ਪੰਨਾ:Alochana Magazine October, November, December 1966.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਰਾਹੀਂ ਰੋਮਾਂਸ ਦੀ ਹਲਕੀ ਜਾਂ ਗਾੜ੍ਹੀ ਚਾਸ਼ਨੀ ਵਿਚ ਰਸੇ ਸਦਾਚਾਰਕ ਤੇ ਸਾਮਾਜਿਕ ਵਿਸ਼ੇ ਸਟੇਜ ਉੱਤੇ ਆਉਣੇ ਸ਼ੁਰੂ ਹੋਏ । ਸਾਂਗ ਦਾ ਮਾਧਿਅਮ ਲੋਕਾਂ ਵਿਚ ਬੜਾ ਹਰਮਨਪਿਆਰਾ ਸਾਬਿਤ ਹੋਇਆ | ਸਾਂਗ ਦੀ ਉਜਾਗਰ ਲੋਕ-ਪ੍ਰਿਅਤਾ ਦੇ ਸਾਹਮਣੇ ਲੀਲਾਵਾਂ, ਮੁਜਰੇ ਤੇ ਨਕਲਾਂ ਮੱਧਮ ਪੈ ਗਈਆਂ । ਕੋਈ ਮੇਲਾ ਹੋਵੇ ਜਾਂ ਤਿਉਹਾਰ, ਕੋਈ ਸਾਂਝਾ ਸਾਮਾਜਿਕ ਉਤਸਵ ਹੋਵੇ ਜਾਂ ਵਿਆਹ ਸ਼ਾਦੀ, ਹਰ ਤਰ੍ਹਾਂ ਦੇ ਇਕੱਠਾਂ ਵਿਚ ਸਾਂਗ ਪ੍ਰਧਾਨ ਹੋ ਗਿਆ । | ਹਰਿਆਣੇ ਵਿੱਚ ਸਾਂਗ ਦੀ ਹਰ-ਮਨ-ਪਿਆਰਤਾ ਦਾ ਪਤਾ ਕਿਸੇ ਸਾਂਗ ਨੂੰ ਮੌਕੇ ਉੱਤੇ ਹੁੰਦਿਆਂ ਵੇਖ ਕੇ ਹੀ ਲਗ ਸਕਦਾ ਹੈ । ਸਾਂਗ ਦਿਨ ਵਿਚ ਵੀ ਹੁੰਦੇ ਹਨ, ਪਰ ਇਸ ਦੇ ਪ੍ਰਦਰਸ਼ਨ ਦਾ ਉੱਤਮ ਸਮਾਂ ਰਾਤ ਦਾ ਹੀ ਹੈ । ਜਦੋਂ ਸਾਂਗੀਆਂ ਦੀ ਕੋਈ ਮੰਡਲੀ ਕਿਸੇ ਪਿੰਡ ਵਿਚ ਆ ਜਾਂਦੀ ਹੈ ਤਾਂ ਪਿੰਡ ਦੇ ਲੋਕਾਂ ਨੂੰ ਚਾਉ ਚੜ੍ਹ ਜਾਂਦਾ ਹੈ । ਪਿੰਡ ਵਿਚ ਪਹੁੰਚ ਕੇ ਮੁੱਖ ਸਾਂਗੀ ਪਿੰਡ ਦੇ ਮੁਖੀਆਂ ਨੂੰ ਮਿਲ ਕੇ ਸਾਂਗ ਕਰਨ ਦੀ ਆਗਿਆ ਲੈਂਦਾ ਹੈ । ਸਾਰੀਆਂ ਦੇ ਰਹਿਣ ਦਾ ਮੁਫ਼ਤ ਪ੍ਰਬੰਧ ਹੋ ਜਾਂਦਾ ਹੈ । ਪਿੰਡ ਦੇ ਬਾਹਰਲੇ ਪਾਸੇ ਕਿਸੇ ਨਵੇਕਲੇ ਕੋਠੇ ਵਿਚ ਸਾਂਗੀ ਡੇਰਾ ਲਾ ਲੈਂਦੇ ਹਨ । ਦਿਨ ਵੇਲੇ ਉਸ ਕਮਰੇ ਵਿਚ ਕਦੀ ਹਾਰਮੋਨੀਅਮ ਦੀ ਕੋਈ ਸੁਰ, ਕਦੀ ਘੁੰਗਰੂਆਂ ਦੀ ਹਲਕੀ ਜਿਹੀ ਛਣਕਾਰ ਤੇ ਕਦੀ ਕਿਸੇ ਗੀਤ ਜਾਂ ਰਾਗਣੀ ਦੀ ਕੋਈ ਧੁਨ ਗੂੰਜਦੀ ਰਹਿੰਦੀ ਹੈ । ਇਹ ਰਾਤ ਦੇ ਸਾਂਗ ਦੀ ਤਿਆਰੀ ਸਮਝੋ । ਪਿੰਡ ਦੇ ਸ਼ੌਕੀ ਮੁੰਡੇ-ਖੁੰਡੇ ਸਾਂਗੀਆਂ ਦੇ ਡੇਰੇ ਦੇ ਆਲੇ-ਦੁਆਲੇ ਮੰਡਲਾਉਂਦੇ, ਸੂਹਾਂ ਲੈਂਦੇ ਰਹਿੰਦੇ ਹਨ । ਰਾਤ ਨੂੰ ਰੂਪਕਲਾ ਜਾਂ ਨੌਟੰਕੀ ਸ਼ਹਿਜ਼ਾਦੀ ਬਣਨ ਵਾਲੇ ਗੋਰੇ ਮੁੰਡ ਦੀ ਇਕ ਝਲਕ ਜਿਸ ਨੇ ਵੇਖ ਲਈ, ਉਹ ਆਪਣੇ ਆਪ ਨੂੰ ਆਮ ਤੋਂ ਖ਼ਾਸ ਹੋ ਗਿਆ ਸਮਝਦਾ ਹੈ । ਉਸ ਦਿਨ ਲੋਕਾਂ ਨੂੰ ਮੁਸੀਂ ਰਾਤ ਪੈਂਦੀ ਹੈ । ਖੇਤਾਂ ਵਿੱਚੋਂ ਕੰਮ ਕਰਕੇ ਮੁੜੇ ਹਾਲੀਆਂ ਪਾਲੀਆਂ ਨੂੰ ਘਰ ਵਾਲੇ ਦੱਸਦੇ ਹਨ, “ਰੋਟੀ ਟੁਕ ਖਾ ਕੇ ਛੇਤੀ ਵਿਹਲੇ ਹੋ ਜਾਓ, ਅੱਜ ਸਾਂਗੀ ਆਏ ਹੋਏ ਨੇ । ਨਾਲ-ਲਗਦੇ ਪਿੰਡਾਂ ਵਿਚ ਮੂੰਹੋਂ-ਮੂੰਹ ਤੇ ਕੰਨੋ-ਕੰਨੀਂ ਖ਼ਬਰ ਪਹੁੰਚ ਜਾਂਦੀ ਹੈ ਕਿ ਫ਼ਲਾਣੇ ਪਿੰਡ ਅੱਜ ਸਾਂਗ ਹੋ ਰਿਹਾ ਹੈ । ਹੱਥਾਂ ਵਿਚ ਲਾਠੀਆਂ, ਲਾਲਟੈਣਾਂ, ਜਾਂ ਬੈਟਰੀਆਂ ਲਈ ਚਹੁੰਆਂ ਪਾਸਿਆਂ ਤੋਂ ਲੋਕ ਸਾਂਗ ਵਾਲੇ ਪਿੰਡ ਨੂੰ ਵਹੀਰਾਂ ਪਾ ਦਿੰਦੇ ਹਨ । ਪਿੰਡ ਤੋਂ ਬਾਹਰ-ਵਾਰ ਕਿਸੇ ਖੁੱਲੇ ਥਾਂ ਸਾਂਗ ਦਾ ਅਖਾੜਾ ਜੰਮਦਾ ਹੈ। ਕਿਤੇ ਕਿਤੇ ਜ਼ਾਲ (ਵਣ) ਦੇ ਮਿਟ-ਮੈਲੇ ਜਹੇ, ਹਰੀਆਂ ਛਤਰੀਆਂ ਵਾਲੇ ਰੁੱਖ ਖੜੇ ਹੁੰਦੇ ਹਨ, ਜੋ ਨਿਚੱਲੇ ਨਾ ਬੈਠ ਸਕਣ ਵਾਲੇ ਦਰਸ਼ਕਾਂ ਲਈ ਗੈਲਰੀ ਦਾ ਕੰਮ ਦਿੰਦੇ ਹਨ । ਵੈਸੇ, ਸਾਰੇ ਦਰਸ਼ਕ ਰਾਤ ਦੇ ਕੂਲੇਪਨ ਕਾਰਨ ਠੰਢੀ ਹੋਈ ਰੇਤ ਉੱਤੇ ਹੀ ਬੈਠਦੇ ਹਨ । ਸਟੇਜ ਦੇ ਚੌਹੀਂ ਪਾਸੀਂ ਦਰਸ਼ਕਾਂ ਦੇ ਸਿਰ ਹੀ ਸਿਰ ਨਜ਼ਰ ਆਉਂਦੇ ਹਨ । ਵੱਡੇ ਵੱਡੇ ਤਖ਼ਤ-ਪੋਸ਼ਾਂ ਨੂੰ ਜੋੜ ਕੇ ਸਟੇਜ ਬਣਾਈ ਜਾਂਦੀ ਹੈ । ਗੈਸਾਂ 2 9