ਪੰਨਾ:Alochana Magazine October, November, December 1966.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੈਂ ਉੱਤੇ ਲਾਗੂ ਨਹੀਂ ਕਰਦਾ । ਅਹੱਲਿਆ ਦਾ ਕਲਾ ਖ਼ਾਤਿਰ ਨਗਨ ਹੋਣਾ ਕਿਸੇ ਕਟ ਦਾ ਹਲ ਨਹੀਂ ਸੀ । ਸੇਖੋਂ ਸਾਹਿਬ ਦੀ ਇਹ ਦਲੀਲ ਤਾਂ ਐਉਂ ਹੈ ਜਿਸ ਤਰ੍ਹਾਂ ਈ ਖ਼ਬਤੀ ਸੁਹਜਵਾਦੀ ਸਲਾਹ ਦੇਵੇ ਕਿ ਜੇ ਅੱਗ ਲੱਗੇ ਹੋਏ ਹਵਾਈ ਜਹਾਜ਼ ਵਿੱਚੋਂ ਰਾਸ਼ਟਾਂ ਰਾਹੀਂ ਹੇਠਾਂ ਛਾਲਾਂ ਮਾਰਨੀਆਂ ਆਵੱਸ਼ਕ ਹਨ ਤਾਂ ਸੁੰਦਰ ਪਰਬਤਾਂ ਉੱਤੋਂ ਉੱਡਦੇ ਏ ਉਨਾਂ ਦੀ, ਹੇਠਾਂ ਜਾ ਕੇ ਫੋਟੋ ਲੈਣ ਦਾ ਖ਼ਿਆਲ ਆਉਂਦੇ ਸਾਰ, ਜਹਾਜ਼ ਵਿੱਚੋਂ ਪਾਲਾਂ ਮਾਰਨ ਦਾ ਕੋਈ ਹਰਜ ਨਹੀਂ । ਨੈਪੋਲੀਅਨ ਦੀ ਭੈਣ ਨੂੰ ਜੇ ਨਗਨ ਡਲ ਬਣਨ ਲਗਿਆਂ ਸਿਵਾਏ ਹੜੀ ਜਿਹੀ ਸਰਦੀ ਲੱਗਣ ਤੋਂ ਹੋਰ ਕੁੱਝ ਮਹਸੂਸ ਹੀਂ ਸੀ ਹੁੰਦਾ ਤਾਂ ਉਸ ਦੇ ਭਾਵ ਸੁਭਾਵਿਕ ਨਰੋਈ ਇਸਤ੍ਰੀ ਨਾਲੋਂ ਬਹੁਤ ਅਵਿਗਸਿਤ ਨ ਤੇ ਉਹਨਾਂ ਨੂੰ ਹਰ ਇਸਤ੍ਰੀ ਲਈ ਨਮੂਨਾ ਨਹੀਂ ਮੰਨਿਆ ਜਾ ਸਕਦਾ, ਬਿਲਕੁਲ ਸੇ ਤਰ੍ਹਾਂ ਜਿਵੇਂ ਨੈਪੋਲੀਅਨ ਦੀ ਰੂਸ ਉੱਤੇ ਚੜ੍ਹਾਈ ਨੂੰ ਹਰ ਫ਼ੌਜੀ ਕਮਾਂਡਰ ਲਈ ਸਤਿਕਾਰ ਯੋਗ ਮਿਸਾਲ ਨਹੀਂ ਬਣਾਇਆ ਜਾ ਸਕਦਾ । ਨਗਨ ਅਸ਼ਲੀਲ ਹੈ ਕਿ ਨਹੀਂ ਇਹ ਵੀਚਾਰ ਤਾਂ ਸਦਾਚਾਰਕ ਪ੍ਰਸਥਿਤੀਆਂ ਜਗਾ ਦੇਣ ਕਰਕੇ ਸੇਖੋਂ ਸਾਹਿਬ ਦੇ ਨਾਟਕ ਵਿਚ ਸ਼ਾਇਦ ਨਾ ਚੁੱਕੇ, ਪਰ ਨਗਨ ਮਨੋਵਿਗਿਆਨਿਕ ਤੌਰ ਉੱਤੇ ਅਸੁਭਾਵਿਕ ਹੈ ਕਿ ਨਹੀਂ, ਇਹ ਬਹਿਸ ਇਸ ਨਾਟਕ ਦੇ ਵਾਤਾਵਰਣ ਵਿਚ ਬਿਲਕੁਲ ਜਾਇਜ਼ ਹੈ ਤੇ ਇਸ ਦਾ ਨਿਰਣਾ ਨਾਟਕਕਾਰ ਦੇ ਹੱਕ ਵਿਚ ਨਹੀਂ ਜਾਂਦਾ । ਨਗਨ ਨੂੰ ਭਾਵਕ ਪੱਧਰ ਉੱਤੇ ਜਾ ਕੇ ਨਾਟਕੀ ਢੰਗ ਨਾਲ ਸਫਲ ਬਣਾਉਣ ਦੀ ਵਿਧੀ ਵੀ ਜੇ ਸੇਖੋਂ ਸਾਹਿਬ ਇਸ ਨਾਟਕ ਵਿਚ ਵਰਤਦੇ, ਤਦ ਵੀ ਉਨ੍ਹਾਂ ਦੀ ਸਫਲਤਾ ਯਕੀਨੀ ਨਹੀਂ ਸੀ । ੪. ੫: ਸੁਖ ਸਾਹਿਬ ਨੇ ਅਹੱਲਿਆ ਦੇ ਨਗਨ ਚਿਤਰ ਦਾ ਮਸਲਾ ਪਤੀ ਪਤਨੀ ਦੇ ਹੱਕਾਂ ਦਾ ਮਸਲਾ ਬਣਾ ਕੇ ਖ਼ਤਮ ਕਰ ਦਿੱਤਾ ਹੈ । ਜੇ ਕੋਈ ਇਸਤੀ ਨੇਕ ਨੀਅਤੀ ਨਾਲ ਨਗਨ ਮਾਡਲ ਬਣਦੀ ਹੈ ਤਾਂ ਕਿਸੇ ਨੂੰ ਉਸ ਉੱਤੇ ਏਤਰਾਜ਼ ਨਹੀਂ ਹੋਣਾ ਚਾਹੀਦਾ ਹੈ-ਨਾ ਪਤੀ ਨੂੰ, ਨਾ ਸਮਾਜ ਨੂੰ । ਪਰ ਇਹ ਮਸਲਾ ਨਿਰਾ ਪਤੀ ਪਤਨੀ ਤਕ ਸੀਮਿਤ ਨਹੀਂ। ਜਦੋਂ ਗੌਤਮ ਨਗਨ ਚਿਤਰ ਦੇਖ ਕੇ ਆਪੇ ਤੋਂ ਬਾਹਰ ਹੁੰਦਾ ਹੈ ਤਾਂ ਉਸ ਦਾ ਗੁੱਸਾ ਨਿਰਾ ਮਹੱਲਿਆਂ ਉੱਤੇ ਹੀ ਨਹੀਂ, ਉਸ ਨਾਲੋਂ ਵਧ ਇੰਦਰ ਉੱਤੇ ਵੀ ਹੈ । ਅਹੱਲਿਆ ਝਲਾ-ਭਾਵਨਾ ਦੀ ਦਲੀਲ ਦੇ ਕੇ ਆਪਣੀ ਸਫ਼ਾਈ ਹੀ ਪੇਸ਼ ਕਰਦੀ ਹੈ, ਇੰਦਰ ਨੂੰ . ਨਿਰਦੋਸ਼ ਸਾਬਿਤ ਕਰਨ ਦਾ ਯਤਨ ਨਹੀਂ ਕਰਦੀ । ਜਦ ਗੌਤਮ ਇਸ ਗੱਲੋਂ ਤਲਲਾਉਂਦਾ ਹੈ ਕਿ ਇੰਦਰ ਉਸ ਦੇ ਨਗਨ ਅੰਗਾਂ ਨੂੰ ਟੋਹਣ ਮਿਣਨ ਲੱਗਿਆਂ ਉਨ੍ਹਾਂ ਤੋਂ ਲੰਗ-ਰਸ ਮਾਣਦਾ ਰਿਹਾ ਹੋਵੇਗਾ ਤਾਂ ਅਹੱਲਿਆ ਉਸ ਦੇ ਇਸ ਕਰਮ ਨੂੰ ਕਲਾਕਾਰ ਦੀ ਈਮਾਨੀ ਕਹਿੰਦੀ ਹੈ ਤੇ ਆਪਣੇ ਮਨੋਭਾਵਾਂ ਦੇ ਇਸ ਰਸ ਵਿਚ ਸ਼ਾਮਿਲ ਨਾ ਹੋਣ ਉੱਤੇ 2)