ਪੰਨਾ:Alochana Magazine October, November, December 1966.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅੰਤ ਵਿਚ ਉਦਾਸ ਭਾਰਤ-ਮਾਂ ਨੂੰ ਪਿਆਰੇ ਜਵਾਹਰ ਦੀ ਆਤਮਾ ਦਾ ਪ੍ਰਸੰਨ ਸੰਦੇਸ਼ ਹੈ ਰੋਵੇ ਮਤ ਮਾਤਾ ਦਿਲ ਮੇਂ ਘਣੇ ਖ਼ਿਆਲ ਹੋਗੇ ਧਨ ਭੂਮੀ ਕੇ ਮਾਲਿਕ ਤੇਰੇ ਔਰ ਬਾਲ ਹੱਗੇ ਤੇਰੀ ਗੋਦ ਮੇਰੇ ਜੈਸੇ ਕਈ ਜਵਾਹਰ ਲਾਲ ਹੋਂਗੇ । ਹਰਮਨ ਪਿਆਰੇ ਜਵਾਹਰ ਦੀ ਮੌਤ ਸਮੇਂ ਦੇਸ਼ ਵਿਚ ਜੋ ਵੇਦਨਾ-ਲਹਿਰ ਉੱਠੀ ਸੀ, ਉਸ ਨੂੰ ਸਫ਼ਲਤਾ ਨਾਲ ਅੰਕਿਤ ਕਰਨ ਲਈ ਸਾਂਗੇ ਕਵੀ ਸ਼ਿਵਕਰਨ ਸ਼ਰਮਾ ਵਧਾਈ ਦਾ ਪਾਤਰ ਹੈ । ਬੇਸ਼ੱਕ ਹਰਿਆਣੇ ਦੇ ਲੀਡਰ-ਲੋਕ ਹਰਿਆਣੇ ਵਿਚ ਪੰਜਾਬੀ ਦੀ ਪੜਾਈ ਦਾ ਵਿਰੋਧ ਕਰਦੇ ਹਨ ਤੇ ਪੰਜਾਬੀ-ਵਿਰੋਧ ਉਨ੍ਹਾਂ ਦਾ ਸਿਆਸੀ ਪ੍ਰੋਗਰਾਮ ਵੀ ਹੈ, ਪਰ ਹਿੰਦੀ ਤੇ ਪੰਜਾਬੀ ਦੇ ਖੇਤਰਾਂ ਵਿਚ, ਗੁਆਂਢ ਇਲਾਕੇ ਹੋਣ ਦੇ ਨਾਤੇ, ਸਭਿਆਚਾਰ ਦਾ ਜੋ ਮੇਲ-ਜੋਲ ਤੇ ਲੈਣ-ਦੇਣ ਹੈ, ਉਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ? ਸੁੱਛ ਤੇ ਨਰੋਈ ਕਲਾ ਯਥਾਰਥ ਨੂੰ ਤਰੋੜ-ਮਰੋੜ ਕੇ ਪੇਸ਼ ਕਰਨ ਵਿਚ ਵਿਸ਼ਵਾਸ਼ ਨਹੀਂ ਰੱਖਦੀ ਹੈ। ਹਰਿਆਣਵੀ ਸਾਂਗੀ ਵੀ ਇਸ ਸੰਬੰਧ ਵਿਚ ਰਾਜਸੀ ਲੋਕਾਂ ਦੀ ਸੰਕੀਰਣਤਾ ਤੋਂ ਉੱਚੇ ਹਨ । ਉਹ ਆਪਣੇ ਸਾਂਗਾਂ ਵਿਚ ਪੰਜਾਬੀ ਗੀਤ ਗਾਉਂਦੇ ਹਨ । ਪੰਜਾਬ ਦੀ ਹਰਮਨ ਪਿਆਰੀ ਪ੍ਰੇਮ-ਕਹਾਣੀ ਹੀਰ ਰਾਂਝੇ ਦਾ ਸਾਂਗ ਖੇਲਦੇ ਹਨ । ਕਿਸ਼ੋਰੀ ਲਾਲ ਨੇ 'ਪੰਜਾਬਣ ਗੋਰੀ ਤੇ ਸ਼ਿਵਕਰਨ ਨੇ 'ਪੰਜਾਬੀ ਹੁਸੀਨਾ' ਸਾਂਗ ਰਚੇ ਹਨ । ਚੰਦਰਲਾਲ ਨੇ ਆਪਣੇ ਸਾਂਗ ਪੰਜਾਬ ਹੂਰ’ ਵਿਚ ਇਕ ਪੂਰਾ ਗੀਤ ਪੰਜਾ ਵਿਚ ਦਿੱਤਾ ਹੈ । ਬੇਸ਼ੱਕ ਕਵੀ ਨੂੰ ਬੋਲੀ ਦੀ ਪੂਰੀ ਸਮਝ ਨਹੀਂ ਹੈ, ਪਰ ਉਸ ਦਾ ਉਤਸ਼ਾਹ ਤੇ ਯਤਨ ਸੰਸਾ-ਯੋਗ ਹਨ : ਦਿਲ ਦਾ ਹਾਲ ਦੱਸਾਂ ਆਪ ਮਾਨ ਨੂੰ ਘਾਇਲ ਬਣਾ ਕੇ ਛੱਡੀ ਸਨਮ ਤੇਰੀ ਸ਼ਾਨ ਨੂੰ ਆਸ਼ਕ ਤੇਰੀ ਸ਼ਾਨ ਉੱਤੇ, ਮਿੱਠੀ ਜ਼ਬਾਨ ਉੱਤੇ ਪ੍ਰੇਮ ਦਾ ਚਲਾ ਕੇ ਤੀਰ ਫੂਕ ਦਿੱਤੀ ਜਾਨ ਨੂੰ । ਗੋਰਾ ਗੋਰਾ ਰੰਗ ਸ਼ਰਬਤੀ ਅੱਖੀਆਂ ਨੀ ਮੈਂ ਘੁੰਡ ਵਿਚ ਓਕ ਓਕ ਰੱਖੀਆਂ ਬ੍ਰਿੜ੍ਹ ਵਿਚ ਖੱਦੀ ਰਹਿੰਦੀ ਉਮਰ ਨਾਦਾਨ ਨੂੰ । ਰੁੱਖੇ ਰੁੱਖੇ ਬਾਲ ਸਾਡੇ ਫੇਰਸੀ ਨਾ ਕੰਘੀਆਂ ਅੱਖੀਆਂ ਦੇ ਬੂਹੇ ਵਿੱਚੋਂ ਕਈ ਰਾਤਾਂ ਲੰਮੀਆਂ 16