ਪੰਨਾ:Alochana Magazine October, November, December 1966.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- ਦੇ ਦਰਸ਼ਕ ਜੀਵਨ ਵਿਚ ਨਗਨ ਕਲਾ ਦੇ ਰੋਲ ਨੂੰ ਭਾਵਕ ਤੌਰ ਉੱਤੇ ਮਹਿਸੂਸ ਕਰਨ ਦਾ ਕਾਬਿਲ ਨਾ ਬਣਾਏ ਜਾ ਸਕਣ ਕਰਕੇ ਅਹੱਲਿਆ ਦੀਆਂ ਗੌਤਮ ਨੂੰ ਦਿੱਤੀਆਂ ਸਾਰੀਆਂ ਦਲੀਲਾਂ ਜਾਂ ਪੰਡਿਤ ਭਾਸਕਰ ਦੇ ਨਗਨ ਉੱਤੇ ਲਿਖੇ ਸਾਰੇ ਭਾਸ਼ਣਾਂ ਤੋਂ ਅਭਿੱਜ ਰਹਿੰਦੇ ਹਨ ਤੇ ਗੌਤਮ ਤੇ ਨਾਟਕਕਾਰ ਦੋਹਾਂ ਨੂੰ ਕੱਸਦੇ ਹੋਏ ਨਾਟਕ ਦਾ ਭੋਗ ਪਾਉਂਦੀ ਹਨ । ਇਸ ਅਵਸਥਾ ਦਾ ਮੂਲ ਕਾਰਣ ਇਹੀ ਹੈ ਕਿ ਨਾਟਕਕਾਰ ਨਗਨ ਨੂੰ ਸਹੀ ਸਿੱਧ ਕਰਨ ਵਿਚ ਨਾਟਕੀ ਤੌਰ ਉੱਤੇ ਸਫ਼ਲ ਨਹੀਂ ਰਿਹਾ, ਆਪਣੇ ਮਨ ਵਿਚ ਜਾਂ ਸਿੱਧਾਂਤਕ ਤੌਰ ਉੱਤੇ ਉਹ ਇਸ ਦਾ ਕਿੰਨਾਂ ਵੀ ਵਿਸ਼ਵਾਸ਼ੀ ਕਿਉਂ ਨਾ ਹੋਵੇ ! ਜੋ ਕੁੱਝ ਨਾਟਕਕਾਰ ਦਾ ਦਿਮਾਗੀ ਨਿਸਚਾ ਹੈ ਜਾਂ ਜੋ ਕੁਝ ਉਹ ਆਪਣੇ ਪਾਤਰਾਂ ਦੇ ਮੂੰਹ ਵਿਚ ਪਾ ਦੇਂਦਾ ਹੈ, ਉਹ ਨਾਟਕ ਦਾ ਵਿਸ਼ਾ ਨਹੀਂ ਹੁੰਦਾ। ਜੋ ਪ੍ਰਭਾਵ ਉਹ ਨਾਟਕ ਰਾਹੀਂ ਉਪਜਾਉਣ ਵਿਚ ਕਾਮਯਾਬ ਹੁੰਦਾ ਹੈ, ਉਹ ਹੀ ਨਾਟਕ ਦੀ ਜਿੰਦ ਜਾਨ, ਆਤਮਾ, ਵਿਸ਼ਾ ਸਭ ਕੁੱਝ ਹੁੰਦਾ ਹੈ । ਨਗਨ ਕਲਾ ਦਾ ਸਮਾਜਿਕ ਕਸਵੱਟੀ ਉੱਤੇ ਕੀ ਮੁੱਲ ਹੈ ? ਇਸ ਪ੍ਰਸ਼ਨ ਤੋਂ ਛੁੱਟ ਇਸ ਦੇ ਸੰਬੰਧ ਵਿਚ ਇਕ ਹੋਰ ਪ੍ਰਸ਼ਨ ਭੀ ਉੱਤਰ ਮੰਗਦਾ ਹੈ । ਇਹ ਮਨੋਵਿਗਿਆਨਿਕ ਭਾਂਤ ਦਾ ਪ੍ਰਸ਼ਨ ਹੈ । ਪ੍ਰੇਮ ਤੇ ਨਗਨ ਦਾ ਅਨਿੱਖੜਵਾਂ ਸੰਬੰਧ ਹੈ । ਇਸ ਮਰਦ ਦਾ , ਲਿੰਗ-ਸੰਬੰਧ ਜੀਵਨ ਦੀ ਇਕ ਵਿਸ਼ੇਸ਼ ਹਕੀਕਤ ਹੈ ਪਰ ਇਹ ਜੀਵਨ ਵਿਚ ਪੜਦੇ ਹੋਠ ਰਹਿੰਦਾ ਹੈ । ਜੀਵਨ ਕੇਵਲ ਪ੍ਰੇਮ ਦੀ ਹਜ਼ੂਰੀ ਵਿਚ ਨਗਨ ਹੋਣ ਦੀ ਆਗਿਆ ਦੇਂਦਾ a । ਇਹ ਅਵਸਥਾ ਕੇਵਲ ਸਾਮੰਤਸ਼ਾਹੀ ਜਾਂ ਪੂੰਜੀਵਾਦੀ ਯੁਗ ਦੀ ਪੈਦਾਵਾਰ ਨਹਾ . ਕਿਸੇ ਜ਼ਿੰਮੇਵਾਰ ਸਮਾਜਵਾਦੀ ਨੇ ਕਦੇ ਪ੍ਰੇਮ ਤੋਂ ਨਿੱਖੜੇ ਹੋਏ ਨਗਨ ਦੀ ਹਮਾਇਤ ਨਹੀਂ ਕੀਤੀ, ਨ ਸਮਾਜਵਾਦੀ ਦੇਸ਼ਾਂ ਵਿਚ ਇਸ ਦੀ ਲੱਜਿਆ ਨੂੰ ਪਤਿਗਾਮੀ ਰੁਚੀ ਕਿ ਜਾਂਦਾ ਹੈ । ਇਹ ਮਨੋਵਿਗਿਆਨਿਕ ਸਚਾਈ ਹੈ ਕਿ ਹਰ ਗੰਭੀਰ ਇਸਤੀ ਜਾਂ ਮਨੁੱਖ ਸਭਾਵਿਕ ਤੌਰ ਉੱਤੇ ਪ੍ਰੇਮ ਤੋਂ ਬਿਨਾਂ ਨਗਨ ਹੋਣਾ ਅਯੋਗ ਸਮਝਦਾ ਹੈ । ਅਹੱਲ ਦਾ ਗੌਤਮ ਅੱਗੇ ਆਪਣਾ ਸਰੀਰ ਨਗਨ ਕਰਨਾ ਬਹੁਤ ਅਸਭਾਵਿਕ ਲਗਦਾ ਹੈ ਭਾ ਉਹ ਇੰਦਰ ਦੀ ਕਲਾ ਦਾ ਕਿੰਨਾਂ ਭੀ ਸਤਿਕਾਰ ਕਿਉਂ ਨਾ ਕਰਦੀ ਹੋਵੇ । ਸੋ ਸਾਹਿਬ ਨੇ ਮਰਦ ਡਾਕਟਰ ਸਾਹਮਣੇ ਜੱਚਾ ਦੇ ਨਗਨ ਹੋਣ ਦੀ ਮਿਸਾਲ ਦੇ ਕੇ ਇਸੇ ਨੂੰ ਕਲਾ ਦੇ ਉਚੇਰੇ ਮੰਤਵ ਨਾਲ ਸਮਾਨਤਾ ਦਿੱਤੀ ਹੈ । ਕਲਾ ਦੇ ਮੰਤਵ ਤੇ ਜੱਚਾ ਦੇ ਮੰਤਵ ਵਿਚ ਗੁਣਾਤਮਕ ਅੰਤਰ ਹੈ । ਜੱਚਾ ਜਦ ਜ਼ਿੰਦਗੀ ਮੌਤ ਦੇ ਵਿਚਕਾਰ ਲਟਕ ਰਹੀ ਹੋਵ ਤਦ ਹੀ ਮਰਦ ਡਾਕਟਰ ਦੀ ਸੇਵਾ ਲੈਣੀ ਪ੍ਰਵਾਨ ਕਰਦੀ ਹੈ । ਉਹ ਸੰਕਟ ਕਾਲ ਦਾ ਸਮੱਸਿਆ ਹੈ । ਜ਼ਿੰਦਗੀ ਨੂੰ ਮੌਤ ਦੇ ਹਮਲੇ ਤੋਂ ਬਚਾਉਣ ਲਈ ਬਹੁਤ ਅਸੁਭਾਵਿਕ ਹੀਲੇ ਵੀ ਵਰਤ ਲਏ ਜਾਂਦੇ ਹਨ, ਪਰ ਯੁੱਧ ਸਮੇਂ ਦੇ ਨਿਯਮਾਂ ਨੂੰ ਕੋਈ ਅਮਨ


- 20