ਪੰਨਾ:Alochana Magazine October, November, December 1966.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਵੀ ਓਸ ਪਾਰ ਦੇ ਗੀਤ ਗਾ ਕੇ ਥੱਕ ਗਏ ਸਨ, ਜੋ ਇਕ ਨਵੀਂ ਚਾਹ ਪੈਦਾ ਕਰਕੇ ਉਸ ਨੂੰ ਜ਼ਿੰਦਗੀ ਵਿਚ ਸਾਕਾਰ ਵੇਖਣ ਲਈ ਏਸ ਪਾਰ ਆ ਗਏ ਸਨ। ਜਿਵੇਂ ਮੈਂ ਉੱਪਰ ਕਿਹਾ ਹੈ ਉਸ ਵੇਲੇ ਦੋ ਤਰ੍ਹਾਂ ਦੇ ਵਿਚਾਰ ਜ਼ੋਰ ਫੜ ਰਹੇ ਸਨ; ਇਕ ਵਿਚ ਸਮਾਜਵਾਦ ਦਾ ਰੰਗ ਸੀ, ਦੂਜੇ ਵਿਚ ਵਿਅਕਤੀਵਾਦ ਦਾ। ਵਿਅਕਤੀਵਾਦ ਦੀ ਪ੍ਰਣਾ ਤਾਂ ਛਾਇਆਵਾਦੀ ਕਵਿਤਾ ਵਿਚ ਵੀ ਸੀ, ਪਰ ਇਹਨਾਂ ਦਾ ਵਿਅਕਤੀਵਾਦ ਵੱਖਰੀ ਤਰ੍ਹਾਂ ਦਾ ਸੀ। ਨਵਿਆਂ ਕਵੀਆਂ ਦੇ ਵਿਅਕਤੀਵਾਦ ਵਿਚ ਮਨੋਵਿਗਿਆਨ ਦੀ ਪੁਠ ਸੀ ਤੇ ਇਸ ਵਿਚ ਜ਼ਿੰਦਗੀ ਦੇ ਸੁਪਨੇ ਲੈਣ ਦੀ ਥਾਂ ਸੁਪਨਿਆਂ ਨੂੰ ਸੱਚ ਕਰਨ ਦੀ ਕਾਹਲੀ ਸੀ। ‘ਤਾਰ ਸਕ’ ਵਿਚ ਦੋਹਾਂ ਧੜਿਆਂ ਦੇ ਕਵੀਆਂ ਦੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ- ਇਕ ਪਾਸੇ ਮੁਕਤੀਬੋਧ ਦੀਆਂ ਤੇ ਦੂਜੇ ਪਾਸੇ ਅਗਯੇਯ ਦੀਆਂ ਅਪਣੀਆਂ ਰਚਨਾਵਾਂ। ਮੁਕਤੀਬੋਧ ਦੀ ਜੀਵਨ-ਦ੍ਰਿਸ਼ਟੀ ਵਿਚ ਸਮਸ਼ਟੀ ਦਾ ਸਰ ਗੂੰਜਦਾ ਹੈ ਤੇ ਅਗਯੇਯ ਦੇ ਦ੍ਰਿਸ਼ਟੀਕੋਣ ਵਿਚ ਵਿਅਕਤੀ ਦੀ ਆਵਾਜ਼ ਹੈ। ਏਸ ਨਜ਼ਰ ਤੋਂ ਜੇ ਅਗਰੇਯ ਦੀ ਕਵਿਤਾ ਨੂੰ ਪਰਖਿਆ ਜਾਵੇ ਤਾਂ ਉਸ ਦਾ ਭਾਵ ਪੱਖ ਤੇ ਕਲਾ ਪੱਖ ਵਧੇਰੇ ਸਾਫ਼ ਹੋ ਸਕਦਾ ਹੈ।

ਅਗਯੇਯ ਨਿਰਾ ਕਵੀ ਹੀ ਨਹੀਂ ਉਪਨਿਆਸਕਾਰ, ਕਹਾਣੀਕਾਰ ਨਿਬੰਧਕਾਰ, ਆਲੋਚਕ ਤੇ ਯਾ-ਲੇਖਕ ਵੀ ਹਨ। ਕਦੇ-ਕਦੇ ਇਹਨਾਂ ਬਾਰੇ ਇਹ ਵੀ ਆਖਿਆ ਜਾਂਦਾ ਹੈ ਕਿ ਇਹਨਾਂ ਦਾ ਗੱਦ-ਸਾਹਿੱਤ ਇਹਨਾਂ ਦੀ ਕਵਿਤਾ ਤੋਂ ਬਿਹਤਰ ਬਣ ਪਿਆ ਹੈ। ਇਹਨਾਂ ਦੋਹਾਂ ਦੀ ਤੁਲਨਾ ਕਰਦਿਆਂ ਹੋਇਆਂ ਇਹਨਾਂ ਦੀ ਗੱਦ ਨੂੰ ਕਾਵਿਆਤਮਕ ਆਖਿਆ ਗਿਆ ਹੈ ਤੇ ਇਹਨਾਂ ਦੇ ਕਾਵਿ ਨੂੰ ਗੱਦਾਤਮਕ। ਇਸ ਵਿਚਾਰ ਵਿਚ ਸੱਚ ਦਾ ਅੰਸ਼ ਵੀ ਝਲਕਦਾ ਹੈ। ਕਾਰਣ ਇਹ ਕਿ ਅਗਯੇਯ ਅਸਲ ਵਿਚ ਕਵੀ ਹੈ ਤੇ ਉਹਨਾਂ ਦਾ ਕਵੀ ਜੀਵਨ ਜਗਤ ਨੂੰ ਵੇਖਦਾ ਤੇ ਪਰਖਦਾ ਹੈ। ਇਹ ਜਦ ਕਹਾਣੀ ਵੀ ਲਿਖਦੇ ਹਨ ਤਦ ਇਹਨਾਂ ਦਾ ਕਵੀ ਗੱਦ ਥੱਲੇ ਪੂਰੀ ਤਰ੍ਹਾਂ ਦਬ ਨਹੀਂ ਜਾਂਦਾ। ਇਹ ਜਦ ਕਵਿਤਾ ਦੀ ਰਚਨਾ ਕਰਦੇ ਹਨ ਤਦ ਇਹਨਾਂ ਦਾ ਦਿਮਾਗ਼ ਇਹਨਾਂ ਦੇ ਦਿਲ ਉੱਤੇ ਹਾਵੀ ਰਹਿੰਦਾ ਹੈ। ਇਸ ਲਈ ਇਹਨਾਂ ਦੀ ਗੱਦ ਵਿਚ ਕਵਿਤਾ ਦੀ ਲੈ ਹੈ ਤੇ ਕਵਿਤਾ ਵਿਚ ਗੱਦ ਦੀ ਵਿਚਾਰਸ਼ੀਲਤਾ ਬਣੀ ਰਹਿੰਦੀ ਹੈ। ਅਜ ਇਹ ਵੀ ਆਖਿਆ ਜਾਂਦਾ ਹੈ ਕਿ ਗੱਦ ਤੇ ਕਾਵਿ ਇਕ ਦੂਜੇ ਦੇ ਨੇੜੇ ਹੋ ਰਹੇ ਹਨ ਤੇ ਇਹਨਾ ਵਿਚ ਪੁਰਾਣੀ ਤੁਕਬੰਦੀ ਦੀ ਵਿੱਥ ਦੂਰ ਹੁੰਦੀ ਪਈ ਹੈ। ਇਹ ਸਵਾਲ ਬੜਾ ਵੱਡਾ ਹੈ। ਇਸ ਨੂੰ ਛੇੜਨਾ ਧਮੂੜੀਆਂ ਦੇ ਛੱਤੇ ਨੂੰ ਛੇੜਣ ਦੇ ਬਰਾਬਰ ਹੈ। ਇਸ ਵੇਲੇ ਸਵਾਲ ਤਾਂ ਅਗਯੇਯ ਦੀ ਕਵਿਤਾ ਦਾ ਹੈ। ਇਹਨਾਂ ਦੀ ਕਵਿਤਾ ਨੂੰ ਪ੍ਰਯੋਗਵਾਦੀ ਆਖਿਆ ਜਾਂਦਾ ਹੈ।

69