ਪੰਨਾ:Alochana Magazine October, November, December 1966.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਿਕਲਦਾ ਹੈ । ਏਸ ਦੌਰ ਨੂੰ ਪ੍ਰਯੋਗਵਾਦ ਦਾ ਨਾਂ ਦਿੱਤਾ ਗਿਆ ਹੈ, ਭਾਵੇਂ ਇਸ ਨਾਂ ਤੋਂ ਕਵੀ ਨੱਕ ਵੱਟਦਾ ਰਿਹਾ ਹੈ । ਕਵਿਤਾ ਛੰਦ ਦੇ ਪੁਰਾਣੇ ਬੰਧਨਾਂ ਨੂੰ ਤੋੜ ਕੇ ਮੁਕਤ ਛੰਦ ਨੂੰ ਅਪਣਾਉਣ ਲੱਗਦੀ ਹੈ। ਇਕ ਸਿੱਟਾ ਇਹ ਨਿਕਲਦਾ ਹੈ ਕਿ ਵਾਧੂ ਸ਼ਬਦਾਂ ਤੋਂ ਮੁਕਤੀ ਮਿਲ ਜਾਂਦੀ ਹੈ ਤੇ ਭਾਵ ਵੀ ਸੰਘਣੇ ਹੋ ਜਾਂਦੇ ਹਨ । ਕਵੀ ਦੀ ਨਜ਼ਰ ਜ਼ਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਵਿਚ ਟਿਕਣ ਲੱਗਦੀ ਹੈ, ਜਿਨ੍ਹਾਂ ਨੂੰ ਪਹਿਲੇ ਕਵਿਤਾ ਵਿਚ ਦਾਖ਼ਲ ਹੋਣ ਦੀ ਮਨਾਹੀ ਸੀ । ਅੱਜ ਛੋਟੇ ਤੇ ਰੁਲਦੇ ਨੂੰ ਮੁੜ ਕੇ ਉਠਾਉਣ ਦਾ ਯੁੱਗ ਆ ਗਿਆ ਹੈ । ਅਸ਼ੋਕ ਦੇ ਰੁੱਖ ਦੀ ਥਾਂ ਕਿੱਕਰ ਨੇ ਲੈ ਲਈ ਹੈ, ਗੁਲਾਬ ਤੇ ਕਮਲ ਦੀ, ਥੋਰ ਨੇ ; ਭੌਰੇ ਦੀ ਕੀੜੇ ਮਕੌੜੇ ਨੇ, ਮੋਰ ਤੇ ਕੋਇਲ ਦੀ ਕਾਂ ਨੇ ; ਘੋੜੇ ਦੀ ਖੋਤੇ ਨੇ, ਦੁੱਧ ਦੀ ਚਾਹ ਨੇ, fਘਿਓ ਦੀ ਡਾਲਡਾ ਨੇ ਤੇ ਮਨੁੱਖ ਦੀ ਛੋਟੇ ਮਨੁੱਖ ਨੇ । ਅੱਜ ਦੇ ਨੇਤਾ ਦੀ ਥਾਂ ਵੀ ਹੌਲੀ ਹੌਲੀ ਜਨਤਾ ਖੋਹ ਰਹੀ ਹੈ । ਜ਼ਿੰਦਗੀ ਦੀਆਂ ਪੁਰਾਣੀਆਂ ਕਦਰਾਂ ਦੀ ਥਾਂ ਨਵੇਂ ਮੁੱਲ ਆ ਰਹੇ ਹਨ । ਸਾਹਿੱਤ ਉੱਤੇ ਵੀ ਇਸ ਦਾ ਡੂੰਘਾ ਅਸਰ ਪੈ ਰਿਹਾ ਹੈ । ਅਗਰੇਯ ਦੀ ਕਵਿਤਾ ਵੀ ਏਸ ਅਸਰ ਤੋਂ ਆਜ਼ਾਦ ਨਹੀਂ ਰਹਿ ਸਕੀ । ਅਜ ਕਵੀ 'ਮੁਕਤੀ ਬਧ’ ਲਈ ਚੰਨ ਦਾ ਮੂੰਹ ਵਿੰਗਾ ਹੋ ਗਿਆ ਹੈ । ਅਗਯੇਯ ਵੀ ਸਰਘੀ ਵੇਲੇ ਇਕ ਖੋਤੇ ਨੂੰ ਤਿੰਨ ਟੰਗਾਂ ਤੇ ਖਲੋਤਾ ਹੋਇਆ ਵੇਖਦੇ ਹਨ । ਉਸ ਦੀ ਗਰਦਨ ਝੁਕੀ ਹੋਈ ਹੈ, ਤੇ ਉਹ ਧੀਰਜ ਦੀ ਦੌਲਤ ਹੈ । ਅੱਜ ਚੰਦ ਦੀ ਚਾਨਣੀ ਕਵੀ ਦੇ ਮਨ ਨੂੰ ਮੋਂਹਦੀ ਨਹੀਂ। ਉਸ ਦਾ ਵਿਅੰਗ ਜੀਵਨ ਤੇ ਜਗਤ ਨੂੰ ਹੋਰ ਰੂਪ ਵਿਚ ਚਿਤਰਦਾ ਹੈ । ਅਗਜ਼ੇਯ ਦੀ ਕਵਿਤਾ ਦਾ ਦੂਜਾ ਦੌਰ ਸ਼ੁਰੂ ਹੋ ਜਾਂਦਾ ਹੈ ਤੇ 'ਵੰਚਨਾ ਕੇ ਦੁਰਗ’ ਤੇ ‘ਮਿੱਟੀ ਕੀ ਈਹਾ ਵਿਚ ਹੀ ਨਵੀਂ ਕਵਿਤਾ ਜਾਂ ਪ੍ਰਯੋਂਗਵਾਦੀ ਕਵਿਤਾ ਦੇ ਬੀ ਟੁੱਟਣ ਲੱਗ ਪੈਂਦੇ ਹਨ । ਏਸ ਬਾਰੇ ਇਕ ਪਾਰਖ਼ ਦਾ ਮਤ ਹੈ ਕਿ ਅਗਰੇਯ ਦੀ ਏਸ ਕਵਿਤਾ ਨੂੰ ਨਵੀਂ ਕਵਿਤਾ ਦਾ ਨਾਂ ਦੇਣਾ ਚੰਗਾ ਨਹੀਂ ਲੱਗਦਾ । ਏਸ ਵਿਚ ਨਵੀਂ ਕਵਿਤਾ ਦੀ ਨੀਂਹ ਜ਼ਰੂਰ ਰੱਖੀ ਗਈ ਹੈ । ਆਪਣੇ ਮਤ ਦੀ ਪ੍ਰੋੜਤਾ ਲਈ ਉਹ ਨਵੀਂ ਕਵਿਤਾ ਦੇ ਲੱਛਣਾਂ ਦੀ ਸੂਚੀ ਤਿਆਰ ਕਰ ਲੈਂਦੇ ਹਨ, ਜਿਹੜੀ ਇਸ ਤਰ੍ਹਾਂ ਹੈ :-(੧) ਨਿੱਕੀਆਂ ਮਾੜੀਆਂ ਚੀਜ਼ਾਂ ਨਾਲ ਰਾਗਾਤਮਕ ਸੰਬੰਧ । (2) ਡੂੰਘਾ ਤੇ ਤਿੱਖਾ ਵਿਅੰਗ ਜਿਹੜਾ ਜੀਵਨ ਬਾਰੇ ਉਸਾਰੂ ਨਜ਼ਰ ਰੱਖਦਾ ਹੋਵੇ, (੩) ਇਕ ਦੂਜੇ ਤੋਂ ਨਿੱਖੜੇ ਹੋਏ ਭਾਵ-ਚਿੜਾਂ ਦਾ ਪ੍ਰਯੋਗ, (੪) ਨਵੀਂ ਛੰਦ-ਯੌਜਨਾ, ਜਿਹੜੀ ਸ਼ਬਦਾਂ ਦੇ ਵਿਚਲੇ ਅਰਥਾਂ ਨੂੰ ਜੋੜ ਸਕੇ, (੫) ਬੌਧਿਕਤਾ ਦਾ ਸੰਘਣਾਂ ਰੰਗ ਤੇ (੬ ਮਾਨਵਤਾ ਦਾ ਖੁੱਲ੍ਹਾ ਵਿਕਾਸ ॥ | ਨਵੀਂ ਕਵਿਤਾ ਦੇ ਇਹਨਾਂ ਲੱਛਣਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ, ਪਰ : ਅਗਰੇਯ ਦੀਆਂ ਰਚਨਾਵਾਂ ਏਸ ਕਸੌਟੀ ਤੇ ਖਰੀਆਂ ਉੱਤਰਦੀਆਂ ਹਨ । ਇਸ ਤੋਂ --- - . 75