ਪੰਨਾ:Alochana Magazine October, November, December 1966.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਪਣੇ ਦਿਲ ਦਾ ਹਾਲ ਦੱਸਾਂ ਕਿਸ ਬੇਈਮਾਨ ਨੂੰ । ਯੇ ਦਿਲ ਦਾ ਹਾਲ ਨਹੀਉਂ ਦਿਲ ਦੀ ਪੁਕਾਰ ਸਨ ਉਮਰ ਕਿਸ਼ੋਰ ਸਾਡੀ ਜੋਬਨ ਬਹਾਰ ਸਨ ਲਿਖ ਦਿੱਤਾ ਹਾਲ ਸਾਰਾ ਦਿਲ ਦੇ ਬਿਆਨ ਨੂੰ । “ਘੱਟ ਪਾਣੀ ਪਿਲਾ ਦੇ ਨੀ ਸੁਹਣੀਏ ! ਘੜਾ ਭਰੇਂਦੀਏ ਨਾਰੇ' ਤੇ ਨੂਰਪੁਰੀ ਦੇ ਸ਼ੌਕਣ ਮੇਲੇ ਦੀ...' ਵਰਗੇ ਮਸ਼ਹੂਰ ਪੰਜਾਬੀ ਗੀਤ ਵੀ ਸਾਂਗ-ਸਟੇਜਾਂ ਉੱਤੇ ਗਾਏ ਜਾਂਦੇ ਹਨ । ਸਾਂਗ ਹਰਿਆਣਵੀ ਲੋਕਾਂ ਦਾ ਇਕ ਹਰਮਨ ਪਿਆਰਾ ਮਨੋਰੰਜਨ ਹੈ । ਉਨ੍ਹਾਂ ਨੂੰ ਸਿੱਖਿਅਤ ਬਣਾਉਣ ਦਾ ਇਕ ਤਕੜਾ ਸਾਧਨ ਤੇ ਉਨ੍ਹਾਂ ਦੀ ਇਲਾਕਾਈ ਸਾਹਿੱਤਸਿਰਜਣਾ ਦਾ ਇੱਕੋ ਇਕ ਵਿਗਸਿਤ ਰੂਪ ਹੈ । ਇਸ ਕਾਰਣ ਸਾਂਗ ਦਾ ਸਭਿਆਚਾਰਕ ਤੇ ਸਾਹਿੱਤਿਕ ਮੁੱਲ ਹੋਰ ਵੀ ਵਧ ਜਾਂਦਾ ਹੈ; ਪਰ ਫੇਰ ਵੀ ਅਪਣੇ ਆਪ ਨੂੰ 'ਸਾਓ' ਸਮਝਣ ਵਾਲੇ ਲੋਕ ਸਾਂਗ ਬਾਰੇ ਚੰਗੀ ਰਾਇ ਨਹੀਂ ਰੱਖਦੇ । ਸਾਂਗ ਦੇਖਣ ਨੂੰ ਉਹ ‘ਸਾਉਣ ਤੋਂ ਗਿਰਨਾ ਸਮਝਦੇ ਹਨ । ਲੋਕ-ਕਲਾਵਾਂ ਦੇ ਸੰਬੰਧ ਵਿਚ ਇਸ ਕਿਸਮ ਦਾ ਤਅੱਸਬ ਤਕਰੀਬਨ ਹਰ ਥਾਂ ਹੈ । ਇਸ ਦਾ ਇਕ ਕਾਰਣ ਤਾਂ ਭਾਰਤੀ ਸੰਸਕ੍ਰਿਤੀ ਦੀ, ਜੀਵਨ ਦੇ ਚਮਕੀਲੇ ਪੱਖ ਪ੍ਰਤੀ ਉਦਾਸੀਨ ਧਾਰਨਾ ਹੈ । ਜੀਵਨ ਨੂੰ ਆਨੰਦਮਈ ਰੂਪ ਵਿਚ ਗੁਜ਼ਾਰਨਾ, ਭਾਰਤੀ ਫ਼ਲਸਫ਼ੇ ਅਨੁਸਾਰ, ਜੀਵਨ ਨੂੰ ਵਿਅਰਥ ਗਵਾਉਣਾ ਹੈ । ਇਸ ਤਅੱਯੂਬ ਦਾ ਦੂਜਾ ਕਾਰਣ, ਇਸੇ ਵਿਚਾਰਧਾਰਾ ਅਧੀਨ ਨੇੜੇ ਦੇ ਭੂਤ ਵਿਚ ਚੱਲੀਆਂ ਕੁੱਝ ਧਰਮ-ਸੁਧਾਰਕ ਲਹਿਰਾਂ ਹਨ, ਜਿਨ੍ਹਾਂ ਨੇ ਲੋਕ-ਕਲਾਵਾਂ ਦਾ ਬਹੁਤ ਵਿਰੋਧ ਕੀਤਾ ਹੈ। ਹਰਿਆਣੇ ਵਿਚ ਆਰੀਆ ਸਮਾਜ ਨੇ ਆਪਣੇ ਸਾਂਗ ਵਿਰੋਧੀ ਪ੍ਰਚਾਰ ਨਾਲ ਇਸ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਤੇ ਐਸਾ ਪ੍ਰਚਾਰ ਅਜੇ ਵੀ ਜਾਰੀ ਹੈ। ਕੁੱਝ ਦੋਸ਼ ਸਾਂਗਿਆਂ ਦਾ ਅਪਣਾ ਵੀ ਹੈ । ਉਹ ਕੇਵਲ ਨਿਰੋਲ, ਹਲਕੇ ਰੋਮਾਂਚਕ ਵਿਸ਼ੇ ਹੀ ਚੁਣਦੇ ਹਨ, ਕਈ ਵਾਰੀ ਮੇਆਰ ਤੋਂ ਨੀਵੀਂ ਤੇ ਨੰਗੀ ਭਾਸ਼ਾ ਵਰਤ ਜਾਂਦੇ ਹਨ ਤੇ ਅਭਿਨੇ ਵਿਚ ਉਨਾਂ ਦੀਆਂ ਕਈ ਹਰਕਤਾਂ ਕਹਜੀਆਂ ਤੇ ਅਸ਼ਲੀਲ ਹੁੰਦੀਆਂ ਹਨ। ਸਾਰੀਆਂ ਨੂੰ ਇਸ ਪੱਖ ਸੁਚੇਤ ਹੋਣਾ ਚਾਹੀਦਾ ਹੈ । ਅਜੋਕੇ ਲੋਕ-ਯੁੱਗ ਵਿਚ ਲੋਕ-ਕਲਾਵਾਂ ਵਿਚ ਉਭਾਰ ਤੇ ਨਿਖਾਰ ਆਉਣਾ ਅ ਵੱਸ਼ਕ ਹੈ । ਹਰਿਆਣੇ ਦਾ ਸਾਂਗ ਅੱਜਕਲ ਫ਼ਿਲਮੀ ਪ੍ਰਭਾਵ ਕਾਰਣ ਘਟੀਆ ਕਿਸਮ ਦੇ ਰਸ ਦੇ ਗਰਦ-ਗੁਬਾਰ ਵਿਚ ਧੁੰਦਲਾ ਨਜ਼ਰ ਆਉਂਦਾ ਹੈ । ਹਰਿਆਣੇ ਦੀ ਕਿਸੇ ਸੂਝਵਾਨ ਸੰਸਥਾ ਨੂੰ ਚਾਹੀਦਾ ਹੈ ਕਿ ਹਰਿਆਣਵੀ ਸਾਂਗ ਨੂੰ ਆਧੁਨਿਕ ਸਮਾਜਿਕ ਪ੍ਰਸਥਿਤੀ ਤੇ ਕਲਾ ਦੇ ਪ੍ਰਸੰਗ ਵਿਚ ਰੱਖ ਕੇ ਪਰਖੇ ਤੇ ਇਸ ਨੂੰ ਨਵੀਆਂ ਤੇ ਨਰੋਈਆਂ ਸੇਧਾਂ ਦੇਣ ਦਾ 47