ਪੰਨਾ:Alochana Magazine October, November, December 1966.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਰੰਜਨ ਸਿੰਘ ਸਾਥੀ ਹਰਿਆਣੇ ਦਾ ਲੋਕ-ਨਾਟਕ : ਸਾਂਗ ਯੂਨੀਵਰਸਿਟੀ ਦੇ ਕੁੱਝ ਹਰਿਆਣਵੀ ਵਿਦਿਆਰਥੀ ਇਕੱਠੇ ਖੜੇ ਸਨ । ਗੱਲ-ਬਾਤ ਚੱਲ ਰਹੀ ਸੀ, ਸ਼ੇਕਸਪੀਅਰ ਦੇ ਨਾਟਕਾਂ ਬਾਰੇ । ਹਰ ਕੋਈ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਸੀ, ਕਿ ਇਕ ਭਾਰੀ ਜਿਹੀ ਆਵਾਜ਼ ਸਾਰੀ ਗੱਲ-ਬਾਤ ਉੱਤੇ ਕ੍ਰਿਪਾਲ ਵਾਂਗ ਛਾ ਗਈ, “ਕੇ, ਮੇਰੇ ਆਰ, ਸ਼ੇਕਸਪੀਅਰ ਸ਼ੇਕਸਪੀਅਰ ਲਾ ਰਾਖੀ ਸੈ । ਮਾਰੇ ਲਖ਼ਮੀਚੰਦ ਤੇ ਇੰਨ ਬਿੰਨ ਮਿਲੇ ਥਾ । ਵਹੀ ਕਵਿਤਾ ਮੇਂ ਡਰਾਮਾ ਲਿਖਣਾ, ਵਹੀ ਛੁਰੀਆਂ ਕਾ ਪਾਰਟ ਕਰਦੇ ਛੂਹਰੇ, ਵਹੀ ਖੁੱਲੀ ਸਟੇਜ ਅਰਮਸ਼ਾਲਾਂ ਕੀ ਰੋਸ਼ਨੀ । ਔਰ ਭਾਈ 'ਨਕਲੀ ਭੀ ਹੋਵੈ ਥਾ ਉਨ ਕਾ, ਜਿਸ ਨੇ ਵਹ 'ਫੂਲ' (Fool) ਕਿਹਾ ਕਰਦੇ ...... ਗੱਲ ਵਿਚ ਕਾਫ਼ੀ ਸਚਾਈ ਸੀ । ਸਾਰੇ ਵਿਦਿਆਰਥੀ ਇਸ ਲੋਗੜ ਵਰਗੀ ਭਾਰੀ ਆਵਾਜ਼ ਵਾਲੇ ਬੰਦੇ ਨਾਲ ਸਹਿਮਤ ਸਨ । | ਜਿਸ ਦਸ਼ਾ ਵਿੱਚ ਹਰਿਆਣਵੀ ਲੋਕ-ਨਾਟਕ ਅੱਜ ਲੰਘ ਰਿਹਾ ਹੈ, ਇਹ ਅਗੇਜ਼ੀ ਨਾਟਕ ਉੱਤੇ ਅੱਜ ਤੋਂ ਚਾਰ ਸੌ ਸਾਲ ਪਹਿਲਾਂ ਬੀਤ ਚੁੱਕੀ ਹੈ । ਲਖਮੀਚੰਦ ਹਰਿਆਣੇ ਦਾ ਹਰ-ਮਨ-ਪਿਆਰਾ ਲੋਕ-ਨਾਟਕਕਾਰ ਸੀ, ਜਿਸ ਨੂੰ ਸੁਰਗਵਾਸ ਹੋਇਆਂ ਅਜੇ ਥੋੜਾ ਹੀ ਚਿਰ ਹੋਇਆ ਹੈ । ਉਸ ਦੇ ਕਾਵਿ ਤੇ ਅਭਿਨਯ-ਕਲਾ ਉੱਤੇ ਹਰਿਆਣੇ ਦੇ ਲੋਕਾਂ ਨੂੰ ਬੜਾ ਮਾਣ ਹੈ । | ਹਰਿਆਣਵੀ ਲੋਕ-ਨਾਟਕ ਲਈ 'ਸਾਂਗ' ਸ਼ਬਦ ਪ੍ਰਚਲਿਤ ਹੈ, ਜੋ 'ਸਾਂਗ ਦਾ ਸਰਲ ਰੂਪ ਹੈ । ਅੱਗੇ ਸਾਂਗ ਨੂੰ ਸੰਗੀਤ' ਕਿਹਾ ਜਾਂਦਾ ਸੀ । ਪਹਿਲੋ-ਪਹਿਲ ਕਵਿਤਾ ਵਿਚ ਲਿਖੀ ਕਹਾਣੀ ਨੂੰ ਸਾਜ਼ਾਂ ਉੱਤੇ ਕੇਵਲ ਗਾਇਆ ਹੀ ਜਾਂਦਾ ਹੋਵੇਗਾ ; ਨਾਟਕੀ ਰੂਪ ਉਸ ਨੇ ਹੌਲੀ ਹੌਲੀ ਬਾਅਦ ਵਿਚ ਧਾਰਨ ਕੀਤਾ ਜਿਸ ਕਰਕੇ ਇਹ 'ਸੰਗੀਤ' ਤੋਂ 'ਬਾਂਗ' ਬਣ ਚੁੱਕਾ ਹੈ । ਬੇਸ਼ੱਕ ਅੱਜ ਹਰਿਆਣੇ ਦੇ ਸਾਰੇ ਲੋਕ, ਲੋਕ-ਨਾਟ ਨੂੰ 'ਸਾਂਗ' ਕਹਿੰਦੇ ਹਨ, ਪਰ ਛਪੇ ਹੋਏ ਸਾਂਗਾਂ ਉੱਤੇ ਅੱਜ ਵੀ ਸ਼ਬਦ 'ਸੰਗੀਤ' ਹੀ ਲਿਖਿਆ ਮਿਲਦਾ ਹੈ । ੧ ਯਾਰ । 27