ਪੰਨਾ:Alochana Magazine October, November, December 1966.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਦਾਅਵਾ ਕੀਤਾ ਜਾਂਦਾ ਹੈ ਕਿ ਹਰਿਆਣੇ ਵਿਚ ਸਾਂਗ ਦੀ ਪ੍ਰਥਾ ਤਕਰੀਬਨ ਸਵਾ ਦੋ ਸੌ ਸਾਲ ਪੁਰਾਣੀ ਹੈ, ਪਰ ਇਹ ਹੈਰਾਨੀ ਦੀ ਗੱਲ ਹੈ ਕਿ ਬਲਵੰਤ ਗਾਰਗੀ ਨੇ ਰੰਗ ਮੰਚ' ਵਿਚ ਲੋਕ-ਨਾਟ ਦੀ ਕੋਈ ਵਿਸ਼ੇਸ਼ ਚਰਚਾ ਨਹੀਂ ਕੀਤੀ, ਜਦ ਕਿ ਪੰਜਾਬ ਵਿਚ ਹੀ ਪੰਜਾਬੀ ਖੇਤਰ ਦੇ ਗੁਆਂਢ ਵਿਚ, ਤੇ ਗਾਰਗੀ ਜੀ ਦੇ ਆਪਣੇ ਜ਼ਿਲੇ ਬਠਿੰਡੇ ਦੇ ਉੱਕਾ ਨਾਲ ਲਗਦੇ ਇਲਾਕੇ ਵਿਚ, ਸਾਂਗ ਦੀ ਇਹ ਪ੍ਰਥਾ ਪੂਰੇ ਚੜ੍ਹਾਉ ਤੇ ਵੇਗ ਨਾਲ ਚੱਲ ਰਹੀ ਹੈ । ਸ਼ਾਇਦ ਉਹ ਨੌਟੰਕੀ ਦਾ ਜ਼ਿਕਰ ਕਰ ਕੇ ਹੀ ਸੰਤੁਸ਼ਟ ਹੋ ਗਏ ਹਨ । ਪਰ ਨਹੀਂ, ਹਰਿਆਣੇ ਵਿਚ ਸਾਂਗ ਜਿੰਨਾ ਹਰ-ਮਨ-ਪਿਆਰਾ ਹੈ ਤੇ ਉਸ ਦਾ ਜਿੰਨਾ ਪ੍ਰਚਲਨ ਹੈ, ਉਸ ਨਾਲ ਨਿਆਂ ਤਾਂ ਹੀ ਹੋ ਸਕਦਾ ਸੀ ਜੋ ਉਸ ਨੂੰ ਇਕ ਵੱਖਰੇ ਸਿਰਲੇਖ ਹੇਠ ਦਿੱਤਾ ਜਾਂਦਾ ਜਾਂ ਘੱਟੋ-ਘੱਟ ਹੋਰ ਲੋਕ-ਨਾਟਕਾਂ ਦੀ ਲੜੀ ਵਿਚ ਇਸ ਦੀ ਵੀ ਵਿਸ਼ੇਸ਼ ਚਰਚਾ ਕੀਤੀ ਜਾਂਦੀ । ਅੱਜ ਤੋਂ ਢਾਈ ਸੌ ਸਾਲ ਪਹਿਲਾਂ ਹਰਿਆਣੇ ਵਿੱਚ ਲੋਕ-ਮਨੋਰੰਜਨ ਦੇ ਤਿੰਨ ਸਾਧਨ ਸਨ । ਪੁਰਾਣੀ ਪਰੰਪਰਾ-ਅਧੀਨ ਚਲਦੀ ਰਾਮ ਤੇ ਕ੍ਰਿਸ਼ਣ ਦੀ ਲੀਲਾ। ਰਾਜਿਆਂ, ਨਵਾਬਾਂ ਦੇ ਦਰਬਾਰਾਂ ਦੇ ਵੇਸਵਾ-ਗਾਉਣ ਤੇ ਨਾਚ (ਜੋ ਹੌਲੀ ਹੌਲੀ ਲੋਕਾਂ ਵਿੱਚ ਵੀ ਆ ਗਏ । ਵਿਆਹ ਸ਼ਾਦੀਆਂ ਉੱਤੇ ਵੇਸਵਾਵਾਂ ਨੂੰ ਬੁਲਾਇਆ ਜਾਂਦਾ, ਜੋ ਨਾਚ ਦੇ ਨਾਲ ਰੋਮਾਂਟਿਕ ਤੇ ਅਸ਼ਲੀਲ ਗੀਤ ਜਾਂ ਗ਼ਜ਼ਲਾਂ ਸੁਣਾਉਂਦੀਆਂ ਸਨ ! ਐਸੀਆਂ ਮਹਿਫ਼ਲਾਂ 'ਮੁਜਰਾ' ਕਹਾਉਂਦੀਆਂ ਸਨ) । ਤੀਜੀ ਚੀਜ਼ ਸੀ-'ਨਕਲ' । ਨਕਲ ਭੰਡਾਂ ਦੀ ਕਲਾ ਸੀ ਤੇ ਲੋਕਾਂ ਦੀ ਜੰਮੀ-ਜਾਈ ਸੱਕੀ ਧੀ । ਭੰਡ ਨਿੱਤ-ਜੀਵਨ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਦੀ ਨਕਲ ਲਾ ਕੇ ਲੋਕਾਂ ਨੂੰ ਹਸਾ ਹਸਾ ਕੇ ਢਿੱਡੀ ਪੀੜਾਂ ਪਾ ਦਿੰਦੇ ਸਨ । ਉਨ੍ਹਾਂ ਦੇ ਵਿਅੰਗਾਂ ਦਾ ਨਿਸ਼ਾਨਾ ਧਨੀ, ਕੰਜੂਸ ਤੇ ਬੁੱਢਾ ਲਾੜਾ ਆਦਿ ਹੁੰਦੇ ਸਨ । ਹਾਸੇ ਹਾਸੇ ਵਿੱਚ ਹੀ ਉਹ ਵੱਡਿਆਂ ਵੱਡਿਆਂ ਦੀਆਂ ਪੱਗਾਂ ਲਾਹ ਦਿੰਦੇ ਸਨ, ਪਰ ਉਨ੍ਹਾਂ ਦੀ ਚਟਪਟੀ ਕਲਾ ਦੇ ਰਸ ਵਿੱਚ ਭਿੱਜੇ ਲੋਕਾਂ ਨੂੰ ਭੰਡਾਂ ਉੱਤੇ ਨਾਰਾਜ਼ ਹੋਣ ਦੀ ਧ ਨਹੀਂ ਸੀ ਹੁੰਦੀ । | ਇਸ ਤਰ੍ਹਾਂ ਇਕ ਪਾਸੇ ਤਾਂ ਚਿਰ-ਪੁਰਾਣੀ ਧਾਰਮਿਕ ਪਰੰਪਰਾ, ਰਾਮ ਤੇ ਕ੍ਰਿਸ਼ਣ ਦੀ ਲੀਲਾ ਦੀ ਸੀ, ਜਿਸ ਲਈ ਦਰਸ਼ਕਾਂ ਵਿੱਚ ਹੁਣ ਕੋਈ ਵਿਸ਼ੇਸ਼ ਤਾਂਘ ਨਹੀਂ ਹੈ, ਕਿਉਂਕਿ, ਹਰ ਸਾਲ, ਇਨ੍ਹਾਂ ਸਦੀਆਂ-ਪੁਰਾਣੀਆਂ ਕਥਾਵਾਂ ਦਾ ਮੁੜ ਮੁੜ ਕੇ ਉਹੀ ਪੁਰਾਣਾ ਰੂਪ ਸਟੇਜ ਉੱਤੇ ਪੇਸ਼ ਕੀਤਾ ਜਾਂਦਾ ਹੈ । ਦੂਜੇ ਪਾਸੇ ਨਿਰੋਲ ਰੰਗ ਤੇ ਵਿਅੰਗ ਦੀਆਂ ਚੀਜ਼ਾਂ ਸਨ,-ਮੁਜਰੇ ਤੇ ਨਕਲਾਂ । ਪਹਿਲੀ ਚੀਜ਼ ਬੜੀ ਬੋਝਲ, ਦਰਬਾਰੀ ਰੰਗ ਦੀ ਸੀ ਤੇ ਦੂਜੀ ਅਸਲੋਂ ਹੋਲੀ ਤੇ ਇਕ-ਪਾਸੜ । ਲੋਕਾਂ ਨੂੰ ਕਿਸੇ ਦਰਮਿਆਨੀ ਚੀਜ਼ ਦੀ ਲੋੜ ਸੀ ਤੇ ਇਸ ਚਾਹਨਾ ਦੀ ਪੂਰਤੀ ਸਾਂਗ ਦੀ ਨਵੀਂ ਪ੍ਰਥਾ ਨੇ ਕੀਤੀ । 28