂ ਤਸੱਲੀ ਹੈ, ਹੋਰ ਤਰੱਕੀ ਦੀ ਲੋੜ ਹੈ...... | ਰਾਮ ਸਿੰਘ, ਪੰਜਾਬ ਯੂਨੀਵਰਸਿਟੀ ਪੰਜਾਬੀ ਵਿਭਾਗ, ਚੰਡੀਗੜ “......ਆਲੋਚਨਾ ਦੀ ਸੰਪਾਦਨਾ ਜਿਸ ਮਿਹਨਤ ਨਾਲ ਤੁਸੀਂ ਕਰ ਰਹੇ ਹੋ ਉਸ ਅਤੇ ਸ਼ਲਾਘਾਯੋਗ ਹੈ । ਮੈਨੂੰ ਤਾਂ ਸ਼ਿਕਾਇਤ ਹੈ ਕਿ ਇਹ ਮਿਹਨਤ ਵਾਲਾ ਕੰਮ ਦਿਹਤ ਕੇਵਲ ਤੁਸੀਂ ਹੀ ਕਰ ਸਕਦੇ ਹੋ, ਇਨਾ ਲੇਟ ਕਿਉਂ ਤੁਸਾਂ ਸ਼ੁਰੂ ਕੀਤਾ...... ? | ਗੁਰਬਖ਼ਸ਼ ਸਿੰਘ (ਡਾ.), ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ “......Alochana is simply a hall-nmark in the journals of the Panjabi Language.... G. N. Rajguru (Dr.), Panjab University Hindi Deptt., Chandigarh. or ...The magazine is becoming more & more popular among the discerning readers of Panjabi Language and Literature......, Sarvjit Singh, Lecturer, Govt. College, Malerkotla.