ਪੰਨਾ:Alochana Magazine October, November, December 1966.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿੱਧੀ ਤੇ ਸਪਸ਼ਟ ਗੱਲ ਇਹ ਹੈ ਕਿ ਇਸ ਵਿਚ ਸੇਖੋਂ ਸਾਹਿਬ ਨੇ ਆਪਣੇ ਪਾਠਕਾਂ ਨੂੰ ਪ੍ਰਚਲਿਤ ਸਦਾਚਾਰਕ ਕੀਮਤਾਂ ਤੋਂ ਮੂੰਹ ਮੋੜਨ ਦੀ ਪ੍ਰੇਰਣਾ ਦੇ ਕੇ ਦੁਰਾਚਾਰ ਤੋਂ ਉਨ੍ਹਾਂ ਦਾ ਸੰਕੋਚ ਕਮਜ਼ੋਰ ਕਰਨ ਦਾ ਯਤਨ ਕੀਤਾ ਹੈ ਤੇ ਇਸ ਯਤਨ ਦੇ ਦੌਰਾਨ ਵਿਚ ਕਲਾ ਤੇ ਕਲਾਕਾਰ ਦੀ ਮਹੱਤਤਾ ਦੀ ਲੰਮੀ ਚੌੜੀ ਚਰਚਾ ਕਰ ਕੇ ਦੁਰਾਚਾਰ ਨੂੰ ਇਸ ਦੇ ਪੜਦੇ ਹੇਠ ਰੱਖਣ ਦਾ ਤਰਲਾ ਲਿਆ ਹੈ । ਸ਼ੋਕ ਈਸ਼ਰ ਸਿੰਘ ਈਸ਼ਰ’ ੧੫ ਜਨਵਰੀ, ੧੯੬੬ ਵਾਲੇ ਦਿਨ ਆਪਣੀ ਅੰਤਿਮ ਹਾਸੀ ਹੱਸ ਗਿਆ ਹੈ । ਸ਼ਿਮਲੇ ਦੇ ਇਕ ਨਿੱਕੇ ਜਿਹੇ ਡਾਕਖ਼ਾਨੇ ਦੀ ਪੋਸਟ ਮਾਸਟਰੀ ਤੋਂ ਰੀਟਾਇਰ ਹੋ ਕੇ ਈਸ਼ਰ ਨੇ ਲੋਕਾਂ ਨੂੰ ਹਸਾਉਣਾ ਆਪਣਾ ਪੇਸ਼ਾਂ ਬਣਾ ਲਿਆ ਸੀ । ਚਰਨ ਸਿੰਘ ਸ਼ਹੀਦ ਦੇ 'ਸੁਥਰੇ' ਤੋਂ ਪਿੱਛੋਂ ਪੰਜਾਬੀ ਵਿਚ ਉਸ ਦੇ ‘ਭਾਈਏ' ਨੇ ਇਕ ਵਾਰੀ ਤਾਂ ਚੰਗੀਆਂ ਰੌਣਕਾਂ ਲਾ ਦਿੱਤੀਆਂ ਸਨ । ਇਹ ਆਪ ਹੱਸਦਾ ਦੂਜਿਆਂ ਨੂੰ ਹਸਾਉਂਦਾ ਪਾਤਰ ਈਸ਼ਰ ਸਿੰਘ ਦੀ ਪੰਜਾਬੀ ਨੂੰ ਵੱਡੀ ਦੇਣ ਹੈ । ਈਸ਼ਰ ਸਿੰਘ ਕਵੀ ਦਰਬਾਰਾਂ ਦੀ ਜਿੰਦ ਜਾਨ ਹੁੰਦਾ ਸੀ । ਲੋਕਾਂ ਨੂੰ ਬਿਠਾਈ ਰੱਖਣ ਲਈ ਪ੍ਰਬੰਧਕ ਉਸ ਦੀ ਵਾਰੀ ਸਦਾ ਓਦੋਂ ਰੱਖਦੇ ਹੁੰਦੇ ਸਨ, ਜਦੋਂ ਅਕੇਵੇਂ ਤੇ ਸੁਤਉਨੀਂਦੇ ਦੀਆਂ ਉਬਾਸੀਆਂ ਬਹੁਤੀਆਂ ਹੀ ਮੂੰਹ-ਫਟ ਹੋ ਜਾਂਦੀਆਂ ਸਨ । ਉਸ ਦੇ ਨਾਂ ਦਾ ਏਲਾਨ ਹੁੰਦੇ ਸਾਰ ਪਥੱਲਾ ਮਾਰੀ ਬੈਠੇ ਲੋਕ ਪੈਰਾਂ ਭਾਰ ਹੋ ਜਾਂਦੇ, ਸੁਸਤ ਸਿੱਥਲ ਮਾਸ ਦੇ ਢੇਰ ਇਕ-ਦਮ ਸਜਿੰਦ ਹੋ ਸਟੇਜ ਵੱਲ ਉੱਲਰਨਾ ਸ਼ੁਰੂ ਕਰ ਦੇਂਦੇ ਤੇ ਭਾਈਏ ਦੇ ਮੁੱਠੀ ਭਰ ਸਰੀਰ ਦੇ ਦਰਸ਼ਨ ਕਰਦੇ ਸਾਰ ਖੇੜੇ ਦੀ ਪੱਕੀ ਪਰ ਅਗੇਤਰੀ ਆਸ ਵਿਚ ਮੁਸਕਾਨਾਂ ਤੋਂ ਹਾਸਿਆਂ ਦੀਆਂ ਫੁਹਾਰਾਂ ਛੱਡਣ ਲੱਗ ਪੈਂਦੇ । ਈਸ਼ਰ ਦੀ ਮ੍ਰਿਤੂ ਨਾਲ ਇਕ ਮਨਮੋਹਣੀ ਸੂਰਤ ਲੋਪ ਹੋਈ ਹੈ, ਕਵੀ ਦਰਬਾਰਾਂ ਦੀ ਰੌਣਕ ਖੁੱਸ ਗਈ ਹੈ ਤੇ ਹਾਸ ਦਾ ਖੇਤਰ ਸੁੰਗੜਿਆ ਹੈ । ਉਸ ਦੀਆਂ ਰਚਨਾਵਾਂ ਦੇ ਨਾਂ ਇਹ ਹਨ : | ਭਾਈਆ, ਭਾਈਆ ਵੈਦ ਰੋਗੀਆਂ ਦਾ, ਨਵਾਂ ਭਾਈਆ, ਨਿਰਾਲਾ ਭਾਈਆ, ਗੁਰਮੁਖ ਭਾਈਆ, ਭਾਈਆ ਤਿਲਕ ਪਿਆ, ਰੋਲਾ ਭਾਈਆ, ਮਸਤਾਨਾ ਭਾਈਆਂ | 26