ਪੰਨਾ:Alochana Magazine October, November, December 1966.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉੱਪਰ ਦਿੱਤੀਆਂ ਗਈਆਂ ਪੁਣਛੀ ਬੋਲੀ ਦੀਆਂ ਵਿਸ਼ੇਸ਼ਤਾਵਾਂ ਅਤੇ ਪੰਜਾਬੀ ਨਾਲ ਕੀਤੀ ਗਈ ਵਿਆਕਰਣਕ ਤਥਾ ਭਾਸ਼ਾ-ਵਿਗਿਆਨਿਕ ਤੁਲਨਾ ਭਲੀ ਪ੍ਰਕਾਰ ਸਿੱਧ ਕਰਦੀ ਹੈ ਕਿ ਪੁਣਛੀ (ਪਹਾੜੀ] ਪੰਜਾਬੀ ਭਾਸ਼ਾ ਦੀ ਹੀ ਇਕ ਉਪਭਾਸ਼ਾ ਹੈ, ਇਸ ਦਾ ਸੰਬੰਧ ਲਹਿੰਦੀ ਨਾਲੋਂ ਵਧੇਰੇ ਠੋਹਾਰੀ ਅਤੇ ਖ਼ਾਸ ਕਰਕੇ ਜਿਹਲਮ ਦੇ ਜ਼ਿਲੇ ਦੀ ਬੋਲੀ ਨਾਲ ਹੈ । ਪੰਜਾਬੀ ਭਾਸ਼ਾ ਨੂੰ ਬੋਲਣ ਵਾਲਿਆਂ ਦੀ ਗਿਣਤੀ ਕਰਨ ਸਮੇਂ ਜੰਮੂ ਕਸ਼ਮੀਰ ਰਾਜ ਵਿਚ ਬੋਲੀ ਜਾਣ ਵਾਲੀਆਂ ਉਪ-ਬੋਲੀਆਂ, ਡੋਗਰੀ, ਕਾਂਗੜੀ, ਪੁਣਛ ਤੇ ਪੋਠੋਹਾਰੀ ਆਦਿ ਦੇ ਬੁਲਾਰਿਆਂ ਬਾਰੇ, ਆਮ ਤੌਰ ਉੱਤੇ, ਅਣਗਹਿਲੀ ਹੀ ਵਰਤੀਦੀ ਰਹੀ ਹੈ । ਅੱਗੇ ਤਾਂ ਜਿਦੇਸੀ ਹਾਕਮ ਭਾਸ਼ਾ ਨੂੰ ਭਰਾਵਾਂ ਵਿਚ ਪਾੜ ਪਾਉਣ ਲਈ ਵੀ ਵਰਤ ਲੈਂਦੇ ਸਨ a ਰਲ ਇਸ ਤਰਾਂ ਦੀ ਨੀਤੀ ਸਾਡੇ ਲੋਕਾਂ ਉੱਤੇ ਬਹੁਤੀ ਦੇਰ ਨਹੀਂ ਠੋਸੀ ਜਾ ਸਕਦੀ । ਭਾਸ਼ਾ ਨਿਰਪੱਖ, ਵਿਗਿਆਨਿਕ, ਸਾਮਾਜਿਕ ਅਧਿਐਨ ਦਾ ਵਿਸ਼ਾ ਬਣਨੀ ਚਾਹੀਦੀ ਹੈ. ਮਾਲ ਕਰ ਕੇ ਪੰਜਾਬੀ ਤੇ ਇਸ ਦੇ ਪਰਿਵਾਰ ਦੀਆਂ ਉਪ-ਭਾਸ਼ਾਵਾਂ । ਪਹਾੜੀ ਦੇਸ਼ ਦੀਆਂ ਉੱਪ-ਬੋਲੀਆਂ, ਇਸ ਤਰ੍ਹਾਂ ਦੇ ਤੁਲਨਾਤਮਕ ਅਧਿਐਨ ਦੇ ਚਾਨਣ ਹੇਠ ਲਿਆਂਦੀਆਂ ਜਾਣ ਤਾਂ ਮੈਨੂੰ ਵਿਸ਼ਵਾਸ਼ ਹੈ ਕਿ ਪੰਜਾਬੀ ਭਾਸ਼ਾ, ਸਾਹਿੱਤ ਤੇ ਸਭਿਆਚਾਰ ਦੇ ਰੰਥਾਂ ਵਿਚ ਅਨੇਕ ਨਵੇਂ ਕਾਂਡ ਵਧਾਉਣ ਦੀ ਲੋੜ ਪਵੇਗੀ । | ਪੁਣਛੀ ਦੇ ਨਮੂਨੇ (੧) ਮੰਗਤ : ਇਐ ਤੇ ਮਿਕੀਐ ਵੀ ਸੋਚਦੀ ਪਈ ਧਵਾ ਬੇਈ ਨਾ ਲੱਗਾ ਤੈ ਉਹ ਰੋਈ ਰੋਈ ਕੈ ਮਰੀ ਗੈਸੀ । ਹੁਣ ਤੂੰਏਂ ਦਾ ਪੁੱਤਰਾ ! ਮੈਂ ਕਹੈ ਕਰਾਂ ? ਜਗਤ : ਭਾਪਾ ਇਕੋ ਗੱਲ ਦੀ । ਉਹ ਆਖਾਂ ਤੈ ਦੱਸਾਂ ਈ । ਮੰਗਤ : ਬੱਚਾ ਬਹਿਲਾਂ ਬਹਿਲਾ ਦੱਸ । ਇਸਲੇ ਨੂੰ ਕਿਹੜੀ . ਚੰਗਾ | ਜਗਤ : ਭਾਪਾ ਇਤਨੇ ਹਸਪਤਾਲੇ 'ਚ ਇਕ ਡਾਕਟਰ ਆਇਆ ਨਾ , ਉਹ ਸੁਣਿਆ ਬੜਾ ਸਿਆਣਾਦਾ । ਜੁਲ ਉਸੈ ਕੀ ਦੱਸੀਂ। ਮੰਗਤੂ : ਪਰ ਜਗਤੂ ਉਹ ਤੇ ਪੈਸੇ ਘਿਨਸੀ । ਜਗਤ : ਜਹ ਗੱਲ ਤੇ ਦੀ ਪਰ ਹੋਰ ਕੋਈ ਚਾਰਾ ਬੀ ਤੇ ਨੀਂਹ ॥ (ਅੰਦਰੂੰ ਪਾਰੋ ਆਵਣੀ ਐ। 66