ਪੰਨਾ:Alochana Magazine October, November, December 1966.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰੈਣਾਂ ਪ੍ਰਭਾਮਯ (1959), ਆਂਗਨ ਕੇ ਪਾਰ ਵਾਰ (1961) 1 ਅਗੇਯ ਨੂੰ ਆਖ਼ਰੀ ਕਿਤਾਬ ਉੱਤੇ ਭਾਰਤ ਦੀ ਸਾਹਿੱਤ ਅਕਾਡਮੀ ਦਾ ਇਨਾਮ 1964 ਵਿਚ ਮਿਲਿਆ। ਇਸ ਤੋਂ ਇਹ ਨਾ ਸਮਝਿਆ ਜਾਵੇ ਕਿ ਆਂਗਨ ਕੇ ਪਾਰ ਰ’ ਇਹਨਾਂ ਦੀ ਸਭ ਤੋਂ ਚੰਗੀ ਕਵਿਤਾ ਦਾ ਸੰਗ੍ਰਹਿ ਹੈ। ਇਨਾਮ ਇਸ ਪੁਸਤਕ ਉਤੇ ਨਹੀਂ, ਕਵਿਤਾ ਉੱਤੇ ਮਿਲਿਆ ਹੈ। ਇਹਨਾਂ ਪੁਸਤਕਾਂ ਤੋਂ ਇਲਾਵਾ ਅਗਯੇਯ ਦੇ ਸਾਹਿੱਤ ਦੀ ਲੰਮੀ ਸੂਚੀ ਇਸ ਤਰ੍ਹਾਂ ਹੈ: ਕਹਾਣੀ-ਸੰਗ੍ਰੇਹ-ਵਿਪਥਗਾ ( 1937), ਪਰੰਪਰਾ (1944), ਕੋਠਰੀ ਕੀ ਬਾਤ (1945) ਸ਼ਰਣਾਰਥੀ (1948), ਜਯਦੋਲ (1951), ਯੇ ਤੇਰੇ ਤਿਰੂਪ (1961)। ਇਹਨਾਂ ਕਹਾਣੀਆਂ ਤੋਂ ਇਲਾਵਾ ਤਿੰਨ ਨਾਵਲਾ ਦੇ ਨਾਂ ਇਸ ਤਰ੍ਹਾਂ ਹਨ-ਸ਼ੇਖ਼ਰ: ਏਕ ਜੀਵਨੀ, ਪਹਿਲਾ ਭਾਗ (1941) ਦੁਸਰਾ ਭਾਗ (1944), ਨਦੀ ਕੇ ਦੀਪ ( 1952), ਅਪਨੇ ਅਪਨੇ ਅਜਨਬੀ (1961)! ਇਹਨਾਂ ਪੁਸਤਕਾਂ ਤੋਂ ਇਲਾਵਾ ਅਗਯੋਗ ਨੇ ਦੋ ਯਾ-ਸਾਹਿੱਤ ਦੀਆਂ ਪੁਸਤਕਾਂ ਤੇ ਤਿੰਨ ਨਿਬੰਧ ਸੰਗ੍ਰਹਿ ਵੀ ਛਾਪੇ ਹਨ। ਇਹਨਾਂ ਨੇ ਅਨੁਵਾਦ ਦਾ ਕੰਮ ਵੀ ਕੀਤਾ ਹੈ। ਇਹ ਸੂਚਨਾ ਦੇਣ ਦਾ ਮਤਲਬ ਸਿਰਫ਼ ਏਨਾ ਹੀ ਹੈ ਕਿ ਅਗਯੇਯ ਨਿਰੇ ਕਵੀ ਹੀ ਨਹੀਂ ਸਾਹਿੱਤਕਾਰ ਵੀ ਨੇ। ਕਵਿਤਾ ਦੀ ਸਾਧਨਾ ਰੋਮਾਂਟਿਕ ਰਚਨਾਵਾਂ ਨਾਲ ਸ਼ੁਰੂ ਕੀਤੀ, ਪਰ ਇਹਨਾਂ ਵਿਚ ਕਵੀ ਦਾ ਬੋਧ ਪੁਰਾ ਰੋਮਾਂਟਿਕ ਨਹੀਂ, ਇਸ ਵਿਚ ਬੌਧਕਤਾ ਦੀ ਪੂਠ ਵੀ ਆ ਜਾਂਦੀ ਹੈ ਜੋ ਛਾਇਆਵਾਦ ਦੇ ਬਾਅਦ ਦੇ ਸਮੇਂ ਦੀ ਮੰਗ ਸੀ। ਅਗਯੇ ਯ ਨੂੰ ਛਾਇਆਵਾਦੀ ਕਾਵਿ ਦੇ ਸੰਸਕਾਰ ਵਿਰਾਸਤ ਵਿਚ ਮਿਲੇ ਸਨ। ਇਹਨਾਂ ਤੋਂ ਮੁਕਤ ਹੋਣ ਦੀ ਭਾਵਨਾ ਇਹਨਾਂ ਰਚਨਾਵਾਂ ਵਿਚ ਝਲਕਦੀ ਹੈ। ਅਗਸ਼੍ਰੇਯ ਦਾ ਪਹਿਲਾ ਕਾਵਿ-ਸੰਹ ‘ਤਲਮ' (ਐਨਾ ਹੀ ਕਾਫ਼ੀ ਹੈ) ਹੈ ਜਿਸਦੇ ਪੰਜ ਖੰਡ ਹਨ-ਭਗਨਦੂਤ, ਬੰਦੀ ਸੁਪਨ, ਹਿਯ ਹਾਲ, ਵੰਚਨਾ ਕੇ ਦੁਰਗ, ਮਿੱਟੀ ਕੀ ਈਹਾ। ਪਹਿਲੇ ਤਿੰਨ ਖੰਡਾਂ ਦੀਆਂ ਰਚਨਾਵਾਂ ਵਿਚ ਰੋਮਾਂਟਿਕ ਸੰਸਕਾਰ ਹਨ ਤੇ ਆਖ਼ਰੀ ਦੋ ਖੰਡਾਂ ਦੀਆਂ ਕਵਿਤਾਵਾਂ ਵਿਚ ਇਕ ਨਵੇਂ ਬੋਧ ਦੀ ਸੂਚਨਾ ਮਿਲਦੀ ਹੈ। ਇਹਨਾਂ ਵਿਚੋਂ ਕੁਝ ਕਵਿਤਾਵਾਂ ਨੂੰ ਤਾਰ ਸਪਤਕ` ( 1943) ਵਿਚ ਦੇ ਕੇ ਅਗਯੇਯ ਨੇ ਨਵੀਂ ਕਵਿਤਾ ਜਾਂ ਪ੍ਰਯੋਗਵਾਦੀ ਕਵਿਤਾ ਦੀ ਲਹਿਰ ਨੂੰ ਚਲਾਇਆ ਸੀ। ਉਦਾਹਰਣ ਲਈ ‘ਭਗਨਦਤ’ ਦੀ ਰਚਨਾ ਵਿਚ ਫੁੱਟਦੀ ਜਵਾਨੀ ਦੀ ਭਾਵਨਾ ਉੱਘੜਦੀ ਹੈ ਤੇ ਇਸ ਅਨੁਸਾਰ ਬੀਤੇ ਪਿਆਰ ਦੇ ਭਾਵਾਂ ਨੂੰ ਅਭਿਵਿਅਕਤੀ ਮਿਲਦੀ ਹੈ। ਕਿਧਰੇ ਕਿਧਰੇ ਟੁੱਟੇ ਹੋਏ ਦਿਲ ਦੇ ਰਾਗ ਨੂੰ ਵੀ ਅਲਾਪਿਆ ਗਿਆ ਹੈ ਕਯਾ ਹੈ ਪ੍ਰੇਮ? ਘਨੀਤਾ ਇੱਛਾਓਂ ਕੀ ਜ਼ਾਲਾ ਹੈ। ਕਯਾ ਹੈ ਵਿਰਹ? ਪ੍ਰੇਮ ਕੀ ਬੁਝਤੀ ਰਾਖ-ਭਰਾ ਪਿਆਲਾ ਹੈ। 7