ਪੰਨਾ:Alochana Magazine October, November, December 1966.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਡ ਕੇ ਦੂਜੇ ਤੇ, ਦੂਜੇ ਤੋਂ ਉਡ ਕੇ ਤੀਜੇ ਤੇ ਬਹਿਣਾ ਹੈ । ਉਸ ਦਾ ਕੰਮ ਆਪਣੇ ਅੰਗਾਂ ਦੀ ਖੂਬਸੂਰਤੀ ਲੁਟਾਉਣ ਦਾ ਹੈ । ਇਸ ਰਚਨਾ ਦੇ ਦੂਜੇ ਖੰਡ ਵਿਚ ਔਰਤ ਆਦਮੀ ਨੂੰ ਭੌਰਾ ਨਹੀਂ ਕਹਿੰਦੀ, ਕਿ ਜਿਸ ਦਾ ਮਕਸਦ ਵੀ ਫੁੱਲ ਫੁੱਲ ਦੇ ਰਸ ਨੂੰ ਪੀਣ ਦਾ ਹੈ । ਉਹ ਸ਼ਾਇਦ ਆਦਮੀ ਤੋਂ ਡਰਦੀ ਹੈ । ਅਸਲ ਵਿਚ ਕਵੀ ਦਾ ਅਹੰਕਾਰ ਐਨਾ ਫੁੱਲਿਆ ਹੋਇਆ ਹੈ ਕਿ ਉਹ ਆਦਮੀ ਕੋਲੋਂ ਸਤਿਕਾਰ ਤੇ ਔਰਤ ਕੋਲੋਂ ਪਿਆਰ ਲੈ ਕੇ ਸੰਤੋਖ ਪਾਉਂਦਾ ਹੈ । ਉਹ ਜ਼ਿੰਦਗੀ ਵਿਚ ਲੈਣਾ ਹੀ ਲੈਣਾ ਜਾਣਦਾ ਹੈ, ਆਪਣੀ ਹੀ ਪੂਜਾ ਕਰਵਾਉਣਾ ਚਾਹੁੰਦਾ ਹੈ । ਇਸ ਮਤ ਦੀ ਤਾ ਅਗਰੇਯ ਦੇ ਉਪਨਿਆਸ ਸ਼ੇਖ਼ਰ : ਏਕ ਜੀਵਨੀ' ਦੇ ਨਾਇਕ ਸ਼ੇਖ਼ਰ ਦੀ ਸ਼ਖ਼ਸੀਅਤ ਤੋਂ ਹੋ ਜਾਂਦੀ ਹੈ । ਇਸ ਪਾਤਰ ਦਾ ਨਾਰੀ ਦੀ ਤਰਫ਼ ਦ੍ਰਿਸ਼ਟੀਕੋਣ ਉਸ ਦਾ ਅਭਿਮਾਨ ਤੋੜਨ ਵਾਲਾ ਹੈ । ਉਹ ਨਾਰੀ ਨੂੰ ਨਿਰਾ ਰੂਪ ਕਹਿੰਦਾ ਹੈ, ਇਕ ਧੋਖਾ ਸਮਝਦਾ ਹੈ । ਇਸ ਪੱਖ ਦਾ ਨਾਰੀ ਵਿਰੋਧ ਕਰਦੀ ਹੈ। ਉਸ ਦਾ ਇਹ ਕਹਿਣਾ ਹੈ ਕਿ ਉਹ ਜੋ ਬਾਹਰੋਂ ਲਗਦੀ ਹੈ, ਵਿੱਚੋਂ ਨਹੀਂ ਹੈ । ਉਸ ਦਾ ਵੀ ਦਿਲ ਹੈ, ਜਿਸ ਵਿਚ ਨਿੱਘ ਹੈ । ਉਸ ਵਿਚ ਅਹੰਕਾਰ ਤੇ ਅਭਿਮਾਨ ਨਹੀਂ, ਆਤਮ-ਦਮਨ ਤੇ ਸੰਜਮ ਹੈ, ਜਿਸ ਨੂੰ ਅਹੰਕਾਰ ਸਮਝਿਆ ਜਾਂਦਾ ਹੈ । ਅਸਲ ਵਿਚ ਅੰਤ ਦਾ ਆਦਮੀ ਨਾਲ ਸੰਬੰਧ ਇਕ ਦੋਸਤ ਦਾ ਹੈ | ਮੈਂ ਤੁਮ ਕਯਾ ? ਬਸ ਸਖੀ-ਸਖਾ ਅਗਯੋਯ ਨੇ ਨਾਰੀ ਦਾ ਜਿਹੜਾ ਚਿਤਰ ਉਤਾਰਿਆ ਹੈ ਉਹ ਮੱਧ ਯੁਗ ਦਾ ਹੈ । ਇਸ ਨੂੰ ਤੁਲਸੀਦਾਸ ਨੇ ਵੀ ਪੁਜਾਰਨ ਦੇ ਰੂਪ ਵਿਚ ਹੀ ਚਿਤਰਿਆ ਹੈ, ਪੂਜਾ ਵਿਚ ਚੜਿਆ ਹੋਇਆ ਫੁੱਲ, ਦੇਵਤਾ ਨੂੰ ਖੁਸ਼ ਕਰਨ ਲਈ । | ਅਗਯੇਯ ਨੇ 'ਹਿਯ ਹਾਰਿਲ ਦੀਆਂ ਰਚਨਾਵਾਂ ਵਿਚ ਵੀ ਪਿਆਰ ਦੀ ਧਾਰਾ ਨੂੰ ਬਹਾਇਆ ਹੈ । ਇਹ ਨਾਂ ਦੇ ਪਿਆਰ ਦਾ ਸਰੂਪ ਕੁੱਝ ਬਦਲਦਾ ਹੋਇਆ ਜਾਪਦਾ ਹੈ । ਆਪਣੇ ਪ੍ਰੇਮ ਵਿਚ ਨਿਰਾਸ਼ ਹੋ ਕੇ ਹੁਣ ਵੀ ਕਿਸੇ ਤਸੱਲੀ ਦੀ ਖੋਜ ਕਰਨਾ ਚਾਹੁੰਦੇ ਹਨ । ਇਹ ਆਮ ਤੌਰ ਉੱਤੇ ਵੇਖਿਆ ਗਿਆ ਹੈ ਕਿ ਜਦ ਜ਼ਿੰਦਗੀ ਵਿਚ ਪਿਆਰ ਨਾ ਲੱਭੇ ਤਦ ਪਿਆਰ ਦੇ ਫ਼ਲਸਫ਼ੇ ਵਿਚ ਇਸ ਕਮੀ ਨੂੰ ਪੂਰਾ ਕਰਨ ਦਾ ਯਤਨ ਕੀਤਾ ਜਾਂਦਾ ਹੈ । ਅਗਯੇਯ ਨੇ ਵੀ 'ਹਯ ਹਾਰਿਲ’ ਵਿਚ ਪਿਆਰ ਉੱਤੇ ਰਹੱਸ ਦਾ ਪਰਦਾ ਪਾ ਲਿਆ ਹੈ । ਕਵੀ ਨੇ ਹਾਰਿਲ ਪੰਛੀ ਨੂੰ ਆਪਣਾ ਪ੍ਰਤੀਕ ਬਣਾਇਆ ਹੈ । ਇਸ ਪੰਛੀ ਬਾਰੇ ਇਹ ਮਸ਼ਹੂਰ ਹੈ ਕਿ ਇਹ ਆਪਣੇ ਪੰਜੇ ਵਿਚ ਇਕ ਤੀਲਾ ਫੜੀ ਰੱਖਦਾ ਹੈ ਜਿਸ ਨੂੰ ਇਹ ਕਦੇ ਵੀ ਨਹੀਂ ਛੱਡਦਾ। ਇਸੇ ਆਧਾਰ ਤੇ ਸੂਰਦਾਸ ਦਾ ਕਥਨ ਹੈਹਮਾਰ ਹਿਯ ਹਾਰਿਲ ਕੀ ਲਕੜੀ' : ਸਰਦਾਸ ਲਈ ਇਹ ਤੀਲਾਂ ਹਰੀ ਸੀ, ਪਰ - - --- 73