ਪੰਨਾ:Alochana Magazine October, November, December 1966.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰੂਸੀ ਸਮਾਜ ਦੀ ਆਤਮਾ ਨੂੰ ਵੀ ਬਦਲ ਦਿੱਤਾ । ਇਸ ਪ੍ਰਕਾਰ ਦਾ ਸੰਪੂਰਣ ਕਾਇਆਪਲਟ ਸੰਸਾਰ ਦੇ ਕਿਸੇ ਹੋਰ ਦੇਸ਼ ਵਿਚ ਹਾਲੇ ਤਕ ਨਹੀਂ ਸੀ ਵਾਪਰਿਆ । ਫ਼ਾਂਸੀਸੀ ਕ੍ਰਾਂਤੀਕਾਰੀ ਦਾ ਨਾਅਰਾ ਸੀ, “ਬਰਾਬਰੀ, ਭਰੱਪਣ ਅਤੇ ਆਜ਼ਾਦੀ, ਪਰ ਕੁੱਝ ਸਮੇਂ ਪਿੱਛੋਂ ਹੀ ਪ੍ਰਤਿਕ੍ਰਿਆਵਾਦੀਆਂ ਦਾ ਬੋਲ ਬਾਲਾ ਹੋ ਗਿਆ ਅਤੇ ਇਸ ਦਾ ਮੁੱਖ ਕਾਰਣ ਇਹ ਸੀ ਕਿ ਸ਼ਾਸਨ ਕਰਨ ਵਾਲੀ ਸ਼੍ਰੇਣੀ ਦੀਆਂ ਜੜਾਂ ਨੂੰ ਪੂਰੀ ਤਰ੍ਹਾਂ ਨਹੀਂ ਸੀ ਉਖਾੜਿਆ ਗਿਆ । ਸਨਅਤੀ ਇਨਕਲਾਬ ਸਾਰਿਆਂ ਤੋਂ ਪਹਿਲਾਂ ਬਰਤਾਨੀਆ ਵਿਚ ਆਇਆ ਪਰ ਹਾਲੇ ਤਕ ਵੀ ਓਥੇ ‘ਮਲਿਕਾ' ਦਾ ਰਾਜ ਹੈ । ਅਮੀਕਨ ਕਾਂਤੀ ਹਾਲੇ ਤਕ ਵੀ ਕਾਲੇ ਲੋਕਾਂ ਨੂੰ ਪੂਰੇ ਅਧਿਕਾਰ ਨਹੀਂ ਦੇ ਸਕੀ । ਰੂਸੀ ਇਨਕਲਾਬ ਹੀ ਅਜਿਹਾ ਇਨਕਲਾਬ ਸੀ, ਜਿਸ ਨੇ ਕਿ ਦਬੇਲ ਧੜੇ ਨੂੰ ਪੁਣ ਮੁਕਤੀ ਪ੍ਰਦਾਨ ਕੀਤੀ । ਨਾ ਕੇਵਲ ਸਮਾਜ ਹੀ ਬਦਲ ਗਿਆ ਸਗੋਂ ਇਕ ਨਵਾਂ ਆਦਮੀ ਹੋਂਦ ਵਿਚ ਆ ਗਿਆ । ਇਹ ਨਵਾਂ ਆਦਮੀ ਆਪਣੀ ਕਥਨੀ ਕਰਨੀ ਵਿਚ ਪੁਰਾਣੇ ਰੂਸੀ ਤੋਂ ਬਿਲਕੁਲ ਅੱਡਰਾ ਸੀ । ਇਨਕਲਾਬ ਵਿਚ ਹੀ ਇਕ ਨਵੀਂ ਸਮਾਜਿਕ ਇਕਾਈ ਹੋਂਦ ਵਿਚ ਆ ਗਈ ਅਤੇ ਇਹ ਸੀ ਸੋਵੀਅਤ' ; ਅਤੇ ਇਨਕਲਾਬ ਪਿੱਛੋਂ ਰੂਸੀ ਜੀਵਨ ਉੱਤੇ ਏਸ ਨਵੀਂ ਸਮਾਜਿਕ ਇਕਾਈ ਦੀ ਛਾਪ ਪ੍ਰਤੱਖ ਰੂਪ ਵਿਚ ਨਜ਼ਰ ਆਉਂਦੀ ਹੈ । ਏਸੇ ਦਾ ਸਦਕਾ ਇਨਕਲਾਬੀ ਪਿੱਛੋਂ ਦਾ ਰੂਸੀ ਸਾਹਿੱਤ ਪੂਰਣ ਰੂਪ ਵਿਚ ਸਮਾਜਵਾਦੀ ਯਥਾਰਥਵਾਦ ਉੱਤੇ ਆਧਾਰਿਤ ਸੀ ਅਤੇ ਸਾਹਿੱਤਿਕ ਆਲੋਚਨਾ ਵੀ ਏਸੇ ਸਿੱਧਾਂਤ ਦੇ ਆਧਾਰ ਉੱਤੇ ਹੋਣ ਲੱਗੀ | ਸਾਰੇ ਰੂਸ ਵਿਚ ਇਕ ਨਵੀਂ ਸਮਾਜਿਕ ਜਾਗਿਤੀ ਆ ਗਈ ਅਤੇ ਇਸ ਜਾਗ੍ਰਿਤੀ ਦਾ ਸਦਕਾ ਹਰ ਰੂਸੀ ਲਈ ਪੜਿਆ ਲਿਖਿਆ ਹੋਣਾ ਜ਼ਰੂਰੀ ਹੋ ਗਿਆ । ਜਦੋਂ ਪੜ੍ਹਾਈ ਲਿਖਾਈ ਦਾ ਇਹ ਟੀਚਾ ਇਨਕਲਾਬ ਪਿੱਛੋਂ ਪ੍ਰਾਪਤ ਹੋ ਗਿਆ ਤਾਂ ਰੂਸੀ ਜਨਤਾ ਲਈ ਸਭਿਆਚਾਰਕ ਹੁਲਾਸ ਅਤੇ ਸਮਾਜਿਕ ਚੇਤਨਾ ਦੇ ਬੰਦ ਕਿਵਾੜ ਖੁੱਲ ਗਏ । ਇਨਾਂ ਕਿਵਾੜੀ ਦੇ ਖੁੱਲ੍ਹਣ ਨਾਲ ਜਿਹੜਾ ਪ੍ਰਕਾਸ਼ ਆਇਆ, ਉਸ ਦਾ ਸਦਕਾ ਰੁਸੀ ਜਨਮਾਰਣੇ ਦਾ ਮੂੰਹ ਮੱਥਾ ਚਮਕ ਉੱਠਿਆ । ਰੂਸੀ ਇਨਕਲਾਬ ਨੂੰ ਵਿਫਲ ਬਣਾਣ ਲਈ ਬਦੇਸ਼ੀ ਸਾਮਰਾਜੀਆਂ ਵੱਲੋਂ ਜਿਹੜੀਆਂ ਚਾਲਾਂ ਚੱਲੀਆਂ ਗਈਆਂ, ਉਸ ਦਾ ਮੁਕਾਬਲਾ ਕਰਨ ਸਮੇਂ ਰੂਸੀ ਜਨਤਾ ਨੂੰ ਜਿਹੜੀਆਂ ਕੌੜੀਆਂ ਸੱਚਾਈਆਂ ਦਾ ਅਨੁਭਵ ਹੋਇਆ, ਉਸ ਕਰਕੇ ਉਨ੍ਹਾਂ ਦੇ ਰਾਜਸੀ ਵਿਚਾਰਾਂ ਨੇ ਨਵਾਂ ਮੋੜ ਪ੍ਰਾਪਤ ਕੀਤਾ ਅਤੇ ਇਸ ਦੇ ਨਾਲ ੪ਰ ਮਾਨਸਿਕ, ਸਭਿਆਚਾਰਕ ਅਤੇ ਭਾਈਚਾਰਕ ਅਨੁਭਵ ਵੀ ਰੁਸੀਆਂ ਨੇ ਪ੍ਰਾਪਤ ਕੀਤਾ ਜਿਸ ਦੇ ਆਸਰੇ ਇਕ ਪਾਸੇ ਤਾਂ ਮਨੁੱਖੀ ਕਿਰਦਾਰ ਦੀ ਉੱਜਲਤਾ ਤੋਂ ਉਹ ਭਲੀ ਕਾਰ ਜਾਣੂ ਹਏ ਅਤੇ ਦੂਜੇ ਪਾਸੇ ਮੈਨਸ਼ੇਵਿਕ ਅਤੇ ਹੋਰ ਪਤਿਕਿਆਵਾਦੀਆਂ ਦਾ ਕਪ' ਵੀ ਨਗਾ ਹੋਇਆ । ਇਸ ਦੇ ਨਾਲ ਹੀ ਰੂਸੀ ਸਾਹਿੱਤਕਾਰਾਂ ਨੂੰ ਇਸ ਗੱਲ ਦਾ ਪਤਾ ਲਗਿਆ ਕਿ ਯੂਰਪ ਤੋਂ ਉਧਾਰ ਲੀਤੀਆਂ ਸਾਹਿੱਤਿਕ ਲਹਿਰਾਂ ਨਵੀਆਂ ਰੂਸੀ ਜੀਵਨ 81