ਪੰਨਾ:Alochana Magazine October, November, December 1966.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਂਗ ਦੀ ਤਕਰੀਬਨ ਸਾਰੀ ਕਹਾਣੀ ਕਾਵਿ-ਨਾਟਕ ਵਿਚ ਹੀ ਪੇਸ਼ ਕੀਤੀ ਜਾਂਦੀ ਹੈ । ਵਿੱਚ ਵਿੱਚ ਕਾਵਿ-ਲੜੀਆਂ ਨੂੰ ਜੋੜਨ ਲਈ ਵਾਰਤਕ ਦਾ ਪ੍ਰਯੋਗ ਹੁੰਦਾ ਹੈ । ਕਾਵਿ ਵਿੱਚ ਦੋਹਾ, ਚੌਬੋਲਾ ਤੇ ਹਰਿਆਣੇ ਦੀ ਦੇਸੀ ਰਾਗਣੀ ਦੀ ਵਰਤੋਂ ਬਹੁਤੀ ਹੈ । ਵਾਰਤਾਲਾਪ ਸਮੇਂ ‘ਰਾਗਣੀ ਮਿਲਵਾਂ ਜਾਂ ‘ਰਾਗਣੀ ਸ਼ਾਮਲ' ਵਿਚ ਸੁਆਲ ਜਵਾਬ ਹੁੰਦੇ ਹਨ । ਸਾਂਗ ਦੀ ਇਹ ਇਕ ਬੜੀ ਪਿਆਰੀ ਚੀਜ਼ ਹੈ । ਸਾਂਗ ਜਾਂ ਨਾਟਕ ਵਿਚ ਵਾਰਤਾਲਾਪ ਆਮ ਹੁੰਦੀ ਹੈ, ਇਸ ਲਈ ‘ਮਿਲਵਾਂ ਰਾਗਣੀ' ਵੀ ਇਕ ਸਾਂਗ ਵਿਚ ਕਈ ਵਾਰ ਆਉਂਦੀ ਹੈ । ਦਰਸ਼ਕ ਇਸ ਨੂੰ ਬਹੁਤ ਪਸੰਦ ਕਰਦੇ ਹਨ । ਵੰਨਗੀ ਲਈ ਸਾਂਗੀ ਰਾਮ ਕਿਸ਼ਨ ਦੁਆਰਾ ਹੀਰ ਤੇ ਰਾਂਝੇ ਦੇ ਹੋ ਰਹੇ ਕੌਲ-ਕਰਾਰ ਦੇਖੋ ਰਾਂਝਾ : ਬਾਤ ਖੁਲਾਸਾ ਕਹੀ ਹੀਰ ਕਦੇ ਧੋਖਾ ਦੇ ਮਰਵਾਵੇ ਹੀਰ : ਨਹੀਂ ਤੇਰੇ ਤੇ ਦੂਰ ਰਹੂੰਗਾ ਕਿਉਂ ਰਾਂਝੇ ਭਰਮਾਵੇ । ਰਾਂਝਾ : ਸਭ ਤੇ ਖੋਟੀ ਜਾਤ ਬੀਰਾਂ ਕੀ ਬਡੇ ਬਡੇਰੇ ਕਹਾ ਕਰੈਂ । ਹੀਰ : ਏਕ ਹਾਥ ਕੀ ਪਾਂਚ ਆਂਗਲੀ ਨਹੀਂ ਏਕ ਸੀ ਹੁਆ ਕਰੇ । ••• ਰਾਂਝਾ : ਭਰਮ ਗਾਤ ਕਾ ਮਿਟ ਜਾਵੈ ਜੋ ਕਸਮ ਖ਼ੁਦਾ ਕੀ ਖਾਵੈ ਹੀਰ : ਕਸਮ ਖ਼ੁਦਾਇਆ, ਹੀਰੇ ਤੇਰਾ ਪੂਰਾ ਪਰਣ ਨਿਭਾਵੈ ॥ ਰਾਂਝਾ : ਏਕ ਬਾਤ ਮੈਂ ਔਰ ਕਹੂੰ ਨਾ ਮੇਰੇ ਰਾਤ ਮੇਂ ਧੋਹ ਸੈ ॥ ਹੀਰ : ਹੋ ਮੀਆਂ ਰਾਂਝੇ ਹੀਰ ਤੇਰੀ ਨਾ ਔਰ ਕਿਸੀ ਮੇਂ ਮੋਹ ਸੈ ॥ ਰਾਂਝਾ : ਇਸ ਰਾਂਝੇ ਨੂੰ ਛੋੜ ਹੀਰ ਕਦੇ ਔਰ ਕਿਸੀ ਨੇ ਵਿਆਵੈ ॥ ਹੀਰ : ਗੰਗਾ ਜਲ ਕੀ ਧਾਰ ਛੋੜ ਕੌਣ ਕੀਚੜ ਮਹਿ ਨਾਵੈ । ਰਾਂਝਾ : ਕਦੇ ਫੇਰ ਕੀਚੜ ਬਣ ਜਿਆ, ਇਥੇ ਧਾਰ ਬਤਾਵੈ ਗੰਗਾ । ਹੀਰ : ਤਖ਼ਤ ਹਜ਼ਾਰੇ ਕੇ ਰਾਂਝੇ ਔਰ ਲਗੇ ਨਾ ਚੰਗਾ। ਰਾਂਝਾ : ਕਦੇ ਤੇ ਕੀ ਨਾੜ ਕਾਟ ਦੇ ਕਰ ਕੇ ਕਾਢੇ ਨੰਗਾ । ਹੀਰ : ਰਾਮ ਕਿਸ਼ਨ ਨੇ ਪਾਗਲ ਕਰ ਦੀ ਪਿਲਾ ਪ੍ਰੇਮ ਕੀ ਭੰਗਾ । 1 ਔਰਤ ! ? ਸਰੀਰ, ਪਰ ਇੱਥੇ “ਮਨ” । 3 ਪੰਜਾਬੀ ਵਿੱਚ ਸੰਬੋਧਨ ਸਮੇਂ ਹੀਰ ਨੂੰ ‘ਹੀਰੇ' ਕਿਹਾ ਜਾਂਦਾ ਹੈ, ਪਰ ਹਰਿਆਣੇ ਦੇ ਸਾਂ ਗਲਤੀ ਨਾਲ ਹੀਰ ਦਾ ਨਾਂ ਹੀ ‘ਹੀਰੇ ਸਮਝਦੇ ਹਨ । 4 ਹੁਣ । 5 ਗਰਦਨ । 35