ਪੰਨਾ:Alochana Magazine October, November, December 1966.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

‘ਗੱਛਣਾ' ਕ੍ਰਿਆਵਾਂ ਨੂੰ ਵੇਖਦੇ ਹੋਏ ਇਸ ਨੂੰ ਲਹਿੰਦੀ ਦੀ ਉਪ-ਬੋਲੀ ਕਿਹਾ ਹੈ ਅ= ਕਸ਼ਮੀਰੀ ਤੋਂ ਪ੍ਰਭਾਵਿਤ ਦੱਸਿਆ ਹੈ । ਪਰੰਤ ਉਨ੍ਹਾਂ ਦਾ ਇਹ ਕਥਨ, ਭਾਸ਼ਾ-ਵਿਗਿਆਨਕ ਤੱਥਾਂ ਦਾ ਅਧਿਐਨ ਕਰਨ ਉੱਤੇ ਪ੍ਰਮਾਣ-ਯੁਕਤ ਸਿੱਧ ਨਹੀਂ ਹੁੰਦਾ | ਸਾਡੇ ਖ਼ਿਆਲ ਵਿੱਚ ਪੁਣਛੀ, ਠੋਹਾਰੀ ਅਤੇ ਡੋਗਰੀ ਨਾਲ ਕਾਫ਼ੀ ਮੇਲ ਖਾਂਦੀ ਹੈ, ਪਰ ਲਹਿੰਦੀ ਨਾਲ ਓਨਾ ਨਹੀਂ । ਪੁਣਛੀ ਬੋਲੀ ਉਸੇ ਤਰ੍ਹਾਂ ਹੀ ਪੰਜਾਬੀ ਦੀਆਂ ਪਹਾੜੀ ਬੋਲੀਆਂ ਵਿੱਚੋਂ ਇੱਕ ਹੈ ਜਿਵੇਂ ਇਸ ਦੀਆਂ ਹੋਰ ਬੋਲੀਆਂ ਡੋਗਰੀ, ਕਾਂਗੜੀ, ਚਿਭਾਲੀ ਤੇ ਪੁਠੋਹਾਰੀ, ਆਦਿ ਹਨ । ਆਪਣੀ ਇਸ ਉਕਤੀ ਨੂੰ ਸਿੱਧ ਕਰਨ ਲਈ ਪਹਿਲਾਂ ਅਸੀ ਪੁਣਛੀ ਦੀਆਂ ਕੁੱਝ ਕੁ ਵਿਆਕਰਣਕ-ਵਿਸ਼ੇਸ਼ਤਾਵਾਂ ਨੂੰ ਵਿਚਾਰਾਂਗੇ ਅਤੇ ਬਾਅਦ ਵਿਚ ਇਸ ਦੀ ਭਾਸ਼ਈ ਤੁਲਨ ਕਰਕੇ ਵੇਖਾਂਗੇ ਕਿ ਇਸ ਦਾ ਪੰਜਾਬੀ ਨਾਲ ਕੀ ਸੰਬੰਧ ਹੈ : () ਵਿਆਕਰਣਕ-ਵਿਸ਼ੇਸ਼ਤਾਈਆਂ : (੧) ਪੁਣਛੀ ਵਿੱਚ ਇਸ ਲਿੰਗ ਵਿੱਚ ਨਾਂਵ ਨਾਲ ਡੋਗਰੀ ਵਾਂਗ ‘ਆ’ ਮਾਤਰਾ ਲਤੁ ਲਾਈ ਜਾਂਦੀ ਹੈ, ਜਿਵੇਂ ਹੇਠ ਲਿਖੇ ਵਾਕਾਂ ਤੋਂ ਸਪਸ਼ਟ ਹੈ : ਪ੍ਰਣਵੀ | ਕੇਂਦਰੀ ਪੰਜਾਬੀ ੧. ਲੱਸੀਆ ਪੀ ਕੇ (ਪੀਐ) ਜਾਈਂ (ਗੱਛੀ) ਲੱਸੀ ਪੀ ਕੇ ਜਾਈਂ। ੨. ਰੋਟੀਆਂ ਪਕਾਈ ਛੋੜਾਂ । ਰੋਟੀ ਪਕਾ ਛੇੜੀ (ਛੱਡੀ) ੩. ਖੇਤੀਆ 'ਚ ਬੱਤਰ ਆਈ ਗਿਐ ਖੇਤੀ 'ਚ ਵੱਤਰ ਆ ਗਿਐ . ੪. ਬਹੁਟੀਆ (ਕੀ) ਆਣ ਵਹੁਟੀ ਨੂੰ ਲਿਆ । ਅਤੇ ਇਨ੍ਹਾਂ ਹੀ ਇਸਤ੍ਰੀ ਲਿੰਗ ਨਾਵਾਂ ਦੇ ਬਹੁਵਚਨ ਵਿਕਾਰੀ ਰੂਪਾਂ ਵਿਚ (ਦੁਲਾਈਆਂ) ਦੀ ਮਾਤ੍ਰਾ ਲਾਈ ਜਾਂਦੀ ਹੈ । ਜਿਵੇਂ 'ਬਹਟੀਐ ਨਾ' =ਵਹੁਟੀਆਂ ਦਾ ; ‘ਖੇਤੀਐਂ ਨਾ=ਖੇਤੀਆਂ ਦਾ; ਰੱਸੀਐਂ ਨਾ=ਰੱਸੀਆਂ ਦਾ, ਆਦਿ ਵਿੱਚ । (੨) ਇਸਤ੍ਰੀ-ਲਿੰਗ ਨਾਵਾਂ ਦੇ ਅਵਿਕਾਰੀ ਇਕ ਵਚਨ ਰੂਪ ਤੋਂ ਬਹੁਵਚਨ ਅਵਿਕਾਰੀ ਰੂਪ ਬਣਾਉਣ ਲਈ ਅੰਤਲੀ '’ ਵਧਾਈ ਜਾਂਦੀ ਹੈ ਜਿਵੇਂ ਗਾਂ ਤੋਂ ਗਾਈਂ; ਮੱਝ ਤੋਂ ਮੱਝਾਂ, ਬਲਾ ਤੋਂ ਬਲਾਈਂ ਅਤੇ ਰਾਤ ਤੋਂ ਰਾਤੀ (ਰਾਤਾਂ ਵੀ ਵਰਤਿਆ ਜਾਂਦਾ ਹੈ) । (੩) ਸੰਬੰਧ ਪ੍ਰਯਯ ‘ਦਾ’, ‘ਦੇ’, ‘ੴ’ ਅਤੇ ‘ਦੀਆਂ', ਪੁਣਛੀ ਵਿੱਚ ਪੁਠੇਹਾਰੀ ਵਾਂਗ ਨਾ’, ‘ਨੇ’, ‘ਨੀ' ਅਤੇ 'ਨੀਆਂ, ਵਿਚ ਬਦਲ ਜਾਂਦੇ ਹਨ । ਜਿਵੇਂ “ਚਾਚੇ ਨਾ ਪੁੱਤਰ`, 'ਜੰਗ ਨੇ ਦਿਨ’, ‘ਉਸ ਨੀ ਕੁੜੀ”, ਅਤੇ ‘ਰੇਸ਼ਮੋ ਨੀਆਂ ਕੁੜਤੀਆਂ । ੪) ਨਾ, ਨੇ, ਨੀ ਅਤੇ ਨੀਆਂ ਨੂੰ ਭੂਤ-ਕਾਰਦੰਤਕ ਦੇ ਰੂਪ ਵਿਚ ਵੀ ਵਰਤਿਆ ਜਾਂਦਾ 50