ਪੰਨਾ:Alochana Magazine October, November, December 1966.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਪਲ ਲਈ ਕਵੀ ਆਪਣੀ ਸਹੇਲੀ ਦੀਆਂ ਅੱਖਾਂ ਵਿਚ ਨਜ਼ਰ ਪਾ ਕੇ ਉਸ ਦੇ ਮਨ ਵਿਚ ਝਾਤੀ ਮਾਰਦਾ ਹੈ । ਇਹ ਖਿਣਵਾਦ' ਨਵੀਂ ਕਵਿਤਾ ਦਾ ਇਕ ਲੱਛਣ ਮੰਨਿਆ ਗਿਆ ਹੈ । ਅਗਰੇਯ ਦੀ ਕਵਿਤਾ ਬਾਰੇ ਇਹ ਕਹਿਣਾ ਠੀਕ ਨਹੀਂ ਜਾਪਦਾ ਕਿ ਏਸ ਵਿਚ ਸਾਮਾਜਿਕ ਚੇਤਨਾ ਦਾ ਨਿਰਾ ਅਭਾਵ ਹੈ । ਇਹ ਠੀਕ ਹੈ ਕਿ ਇਹਨਾਂ ਦੀ ਕਵਿਤਾ ਦੇ ਮੂਲ ਵਿਚ ਵਿਅਕਤੀ-ਸੱਤ ਦੀ ਦ੍ਰਿਸ਼ਟੀ ਹੈ । ਕਦੀ ਕਦੀ ਸਾਮਾਜਿਕ ਬੋਧ ਦੀ ਝਲਕ ਇਸ ਵਿਚ ਮਿਲ ਜਾਂਦੀ ਹੈ । “ਨਦੀ ਕੇ ਦੀਪ' ਨਾਮ ਦੀ ਕਵਿਤਾ ਇਸ ਦਾ ਉਦਾਹਰਣ ਹੈ । ਕਵੀ ਦਾ ਕਥਨ ਹੈ ਕਿ ਅੱਜ ਮਨੁਖ ਜੀਵਨ ਦੀ ਨਦੀ ਵਿਚ ਇਕ ਜਜ਼ੀਰਾ ਬਣ ਗਿਆ ਹੈ ਤੇ ਉਹ ਨਦੀ ਦੀ ਧਾਰ ਨਾਲੋਂ ਵੱਖਰਾ ਹੋ ਗਇਆ ਹੈ । ਉਸ ਦਾ ਇਹ ਵਿਸ਼ਵਾਸ਼ ਵੀ ਹੈ ਕਿ ਨਦੀ ਵਿਚ ਜਜ਼ੀਰੋ ਬਣਦੇ ਤੇ ਢਹਿੰਦੇ ਰਹਿੰਦੇ ਹਨ, ਵਾਰੀ ਵਾਰੀ ਇਨਸਾਨ ਆਪਣੀ ਸ਼ਖਸੀਅਤ ਨੂੰ ਗਵਾਉਂਦਾ ਤੇ ਪਾਉਂਦਾ ਰਹਿੰਦਾ ਹੈ । ਇਹ ਜੀਵਨ ਦੀ ਰੀਤ ਹੈ । ਇਸ ਤਰ੍ਹਾਂ ਅਗਯੇਯ ਦੀ ਕਵਿਤਾ ਦਾ ਅਸਲੀ ਸੁਰ ਵਿਅਕਤੀ ਦੇ ਵਿਕਾਸ ਵਿਚ ਸੁਣਿਆ ਜਾ ਸਕਦਾ ਹੈ । ਇਸ ਰਾਹੀਂ ਇਹਨਾਂ ਦੀ ਕਵਿਤਾ ਦਾ ਭਾਵ ਪੱਖ ਤੇ ਕਲਾ ਪੱਖ ਸਾਫ਼ ਹੋ ਸਕਦਾ ਹੈ । ਵਿਅਕਤੀ ਦੇ ਵਿਕਾਸ ਦਾ ਭਾਵ ਇਹ ਹੈ ਕਿ ਇਸ ਆਧਾਰ ਉੱਤੇ ਜ਼ਿੰਦਗੀ ਦੀਆਂ ਕਦਰਾਂ ਨੂੰ ਪਰਖਿਆ ਜਾਵੇ ਤੇ ਸਮਾਜ ਦੇ ਮੁੱਲਾਂ ਨੂੰ ਲਿਆ ਜਾਵੇ । ਇਸ ਸੰਬੰਧ ਵਿਚ ਕਵੀ ਦਾ ਆਖਣਾ ਹੈ-ਅੱਜ ਸਾਹਿਤਕਾਰ ਲਈ ਸਵਾਲ ਦਾ ਰੂਪ ਨਵਾਂ ਤੇ ਪੇਚਦਾਰ ਹੈ, ਪਰ ਅਸਲ ਵਿਚ ਸਵਾਲ ਪੁਰਾਣਾ ਹੀ ਹੈ : ਇਕ ਆਜ਼ਾਦੀ ਆਪੇ ਦਾ ਵਿਕਾਸ, ਉਸ ਦੀ ਰਚਨਾ ਤੇ ਰੱਖਿਆ | ਅਗਯੇ ਯ ਕਈ ਵਾਰੀ ਉਸ ਮਾਹੌਲ ਨੂੰ ਖੋਜਣ ਤੇ ਘਣ ਦੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਰਾਹੀਂ ਇਨਸਾਨ ਦੀ ਸ਼ਖ਼ਸੀਅਤ ਕਾਇਮ ਹੋ ਸਕੇ । ਇਹਨਾਂ ਦਾ ਕਥਨ ਹੈ-“ਇਨਸਾਨ ਨੇ ਨ ਤਾਂ ਭੀੜ ਵਿਚ ਗੁੰਮ ਹੋਣਾ ਹੈ ਤੇ ਨ ਹੀ ਰੋਮਾਨੀਅਤ ਵਿਚ ਨੱਸ ਜਾਣਾ ਹੈ । ਇਸ ਲਈ ਉਹ ਇਨਸਾਨ ਦੇ ਵਿਵੇਕ ਨੂੰ ਜਗਾਉਣ ਦੀ ਗੱਲ ਕਰਦੇ ਹਨ । ਇਹ ਸਵਾਲ ਬੜਾ ਗੁੰਝਲ ਵਾਲਾ ਹੈ । ਇਸ ਦਾ ਇਕ ਜਵਾਬ ਦੇਣਾ ਅੱਜ ਬੜਾ ਔਖਾ ਹੋ ਰਿਹਾ ਹੈ । ਇਸ ਦਾ ਜਵਾਬ ਲੋਕ-ਰਾਜ ਹੈ ਜਾਂ ਤਾਨਾਸ਼ਾਹੀ, ਵਿਅਕਤੀ ਦੀ ਆਜ਼ਾਦੀ ਹੈ ਜਾਂ ਸਮਾਜਵਾਦੀ ਢਾਂਚਾ, ਇਹ ਕਹਿਣਾ ਬੜਾ ਮੁਸ਼ਕਿਲ ਹੁੰਦਾ ਜਾਂਦਾ ਹੈ । ਅੱਜ ਹਰ ਸਮਝਦਾਰ ਵਿਅਕਤੀ ਨੂੰ ਸੋਚਣਾ ਪੈ ਗਿਆ ਹੈ । ਅਜ ਸਵਾਲ ਦਾ ਜਵਾਬ ਮੁੜ ਕੇ ਸਵਾਲ ਹੀ ਬਣ ਜਾਂਦਾ ਹੈ । ਅਗਯੀਯ ਮੂਹਰੇ ਵੀ ਇਹ ਸਵਾਲ ਪੇਸ਼ ਰਿਹਾ ਹੈ । ਆਪਣੀ ਕਵਿਤਾ ਦੇ ਪਹਿਲੇ ਤੇ ਦੂਜੇ ਮੌੜ ਦੀਆਂ ਰਚਨਾਵਾਂ ਵਿਚ ਕਵੀ ਨੇ ਪੁਰਾਣੇ ਬੁੱਤਾਂ ਨੂੰ ਤੋੜਨ ਦਾ ਕੰਮ ਕੀਤਾ ਹੈ । ਇਹਨਾਂ ਦੇ ਭੰਨਣ ਵਿਚ ਉਹ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਰਹੇ ਹਨ । ਆਪਣੀ ਕਵਿਤਾ ਦੇ ਤੀਜੇ ਮੋੜ ਉੱਤੇ ਉਹ ਮਹਿਸੂਸ ਕਰਨ ਲੱਗੇ ਹਨ 77