ਪੰਨਾ:Alochana Magazine October, November, December 1966.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਜਗਮਗ ਵਿਚ ਭੀੜ-ਭੜੱਕੇ ਤੇ ਰੌਲੇ-ਗਲੇ ਵਾਲੀ ਇਕ ਨਵੀਂ ਦੁਨੀਆਂ ਵੱਸ ਜਾਂਦੀ ਹੈ । ਸਾਂਗ ਕਾਫ਼ੀ ਚਿਰਕਾ ਸ਼ੁਰੂ ਹੁੰਦਾ ਹੈ ਤਾਂ ਜੋ ਪਿੰਡ ਦੇ ਤੇ ਬਾਹਰ ਦੇ ਲੋਕ ਰੋਟੀ-ਟੁਕ ਤੋਂ ਵਿਹਲੇ ਹੋ ਕੇ ਆਰਾਮ ਨਾਲ ਪਹੁੰਚ ਸਕਣ । ਔਰਤਾਂ ਵੀ ਕੋਠਿਆਂ ਦੇ ਬਨੇਰਿਆਂ ਉੱਤੋਂ ਜਾਂ ਕਿਸੇ ਹੋਰ ਇੱਕਲਵਾਂਜੀ ਥਾਂ ਬੈਠ ਕੇ ਸਾਂਗ ਵੇਖਦੀਆਂ ਹਨ । ਕੁੱਝ ਸਮਾਂ ਪਹਿਲ, ਸਾਂਗ ਸ਼ੁਰੂ ਹੋਣ ਤੋਂ ਪਹਿਲੇ, ਲੋਕਾਂ ਨੂੰ ਟਿਕਾਉਣ ਲਈ, ‘ਧਾਰੂੜਾ' ਨਚਾਇਆ ਜਾਂਦਾ ਸੀ । ‘ਧਾਰੂੜਾ’ ਕਾਗ਼ਜ਼ ਤੇ ਗੱਤੇ ਦਾ ਇਕ ਰੰਗੀਨ ਘੋੜਾ ਹੁੰਦਾ ਹੈ, ਜਿਸ ਦੀ ਪਿੱਠ ਵਿਚ ਇਕ ਵੱਡਾ ਸਾਰਾ ਮਘੋਰਾ ਰੱਖਿਆ ਹੁੰਦਾ ਹੈ । ਇਕ ਬੰਦਾ ਉਸ ਘੇਰੇ ਵਿਚ ਲੱਤਾਂ ਪਾ ਕੇ ਘੋੜੇ ਨੂੰ ਆਪਣੇ ਲੱਕ ਨਾਲ ਬੰਨ ਲੈਂਦਾ ਹੈ । ਉਸ ਦੀਆਂ ਲੱਤਾਂ ਖੋਖਲੇ ਘੋੜੇ ਦੇ ਸਰੀਰ ਵਿਚ ਛੁਪ ਜਾਂਦੀਆਂ ਹਨ ਤੇ ਉੱਪਰ ਦਿੱਸਦੇ ਧੜ ਤੋਂ ਇੰਜ ਲੱਗਦਾ ਹੈ ਜਿਵੇਂ ਉਹ ਘੋੜੇ ਤੇ ਸਵਾਰ ਹੋਵੇ । ਘੜੇ ਦੀਆਂ ਵਾਗਾਂ ਫੜੀ ਉਹ ਸਟੇਜ ਉੱਤੇ ਏਧਰ-ਓਧਰ ਦੌੜਦਾ ਹੈ । ਪਰ ਅੱਜਕਲ੍ਹ ਇਸ ਧਰੂੜੇ ਦਾ ਰਿਵਾਜ ਹਟ ਗਿਆ ਹੈ ਤੇ ਇਸ ਦੀ ਥਾਂ ‘ਗੰਗਾ ਧਾਰੋੜ' ਜਾਂ 'ਗੰਗਾ ਧਮੋੜਾ' ਨਚਾਇਆ ਜਾਂਦਾ ਹੈ । ਗੁੰਗੇ ਧੜੇ ਵਿਚ ਨਚਾਰ ਮੁੰਡੇ, ਬਿਨਾਂ ਗਾਉਣ ਤੋਂ, ਨੱਚਦੇ ਹਨ । ਗੁੰਗਾ ਧਮੋੜਾ ਜਾਂ ਧਾਰੂੜਾ ਸਾਂਗ ਸ਼ੁਰੂ ਹੋਣ ਦੀ ਨਿਸ਼ਾਨੀ ਹੈ । ਸਾਂਗ ਸ਼ੁਰੂ ਹੋਣ ਨੂੰ ਉਡੀਕਦਿਆਂ ਉਡੀਕਦਿਆਂ ਜੇ ਕਿਸੇ ਅੱਲ੍ਹੜ ਕੁੜੀ ਨੂੰ ਨੀਂਦਰ ਆ ਘੇਰੇ ਤਾਂ ਉਹ ਆਪਣੀ ਮਾਂ ਨੂੰ ਇੰਜ ਆਖ ਕੇ ਟੇਢੀ ਹੋ ਜਾਂਦੀ ਹੈ ਨੇ ਭੀ ਜਗਾਈਏ, ਹੇ ਮਾਂ ! ਜਿਬ ਰੂੜਾ ਨਾਚੇ । ਧਾਰੂੜਾ ਜਾਂ ਗੰਗਾ ਧਮੋੜਾ ਨਚਾਉਣ ਤੋਂ ਬਾਅਦ ਕਈ ਵਾਰੀ ਇਕ ਅੱਧ ਭਜਨ ਜਾਂ ਗੀਤ ਵੀ ਹੋ ਜਾਂਦਾ ਹੈ । ਲੋਕ ਥਾਉਂ-ਥਾਈਂ ਟਿਕ ਜਾਂਦੇ ਹਨ । ਸਟੇਜ ਉੱਤੇ ਸਾਦੇਹਾਰਮੋਨੀਅਮ ਵਾਲਾ, ਨਗਾੜੇ ਵਾਲਾ, ਢੋਲਕ ਵਾਲਾ ਤੇ ਸਾਰੰਗੀ ਵਾਲਾ ਬੈਠ ਜਾਂਦੇ ਹਨ । ਸਲਵਾਰਾਂ ਤੇ ਜੰਪਰ ਪਾਈ, ਪਾਊਡਰ ਤੇ ਬਿੰਦੀ ਸੁਰਖ਼ੀ ਨਾਲ ਚਿਹਰੇ ਸਜਾਈ ; ਸਟੇਜ ਉੱਤੇ ਬੈਠੇ ਨਚਾਰ ਮੁੰਡੇ ਬੀੜੀਆਂ ਫੁਕ ਰਹੇ ਹੁੰਦੇ ਹਨ । ਡੱਬ-ਖੜੱਬੀ ਝੁੱਗੀ, ਢਿਲ ਸੱਥਣ ਤੇ ਕਸ਼ਮੀਰੀਆਂ ਵਰਗੀ ਗੱਲ ਘੁੰਨੀ ਜਾਂ ਲੰਮੀ ਨੋਕਦਾਰ ਟੋਪੀ ਵਾਲਾ ਨਕਲੀਆ (ਮਸਖ਼ਰਾ) ਵੀ ਏਧਰ ਓਧਰ ਟਪੂਸੀਆਂ ਮਾਰਨ ਲੱਗ ਪੈਂਦਾ ਹੈ । ਸਟੇਜ ਦੇ ਉੱਤੇ ਤਸਲੇ ਵਿਚ ਜਾਂ ਸਟੇਜ ਦੇ ਹੇਠਾਂ ਇਕ ਪਾਸੇ ਮਿੱਟੀ ਵਿਚ ਹੁੱਕੇ ਭਰਨ ਲਈ ਪਾਥੀਆਂ ਦੀ ਧੂਣੀ ਸੁਲਗ ਰਹੀ ਹੁੰਦੀ ਹੈ । ਸਾਰੇ ਦਰਸ਼ਕਾਂ ਦੀਆਂ ਅੱਖਾਂ ਇਕ ਬੰਦੇ ਨੂੰ ਉਡੀਕ ਹਹੀਆਂ ਹੁੰਦੀਆਂ ਹਨ । ਤਾਂ ਹੀ ਕਿ ਭੀੜ ਵਿੱਚ ਲੈ ਭਈ ਆ ਗੈਆ, ......ਵੁਹ ਆਤਾ ਹੈ...' 30