ਪੰਨਾ:Alochana Magazine October, November, December 1966.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ । ਕੇਂਦਰੀ ਪੰਜਾਬੀ ਦੇ ਭੂਤ-ਕਾਰਦੰਤਕ ‘ਹੋਇਆ’, ‘ਹੋਏ’, ‘ਹੋਈ ਅਤੇ ‘ਹੋਈਆਂ ਕਮਵਾਰ ਇਨ੍ਹਾਂ ਦੀ ਥਾਂ ਵਰਤੇ ਜਾਂਦੇ ਹਨ | ਅੰਤਰ ਕੇਵਲ ਇੰਨਾ ਹੈ ਕਿ ਪੁਣਛੀ ਵਿੱਚ ਉਹ ਭੂਤ-ਕਾਰਦੰਤਕ ਕ੍ਰਿਆ ਨਾਲ ਸੰਗਤ ਕਰ ਦਿੱਤੇ ਜਾਂਦੇ ਹਨ । ਜਿਵੇਂ : | ਪੰਜਾਬੀ ਪੁਣਛੀ ੧. ਮਾਰਿਆ ਹੋਇਆ ਸ਼ਿਕਾਰ ਮਾਰਿਆ ਨਾ ਸ਼ਕਾਰ ੨. ਆਏ ਹੋਏ ਮਹਿਮਾਨ ਆਏ ਨੇ ਮਹਿਮਾਨ ੩. ਫਟੀ ਹੋਈ ਕੁੜਤੀ (ਕਮੀਜ਼) ਫਟੀ ਨੀ ਕੁੜਤੀ ੪. ਸੀਤੀਆਂ ਹੋਈਆਂ ਕੁੜਤੀਆਂ ਸੀਤੀਆਂ ਨੀਆਂ ਕੁੜਤੀਆਂ ਇਹ ਰੁਚੀ ਪੁਣਛੀ ਅਤੇ ਡੋਗਰੀ ਵਿੱਚ ਸਾਂਝੀ ਹੈ । ਡੋਗਰੀ ਵਿੱਚ ਵੀ ‘ਮਾਰਿਆ ਦਾ’ ‘ਆਏ ਦੇ ‘ਫਟੀ ਦੀ' ਅਤੇ 'ਫਟੀਆਂ ਦੀਆਂ ਵਿਚ ਦਾ, ਦੇ, ਦੀ ਅਤੇ ਦੀਆਂ ਭੂਤ-ਕਾਰਦੰਤਕ ਦਾ ਕੰਮ ਦਿੰਦੇ ਹਨ । (੫) ਵਰਤਮਾਨ ਕ੍ਰਿਆ ਦਾ ਅੰਤਲਾ ‘ਦ’, ‘ਨ ਜਾਂ ‘ਣ ਵਿੱਚ ਬਦਲ ਜਾਂਦਾ ਹੈ । ਜਿਵੇਂ ਕੇਂਦਰੀ ਪੰਜਾਬੀ ਦੀਆਂ ਕ੍ਰਿਆਵਾਂ ਹੱਸਦਾ, ਰੋਦਾ, ਖਾਂਦਾ, ਪੀਂਦਾ, ਲੇਟਦਾ ਆਦਿ ਕੁਮਵਾਰ ਹੱਸਨਾ, ਰੋਨਾ, ਖਾਨਾ, ਪੀਨਾ ਅਤੇ ਲੇਟਨਾ ਵਿੱਚ ਬਦਲ ਜਾਂਦੀਆਂ ਹਨ । ਇਸੇ ਪ੍ਰਕਾਰ ਹੋਰ ਕ੍ਰਿਆਵਾਂ ਜਿਨ੍ਹਾਂ ਵਿਚ 'ਦ' ਵਿਚਕਾਰ ਜਾਂ ਅੰਤ ਉੱਤੇ ਆਵੇ, ਉਹਨਾਂ ਵਿਚ ਵੀ ‘ਨ’ ਹੋ ਜਾਂਦਾ ਹੈ । ਜਿਵੇਂ ਰੋਂਦਿਆਂਰੋਨਿਆਂ, ਖਾਂਦਿਆਂ-ਖਾਨਿਆਂ, ਪੀਦਿਆਂ-ਪਨਿਆਂ, ਪਰੰਤੂ ਜੇ ਕਿਸੇ ਕਿਆ ਵਿਚ ‘ਦ' ਆਦਿ ਵਿੱਚ ਹੋਵੇ ਤਾਂ ਪਹਿਲਾ ‘ਦ' ਨਹੀਂ ਬਦਲੇਗਾ, ਜਿਵੇਂ ‘ਦੇਦਿਆਂ, ਦੱਸਦਿਆਂ ਵਿੱਚਲੇ ਰੂਪ, ਦੇਨਿਆਂ’ ਅਤੇ ‘ਦੱਸਨਿਆਂ ਵਿੱਚ ਹੀ ਬਦਲਣਗੇ । (੬) ਪੁਣਛੀ ਵਿਚ ਠੋਹਾਰੀ ਵਾਂਗ ਪੂਰਬ ਪੂਰਣ ਕਾਰਦੰਤਕ ਦੇ ਅੰਤ ਵਿਚ ਕੇਂਦਰੀ ਪੰਜਾਬੀ ਦੇ ਮੁਕਤਾ-ਅੰਤ ਵਾਲੇ ਅੱਖਰ ਨਾਲ ਬਿਹਾਰੀ ( 1 ) ਲਾ ਕੇ ਆਵਾਜ਼ ਨੂੰ ਦੀਰਘ ਕੀਤਾ ਜਾਂਦਾ ਹੈ । ਜਿਵੇਂ ਹੱਸ ਕੇ' ਨੂੰ 'ਹੱਥੀ ਕੈ’, ‘ਮਾਰ ਕੇ’ ਨੂੰ ਮਾਰੀ ਕੇ ਅਤੇ 'ਪਕਾ ਕੇ' ਨੂੰ “ਪਕਾਈ ਐ' (ਜਾਂ ਪਕਾਈ ਕੈ) ਵਿੱਚ ਬਦਲ ਦਿੱਤਾ ਜਾਂਦਾ ਹੈ । (੭) ਪੂਰਬ-ਪੂਰਣ ਕਾਰਦੰਤਕ ਦੇ ਸੰਬੰਧਕ 'ਕੇ' ਨੂੰ, ਪੁਰਾਣੀ ਪੰਜਾਬੀ ਅਤੇ ਗੁਰਬਾਣੀ ਅਤੇ ਡੋਗਰੀ ਵਾਂਗ, ਦੀਰਘ ਕਰਨ ਲਈ ਦੁਲਾਈਆਂ (2) ਵਰਤ ਕੇ ‘ਕੇ ਬਣਾਇਆ 51