ਪੰਨਾ:Alochana Magazine October, November, December 1966.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੁੰਡੇ ਲਹਿੰਗੇ ਦੀ ਥਾਂ ਸਲਵਾਰ ਪਹਿਨਣ ਲੱਗੇ । ਪਹਿਲਾਂ ਇਸਤ੍ਰੀ ਪਾਤਰਾਂ ਨੂੰ ਅਭਿਨੈ ਸਮੇਂ ਗਲ ਵਿਚ ਚਾਲੀ ਤੋਲੇ ਭਾਰਾ ਝਾਲਰਾ' ਪਹਿਨਣਾ ਪੈਂਦਾ ਸੀ । ਲਖਮੀ ਚੰਦ ਨੇ ਇਹ ਰਿਵਾਜ ਬੰਦ ਕਰ ਦਿੱਤਾ । ਸਾਂਗੀ ਪ੍ਰਥਾ ‘ਜੋਤ ਸੰਗ ਜੋਤ ਜਗੇ' ਅਨੁਸਾਰ ਅੱਗੇ ਹੀ ਅੱਗੇ ਵਧਦੀ ਜਾ ਰਹੀ ਹੈ । ਦੀਪ ਚੰਦ ਦੇ ਕਈ ਸ਼ਿੱਸ਼ਾਂ ਵਿਚੋਂ ਹਰਦੇਵਾ ਵਧੇਰੇ ਪ੍ਰਸਿੱਧ ਹੋਇਆ। ਹਰਦੇਵਾ ਦਾ ਸ਼ ਬਾਜੇ ਨਾਈ’ ਵੀ ਆਪਣੇ ਸਮੇਂ ਵਿਚ ਲੋਕਾਂ ਦਾ ਬੜਾ ਪਿਆਰਾ ਸੀ । ਹੋਰ ਵੀ ਬਹੁਤ ਸਾਰੇ ਪ੍ਰਸਿੱਧ ਤੇ ਅਭੁੱਲ ਸੱਗੀ ਹੋਏ ਹਨ । ਹੁਕਮ ਚੰਦ, ਪੰ. ਨੱਥਾ ਰਾਮ, ਮਾਨ ਸਿੰਘ, ਬੁੱਲੀ, ਆਦਿ ਵਰਣਨ-ਯੋਗ ਹਨ । ਲਖਮੀਚੰਦ ਮਾਨ ਸਿੰਘ ਦਾ ਚੇਲਾ ਸੀ । ਅੱਜਕਲ ਮਾਂਗੇ ਰਾਮ, ਰਾਮ ਕਿਸ਼ਨ, ਧਨਪਤ ਹਰਿਆਣਵੀ, ਚੰਦਰ ਭਾਟ, ਮਾਈ ਚੰਦ, ਸੁਲਤਾਨ ਤੇ ਰਾਮਾਨੰਦ ਆਜ਼ਾਦ, ਆਦਿ ਦੀਆਂ ਸਾਂਗੀ ਮੰਡਲੀਆਂ ਬਹੁਤ ਪ੍ਰਸਿੱਧ ਹਨ । ਸਾਂਗੀ ਚੰਦਰਲਾਲ ਨੇ ਆਪਣੇ ਸਾਂਗ ‘ਚੌਦਵੀਂ ਕਾ ਚਾਂਦ' ਦੇ ਅੰਤ ਵਿਚ ਪ੍ਰਸਿੱਧ ਸਾਂਗੀਆਂ ਦੀ ਸੂਚੀ ਇਸ ਤਰ੍ਹਾਂ ਦਿੱਤੀ ਹੈ ਹਰਦੇਵਾ ਫਿਰ ਹਰਿਆਣੇ ਕੀ ਗਾ ਗਿਆ ਤਰਜ਼ ਢਾਲੀ । ਬਾਜੇ ਨਾਈ ਸੋਰਠ ਖੇਲ ਕੇ, ਦੁਨੀਆ ਤੇ ਭਗਤ ਕਹਿਲਾਇਆ । ਲਖਮੀਚੰਦ ਨੇ ਤਾਰਾ ਚੰਦ ਖੇਲਾ ਥਾ ਲਕੜਹਾਰਾ ਨੌਟੰਕੀ ਚੰਦਰ ਕਿਰਨ ਮੇਂ ਕਹਿ ਗਿਆ ਬਲ ਕਰਾਰਾ ਧਨਪਤ ਸਿੰਘ ਲੀਲੋਚਮਨ ਖੇਲ ਰਹਾ ਗਜਨਾ ਮੁਨਿਹਾਰਾ ਰਾਮ ਕਿਸ਼ਨ ਕੀ ਰੂਪਕਲਾ ਨੇ ਲੂਟ ਲੀਆ ਜਗ ਸਾਰਾ ਰਾਮਾਨੰਦ ਨੇ ਮੋਹਨਾਦੇਵੀ, ਸਬਜ ਸ਼ਹਿਜ਼ਾਦੀ ਗਾਇਆ ॥੩॥ ਨੱਥਾਰਾਮ ਨੇ ਅਮਰ ਸਿੰਘ ਮੇਂ ਦੇਖੀ ਖੂਬ ਲੜਾਈ ਮਟਰੂਲਾਲ ਨੇ ਆਹਲਾ ਮੇਂ ਦਿਲ ਕਰ ਕੇ ਤੇਗ ਚਲਾਈ ਮੱਗ ਰਾਮ ਨੇ ਰੂਪ ਬਸੰਤ, ਰਾਂਝੇ ਬਣ ਬੈਂਸ ਚਰਾਈ ਪੂਰਨਮੱਲ, ਰਵਰ ਨੀਰ ਮੇਂ ਰੰਗਤ ਨਈ ਚਲਾਈ ਨਲ, ਪਦਮਾਵਤ ਮੇਂ ਅਲੀ ਬਕਸ ਨਇਆ ਰੰਗ ਦਰਸਾਇਆ !੪ll ਭਮਰਾਜ ਨੇ ਧਰੂ ਭਗਤ ਲੱਜਾਵਤੀ ਸਤੀ ਨਿਰਾਲੀ ਚੰਦਰਲਾਲ ਨੇ ਨੌਬਹਾਰ ਮੇਂ ਗਾਈ ਤਰਜ਼ ਢਾਲੀ ਕਮਲਾ ਮਦਨ ਮਾਇਆ ਦੇਵੀ ਔਰ ਚੰਪਾ ਮਤਵਾਲੀ 39