ਪੰਨਾ:Alochana Magazine October, November, December 1966.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਲਾਵਾ ਇਹ ਵੀ ਆਖਿਆ ਜਾਂਦਾ ਹੈ ਕਿ ਸ਼ੁਧ ਨਵੀਂ ਕਵਿਤਾ ਤੋਂ ਅਗਜ਼ੇਯ ਦੀਆਂ ਰਚਨਾਵਾਂ ਕੁੱਝ ਵੱਖਰੀਆਂ ਹਨ ਤੇ ਇਹਨਾਂ ਨੂੰ ਪ੍ਰਯੋਗਵਾਦੀ ਕਵਿਤਾ ਦਾ ਮਾਂਜਿਆ ਹੋਇਆ ਰੂਪ ਕਹਿ ਸਕਦੇ ਹਾਂ । ਮੈਨੂੰ ਤਾਂ ਸ਼ੁੱਧ ਨਵੀਂ ਕਵਿਤਾ ਸ਼ੁੱਧ ਘਿਓ ਦੀ ਤਰ੍ਹਾਂ ਅੱਜਕਲ ਨਾਯਾਬ ਲੱਗਦੀ ਹੈ । ਅਗਯੇਯ ਦੀਆਂ ਰਚਨਾਵਾਂ ਨੂੰ, ਜਿਹੜੀਆਂ ‘ਹਰੀ ਘਾਸ ਪਰ ਸ਼ਣ ਭਰ' ਤੇ 'ਬਾਵਰਾ ਅਹੇਰੀ ਵਿਚ ਮਿਲਦੀਆਂ ਨੇ, ਨਵੀਂ ਕਵਿਤਾ ਆਖਣਾ ਏਸ ਕਾਵਿ-ਧਾਰਾ ਨੂੰ ਸੁਕਾਉਣ ਦੇ ਬਰਾਬਰ ਹੈ । ਅਗਰੇਯ ਦੀ ਕਵਿਤਾ “ਯਹ ਦੀਪ ਅਕੇਲਾ ਨਵੀਂ ਕਵਿਤਾ ਦੀ ਇਕ ਜ਼ਿੰਦਾ ਮਿਸਾਲ ਹੈ ਜਿਸ ਵਿਚ ਆਧੁਨਿਕ ਬੋਧ ਹੈ । ਇਕ ਹੋਰ ਰਚਨਾ ਵਿਚ ਕਵੀ ਦਾ ਕਥਨ ਹੈ-- ਦੁੱਖ ਸਭ ਕੋ ਮਾਂਜਤਾ ਹੈ। ਔਰ ਚਾਹੇ ਸਬ ਕੋ ਮੁਕਤੀ ਦੇਨਾ ਨ ਜਾਣੇ, ਕਿੰਤੂ ਜਿਨਕੋ ਮਾਂਜਤਾ ਹੈ ਇਨ੍ਹਾਂ ਯਹ ਸੀਖ ਦੇਤਾ ਹੈ ਕਿ ਸਬ ਤੋਂ ਮੁਕਤ ਕਰੋ । ਇਹਨਾਂ ਸਤਰਾਂ ਵਿਚ ਦੁਖ ਦਾ ਰੂਪ ਛਾਇਆਵਾਦੀ ਜਾਂ ਰੋਮਾਂਟਿਕ ਨਹੀ ਹੈ । ਇਸ ਦੀ ਡੂੰਘੀ ਅਨਭੂਤੀ ਪਾ ਕੇ ਵਿਅਕਤੀ ਦੇ ਵਿਕਾਸ ਦਾ ਸਨੇਹ ਦਿੱਤਾ ਗਿਆ ਹੈ । ਇਹ ਵਿਅਕਤੀ ਨੂੰ ਉਸ ਦੇ ਛੋਟੇ ਦਾਇਰੇ ਵਿੱਚੋਂ ਕੱਢ ਸਮਾਜ ਦੇ ਵੱਡੇ ਦਾਇਰੇ ਵਿਚ ਸ਼ਕਤੀ ਤੇ ਦ੍ਰਿਸ਼ਟੀ ਦਿੰਦਾ ਹੈ । ਅਗਰੇਯ ਦੀ ਨਿਗਾਹ ਵਿਚ ਵਿਅਕਤੀ ਦੇ ਵਿਕਾਸ ਲਈ ਸਹਿਜ ਪ੍ਰੇਮ ਇਕ ਵੱਡਾ ਸਾਧਨ ਹੈ । ਇਸ ਦਾ ਉਦਾਹਰਣ ਇਹਨਾਂ ਦੀ ਕਵਿਤਾ 'ਹਰੀ ਘਾਸ ਪਰ ਕm, ਵਿਚ ਮਿਲ ਜਾਂਦਾ ਹੈ । ਇਹ ਇਕ ਲੰਮੀ ਤੇ ਸੰਕੇਤ-ਭਰੀ ਰਚਨਾ ਹੈ । ਇਸ ਵਿਚ ur ਮੁਕਤ ਜੀਵਨ ਦਾ ਪ੍ਰਤੀਕ ਹੈ । ਕਵੀ ਆਪਣੀ ਪਿਆਰੀ ਨਾਲ ਹਰੀ ਘਾਹ ਉੱਤੇ ਪn ਭਰ ਲਈ ਬੈਠਣਾ ਚਾਹੁੰਦਾ ਹੈ । ਉਹ ਏਸ ਮੁਕਤ ਜੀਵਨ ਦੀ ਅਨੁਭੂਤੀ ਵਿਚ ਪਲ ਭਰ ਲਈ ਡੁੱਬ ਕੇ ਸ਼ਹਿਰ ਦੇ ਬਨਾਉਟੀ ਜੀਵਨ ਤੋਂ ਮੁਕਤੀ ਪਾਉਣ ਲਈ ਮਿੰਨਤ ਕਰਦਾ ਹੈ । ਅੰਤ ਵਿਚ ਕਵੀ ਦਾ ਸ਼ਹਿਰੀ ਜੀਵਨ ਉੱਤੇ ਵਿਅੰਗ ਉਭਰਦਾ ਹੈ ਨਹੀਂ ਸੁਨੇ ਹਮ ਵਹ ਨਗਰੀ ਕੇ ਨਾਗਰਿਕ ਸੇ ਜਿਨ ਕੀ ਭਾਸ਼ਾ ਮੇਂ ਅਤਿਸ਼ਯ ਚਿਕਨਾਈ ਹੈ ਸਾਬੁਨ ਕੀ ਕਿੰਤੂ ਨਹੀਂ ਹੈ । ਕਰੁਣਾ । 76