ਪੰਨਾ:Alochana Magazine October, November, December 1966.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਪਰਾਲਾ ਕਰੇ । ਨਾਲ ਹੀ ਇਸ ਸੰਬੰਧ ਵਿਚ ਇਸ ਗੱਲ ਦਾ ਧਿਆਨ ਰੱਖਣਾ ਵੀ ਆਵੱਸ਼ਕ ਹੈ ਕਿ ਜਿੱਥੇ ਨਵੇਂ ਯੁਗ ਦੇ ਪ੍ਰਭਾਵਾਂ ਨੂੰ ਗ੍ਰਹਿਣ ਕਰਨਾ ਜ਼ਰੂਰੀ ਹੈ ਉੱਥੇ ਇਕ ਲੋਕ-ਕਲਾ ਲਈ ਆਪਣੀ ਲੋਕਵਾਦੀ ਆਤਮਾ ਤੇ ਚਰਿੱਤਰ ਨੂੰ ਕਾਇਮ ਰੱਖਣਾ ਹੋਰ ਵੀ ਜ਼ਰੂਰੀ ਹੈ । ਨਵੇਂ ਰੰਗ ਰੂਪ ਵਿਚ ਸਜ ਸੰਵਰ ਕੇ ਵੀ ਸਾਨੂੰ ਉਹ ਢੇਰ ਚਿਰ ਤੋਂ ਚਲੀ ਆ ਰਹੀ ਪੁਰਾਣੀ ਲੋਕ-ਕਲਾ ਹੀ ਦਿੱਸਣੀ ਚਾਹੀਦੀ ਹੈ ।

ਵਧਾਈਆਂ ੧. ਭਾਈ ਜੋਧ ਸਿੰਘ ਜੀ ਨੂੰ ਭਾਰਤ ਸਰਕਾਰ ਵੱਲੋਂ ‘ਪਦਮ ਭੂਸ਼ਣ' ਦਾ ਸਨਮਾਨ ਮਿਨਣ ਉੱਤੇ । | ਭਾਈ ਜੋਧ ਸਿੰਘ ਜੀ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਸੰਨ ੧੯੬੧ ਈ ਵਿਚ ਡੀ. ਲਿਟ. ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ | ਆਪ ਤਿੰਨ ਵਰੇ (੧੯੬੨-੬੫). ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰੀ ਕਰ ਚੁੱਕੇ ਹਨ । ਸੰਨ ੧੯੫੫ ਤੋਂ ਆਪ ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਚਲੇ ਆ ਰਹੇ ਹਨ । ਆਪ ਦਾ ਜਨਮ ੩੧ ਮਈ, ੧੮੮੨ ਈ. ਵਿਚ ਪਿੰਡ ਘੁੰਗਰੀਲਾ, ਜ਼ਿਲਾ ਰਾਵਲਪਿੰਡ (ਪਾਕਿਸਤਾਨ) ਵਿਚ ਹੋਇਆ ਸੀ । ੨. ਸ੍ਰੀ ਇੰਦਰਜੀਤ ਸਿੰਘ ਤੁਲਸੀ ਨੂੰ ‘ਪਦਮ ' ਦਾ ਸਨਮਾਨ ਮਿਲਣ ਉੱਤੇ ਤੁਲਸੀ ਜੀ ਤਿਆਂ ਨੂੰ ਝੂਮਾਉਣ ਵਾਲੇ ਪੰਜਾਬੀ ਕਵੀ ਹਨ । ਚੀਨ ਦੇ ਹੱਲ ਵੇਲੇ ਇਸ ਦੀਆਂ ਹੁਲਾਰੇ ਤੇ ਵੰਗਾਰ ਭਰੀਆਂ ਨਜ਼ਮਾਂ ਸੁਣ ਕੇ ਪੰਡਿਤ ਨਹਿਰੂ ਦੇ ਪ੍ਰਭਾਵਿਤ ਹੋਏ ਸਨ ਤੇ ਇਨ੍ਹਾਂ ਨੂੰ ਫ਼ੌਜਾਂ ਦੀ ਹਲਾ ਸ਼ੇਰੀ ਲਈ ਫ਼ਰੰਟ ਉੱਤੇ ਭੇਜਿਆ ਗਿਆ ਸੀ । ਪੰਜਾਬ ਸਰਕਾਰ ਵਲੋਂ ਇਨ੍ਹਾਂ ਨੂੰ ਅੱਗੇ ਹੀ ‘ਰਾਜ ਕਵੀ ਦਾ ਪਦ ਮਿਲ ਚੁੱਕਾ ਹੈ ਤੁਲਸੀ ਜੀ ਦਾ ਜਨਮ ੧੯੨੧ ਵਿਚ ਜ਼ਿਲਾ ਲਾਹੌਰ ਦੇ ਪ੍ਰਸਿੱਧ ਪਿੰਡ ਕਾਨੇ ਕਾ (ਪਾਕਿਸਤਾਨ) ਵਿਚ ਹੋਇਆ ਸੀ । ੩. ਪੰਜਾਬੀ ਵਿਚ ਕਰਤਾਰ ਸਿੰਘ ਦੁੱਗਲ (ਇਕ ਛਿੱਟ ਚਾਨਣ ਦੀ--ਕਹਾਣੀਆਂ । ਅਤੇ ਉਰਦੂ ਵਿਚ ਸ. ਰਾਜਿੰਦਰ ਸਿੰਘ ਬੇਦੀ ਨੂੰ (ਏਕ ਚਾਦਰ ਮੈਲੀ ਸੀ-ਨਾਵਲ ਭਾਰਤੀ ਸਾਹਿੱਤ ਅਕਾਡਮੀ ਦਿੱਲੀ ਵੱਲੋਂ ੧੯੬੨-੬੪ ਦੇ ਸਰਬੋਤਮ ਲੇਖਕ ਮੰਨੇ ਜਾਂਦੇ ਕਰ ਕੇ ਪੰਜ ਪੰਜ ਹਜ਼ਾਰ ਦੇ ਇਨਾਮ ਮਿਲਣ ਉੱਤੇ । ਆਲੋਚਨਾ ਦੇ ਪਾਠਕਾਂ ਨੂੰ ਇਨ੍ਹਾਂ ਲੇਖਕਾਂ ਦੀ ਵਿਸਤਾਰ ਜਾਣਕਾਰੀ ਆਉਂਦੇ ਅੰਕਾਂ ਵਿਚ ਦਿੱਤੀ ਜਾਵੇਗੀ । 48