ਪੰਨਾ:Alochana Magazine October, November, December 1966.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਗਯੇਯ ਲਈ ਇਹ ਤੀਲਾ ਆਪਣੀ ਪਿਆਰੀ ਦੀ ਯਾਦ ਹੈ । ਕਵੀ ਹਾਰਿਲ ਦੀ ਤਰ੍ਹਾਂ ਬੈਠਣ ਵਾਲਾ ਨਹੀਂ, ਉਹ ਆਸਮਾਨ ਵਿਚ ਉਡਾਰੀ ਲਾਉਣ ਵਾਲਾ ਹੈ । ਉੜ ਚਲ ਹਾਰਿਲ ਨਾਮ ਦੀ ਕਵਿਤਾ ਵਿਚ ਇਹ ਤਿਨਕਾ ਰਚਨਾ ਦਾ ਸਾਧਨ ਬਣ ਜਾਂਦਾ ਹੈ ਜਾਂ ਸਾਧਨਾਂ ਦੀ ਰਚਨਾ ਦਾ ਪ੍ਰਤੀਕ ! ਤਿਨਕਾ ? ਮੇਰੇ ਹਾਥੋਂ ਮੇਂ ਹੈ ਅਮਰ ਏਕ ਰਚਨਾ ਕਾ ਸਾਧਨ । ਕਵੀ ਦੀ ਅਰਦਾਸ ਇਹ ਹੈ ਕਿ ਉਸ ਵਿਚ ਭਗਵਾਨ ਬੁੱਧ ਦੀ ਉਦਾਰਤਾ ਆ ਜਾਵੇ, ਯਸਮਸੀਹ ਦੀ ਦੁੱਖ ਨੂੰ ਸਹਿਣ ਵਾਲੀ ਤਾਕਤ ਆ ਜਾਵੇ, ਆਦਮ ਦੇ ਸਰਾਪ ਦਾ ਫਲ ਚੱਖਣ ਦੀ ਤਾਕਤ ਆ ਜਾਵੇ । ਏਸ ਤਰ੍ਹਾਂ ਉਹ ਆਪਣੀ ਸ਼ਖ਼ਸੀਅਤ ਨੂੰ ਟੁੱਟਣ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹਨ । ਕਵੀ ਨੇ ਜਿਸ ਪਹਿਲੀ ਨੂੰ ਪਿਆਰ ਕੀਤਾ ਸੀ, ਉਹ ਕਿਸੇ ਹੋਰ ਨਾਲ ਟੁਰ ਗਈ : ਮੁੱਝ ਆਤੁਰ ਕੋ ਛੋੜ ਅਕੇਲੀ ਜਾਨੇ ਕਿਸ ਪਥ ਚਲੀ ਗਈ ਵਹਿ । ਹੁਣ ਉਹ ਦੂਜੀ ਨੂੰ ਪਿਆਰ ਦੇਣ ਬੈਠੇ ਹਨ ਤੇ ਆਖਦੇ ਹਨ : ਏਕ ਤੁਮਹੀ ਕੋ ਦੇ ਸਕਤਾ ਨੂੰ ਉਸ ਸੇ ਬਚ ਜਾਤਾ ਹੈ ਜਿਤਨਾ, ਉਸ ਕੋ ਭੋਗ ਲਗਾਕਰ ਭੀ ਤੇ, ਬਚ ਜਾਤਾ ਹੈ ਜਾਨੇ ਕਿਤਨਾ । ਕਵੀ ਲਈ ਪਿਆਰ ਦਾ ਭਾਵ ਇਕ ਤੱਤ ਬਣ ਜਾਂਦਾ ਹੈ ਤਾਂ ਉਸ ਨੂੰ ਵੀ ਨਾਰੀ ਵਿਚ ਦੋਹਰਾਉਂਦਾ ਹੈ । ਇਸ ਤਰ੍ਹਾਂ ਪਿਆਰ ਇਕ ਭਾਵ ਨਹੀਂ ਰਹਿੰਦਾ ਇਕ ਫ਼ਲਸਫ਼ਾ ਬਣ ਜਾਂਦਾ ਹੈ । ਅਨੇਕ ਕਵੀਆਂ ਨੇ ਇਸ ਤਰ੍ਹਾਂ ਦੇ ਯਤਨ ਕੀਤੇ ਹਨ । ਹਿੰਦੀ ਦੇ ਪ੍ਰਸਿਧ ਕਵੀ ਪ੍ਰਸ਼ਾਦ ਨੇ ਵੀ ਆਪਣੀ ਕਵਿਤਾ “ਆਂ ਵਿਚ ਖੱਟੇ . ਦੇ ਰਸ ਨਾਲ ਫ਼ਲਸਫ਼ੇ ਦਾ ਆਸਣ ਪਕਾਇਆ ਹੈ । ਅਗਯ ਨੇ ਵੀ ਹਿਯ ਹਾਰਿਲ ਵਿਚ ਵਿਫਲ ਪ੍ਰੇਮ ਨੂੰ ਇਕ ਫ਼ਲਸਫ਼ੇ ਦਾ ਰੂਪ ਦੇਣ ਦਾ ਯਤਨ ਕੀਤਾ ਹੈ । | ਇਸ ਤੋਂ ਪਿੱਛੋਂ ਅਗਰੇਯ ਦੀ ਕਵਿਤਾ ਦਾ ਇਕ ਦੂਜਾਂ ਮੋੜ ਲੈਂਦੀ ਹੈ, ਇਸ ਵਿਚ ਬੌਧਿਕਤਾ ਦਾ ਰੰਗ ਗਹਿਰਾ ਤੇ ਵਿਅੰਗ ਦੀ ਧਾਰ ਤਿੱਖੀ ਹੋ ਜਾਂਦੀ ਹੈ । ਕਵੀ ਦਾ ਵਿਵੇਕ ਜਾਗ ਪੈਂਦਾ ਹੈ । ‘ਵੰਚਨਾ ਕੇ ਦੁਰਗ' ਵਿਚ ਆ ਕੇ ਭਾਵਕਤਾ ਵਹਿ ਜਾਂਦੀ ਹੈ ਤੇ ਬੌਧਿਕਤਾ ਉੱਭਰ ਆਉਂਦੀ ਹੈ । ਏਸ ਦਾ ਨਤੀਜਾ ਤਿੱਖੇ ਵਿਅੰਗ ਵਿਚ 74