ਪੰਨਾ:Alochana Magazine October, November, December 1966.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਸੇ ਰਹਸਮਈ ਚਿੰਤਨ ਦੇ ਸਰੂਪ ਦਾ ਤਿਰੂਪ ਦਰਸਾਇਆ, ਜਿਵੇਂ ਕਿ ਕੰਗ ਅਤੇ ਅਮਨ ਦੇ ਉਨ੍ਹਾਂ ਕਾਂਡਾਂ ਤੋਂ ਸਿੱਧ ਹੁੰਦਾ ਹੈ, ਜਿਸ ਵਿਚ ਕਿ ਅਮੀਰ ਘਰਾਣਿਆਂ . ਦੇ ਲੋਕ ਮਾਸਕੋ ਤੋਂ ਆਪਣੇ ਪਿੰਡਾਂ ਦੇ ਨਿਵਾਜਾਂ ਵਲ ਹਿਜਰਤ ਕਰਦੇ ਹਨ । ਸੌਲਖਨ ਦੀ ਵਿਸ਼ੇਸ਼ਤਾ ਇਸ ਸੰਦਰਭ ਵਿਚ ਇਹ ਹੈ ਕਿ ਉਸ ਦਾ ਪ੍ਰਕ੍ਰਿਤੀ-ਚਿਣ ਕਥਾ-ਵਰਤ ਦੀ ਮੂਲ ਸਾਮਗੀ ਹੈ । ਜਦੋਂ ਉਸ ਦੇ ਪਾਤਰ ਗੁੱਸੇ ਵਿਚ ਲੜਦੇ ਭਿੜਦੇ ਸਿਰ ਫਟੋਲ ਕਰਦੇ ਹਨ, ਜਾਂ ਵੋਦਕਾ ਪੀ ਕੇ ਖਰਮਸਤੀਆਂ ਕਰਦੇ ਹਨ, ਜਾਂ ਜ਼ਨ ਅਤੇ ਜ਼ਮੀਨ ਦੇ ਲਗਤਿਆਂ ਵਿਚ ਉਲਝੇ ਹੋਏ ਇਕ ਦੂਸਰੇ ਨੂੰ ਕਤਲ ਕਰਦੇ ਹਨ ਤਾਂ ਇੰਜ ਲਗਦਾ ਹੈ ਕਿ ਉਹ ਆਪਣੇ ਡਾਨ ਦਰਿਆ ਦਾ ਬਸੰਤ ਰਿਤੂ ਵਿਚ ਮਸਤਾਇਆ ਹੋਇਆ ਰੂਪ ਹਨ । ਕਿਸੇ ਪਾਤਰ ਦਾ ਮੂੰਹ ਮੱਥਾ, ਡਾਨ ਵਾਦੀ ਦੇ ਮੂੰਹ-ਜ਼ੋਰ ਘੜੇ ਵਾਂਗ ਹੈ ਤਾਂ ਕਿਸੇ ਦੁਸਰੇ ਦਾ ਕੱਦ ਕਲਬੂਤ ਉਸ ਸਫੈਦੇ ਦੇ ਰੁੱਖ ਵਾਂਗ ਹੈ ਜਿਹੜਾ ਕਿ ਕਿਸੇ ਪਿੰਡ ਦੀ ਵਲਗਣੋਂ ਬਾਹਰ ਡਾਨ ਦੇ ਕੰਢੇ ਕਈ ਦਹਾਕਿਆਂ ਤੋਂ ਖੜ੍ਹਾ ਹੈ । ਜੇਕਰ ਕੋਈ ਔਰਤ ਡਾਨ ਦੀ ਜੰਗਲੀ ਰਸਭਰੀ ਵਾਂਗ ਰਸਦਾਰ ਹੈ ਤਾਂ ਦੂਸਰੀ ਔਰਤ ਦੇ ਉੱਭਰਦੇ ਜੋਬਨ ਵਿਚ ਲਾਲਿਮਾ ਦੀ ਚਾਸ਼ਨੀ ਵਾਲੀ ਉਹ ਮਾਦਕਤਾ ਹੈ ਜਿਹੜੀ ਕਿ ਬਸੰਤ ਦੀ ਰੁੱਤੇ ਡਾਨ ਦੇ ਘਾਹ ਦੇ ਮੈਦਾਨਾਂ ਵਿਚ ਵੰਨ-ਸੁਵੰਨੀ ਹਰਿਆਲੀ ਬਣਕੇ ਵਿਚਰਦੀ ਹੈ । ਜਦੋਂ ਰੁੱਤ ਬਦਲਣ ਨਾਲ ਧਰਤੀ ਪਾਸਾ ਪਰਤਦੀ ਹੈ ਤਾਂ ਲੋਕਾਂ ਵਿਚ ਨਵਾਂ ਸਾਹ ਸਤ ਆ ਜਾਂਦਾ ਹੈ, ਉਨ੍ਹਾਂ ਦੇ ਸਾਲਾਂ ਦੀ ਹਵਾੜ ਵਿਚ ਅਜਿਹੇ ਗਰਮੀ ਆਉਂਦੀ ਹੈ ਜਿਸ ਤੋਂ ਸੇਕ ਆਉਂਦਾ ਹੈ । ਮੁਟਿਆਰਾਂ ਨੱਚਦੀਆਂ ਟੱਪਦੀਆਂ ਆਪਣੇ ਜੋਬਨ ਨੂੰ ਸੰਭਾਲ ਨਹੀਂ ਸਕਦੀਆਂ ਅਤੇ ਉਹ ਪਿੰਡਾਂ ਦੀਆਂ ਚੰਨ ਚਾਨਣੇ ਰੰਗੀਆਂ ਗਲੀਆਂ, ਸੰਝ ਦੀ ਲਾਲੀ ਨਾਲ ਸ਼ਿੰਗਾਰੀਆਂ ਜੂਹਾਂ, ਹਰਿਆਵਲ-ਭਰੇ, ਠੰਢ-ਪਾਉ ਏਕਾਂਤ-ਭਰੇ ਬੇਲਿਆਂ, ਘਰਾਂ ਦੀਆਂ ਨਿੱਘੀਆਂ ਕੁੰਦਰਾਂ, ਅਤੇ ਏਥੋਂ ਤਕ ਕਿ ਕਣਕਾਂ ਕਤਲਿਆਂ ਅਤੇ ਕਾਮ-ਉਪਜਾਉ, ਬਦਬੂ-ਮਾਰੇ ਘੋੜਿਆਂ ਦੇ ਅਸਤਬਲਾਂ ਵਿਚ ਡੁੱਲ ਡੁੱਲ ਪੈਂਦਾ ਹੈ । ਬੌਲੇਖੌਫ਼ ਦੇ ਪਾਤਰ ਪ੍ਰਕ੍ਰਿਤੀ ਦਾ ਪੂਰਾ ਪੂਰਾ ਹਿੱਸਾ ਹਨ, ਇਸ ਤੋਂ ਅਡਰੇ ਜੀਵ ਨਹੀਂ ਹਨ । ਸ਼ੋਲੱਖੌਫ਼, ਇਸ ਸਾਰੇ ਅਨੁਭਵ ਨੂੰ ਵਿਅਕਤ ਕਰਨ ਲਈ ਜਿਹੜੀ ਸ਼ਬਦਾਵਲੀ ਵਰਤਦਾ ਹੈ ਉਸ ਦਾ ਜਾਦੂ ਬਿਆਨ ਨਹੀਂ ਕੀਤਾ ਜਾ ਸਕਦਾ । ਦੂਜੇ ਉਪਨਿਆਸਕਾਰਾਂ ਦੇ ਪਾਤਰ ਵੀ ਸਮਾਜਿਕ ਪਿੜ ਵਿਚ ਵਿਚਰਦੇ ਗੱਲ ਕੱਥ ਕਰਦੇ ਹਨ ਪਰ ਬੌਧਿਕਤਾ-ਸ਼ੇ ਆਧੁਨਿਕ ਉਪਨਿਆਸਕਾਰਾਂ ਦੇ ਪਾਤਰ ਤਾਂ ਕੇਵਲ ਬੀੜਾਂ ਹਿਲਾਉਂਦੇ ਹਨ ਜਦ ਕਿ ਬੌਲਖੌਫ਼ ਦੇ ਪਾਤਰ ਬੋਲਦੇ ਹਨ । ਪਾਠਕ ਇਨ੍ਹਾਂ ਪਾਤਰਾਂ ਨੂੰ ਬੋਲਦਿਆਂ ਦੇਖ ਕੇ ਹੈਰਾਨ ਰਹਿ ਜਾਂਦੇ ਹਨ । ਉਹ ਬੋਲਦੇ ਹਨ ਸਾਫ਼ ਤੇ ਸਪਸ਼ਟ ਢੰਗ ਨਾਲ, ਬਿਨਾਂ ਕਿਸੇ ਝਿਜਕ ਦੇ, ਬਿਨਾਂ ਕਿਸੇ ਲਿਹਾਜ਼ ਦੇ, ਆਪਣੇ ਸਮਾਜਿਕ ਨੰਗੇਜ ਉੱਤੇ ਮਾਣ ਕਰਦੇ ਹੋਏ, ਪੂਰੀ ਬੇਹਯਾਈ ਨਾਲ, ਉਨ੍ਹਾਂ ਦੇ ਮੂੰਹਾਂ ਉੱਤੇ ਕੋਈ 86