ਪੰਨਾ:Alochana Magazine October, November, December 1966.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਹੱਡੀ ਦੁਸਤੇ ਡਾਨ ਨਿਵਾਸੀਆਂ ਵਾਂਗ ਬੜੀ ਮਜ਼ਬੂਤ ਹੈ । ਜਦੋਂ ਸਾਂਝੇ ਫ਼ਾਰਮਾਂ ਦੇ ਮੁਖ਼ਾਲਿਫ਼ ਲੱਕ ਬੀਜ ਲਈ ਦਾਣੇ ਨਹੀਂ ਦੇਂਦੇ ਤਾਂ ਇਹ ਤਿਕ੍ਰਿਆਵਾਦੀ ਸੋਵੀਅਤਵਿਰੋਧੀ ਅਤੇ ਸਮਾਜ-ਦੁਸ਼ਮਨ ਕਿਸਾਨਾਂ ਦੀ ਕੁਟਾਈ ਪਾਰਟੀ ਦੇ ਹੁਕਮ ਦੀ ਖਿਲਾਫ਼ਰਜ਼ੀ ਕਰਕੇ ਵੀ ਕਰਦਾ ਹੈ । ਉਸ ਦੇ ਪਾਤਰ-ਚਿਣ ਵਿਚ ਸੌਖੌਫ਼ ਨੇ ਵਿਰੋਧਾਭਾਸ ਤਾਂ ਦਿਖਾਇਆ ਹੈ ਪਰ ਨਗਲਨਫ਼ ਸੱਚਾ ਅਤੇ ਸੁੱਚਾ, ਨੇਕ ਤੇ ਨਿਪੁਣ, ਸਿਰਲੱਥ ਯੋਧਾ ਅਤੇ ਨਿਰਛਲ ਸਮਾਜ-ਸੇਵੀ ਵੀ ਹੈ। ਏਸੇ ਤਰ੍ਹਾਂ ਡੇਵਿਡੌਫ ਦਾ ਵਿਅਕਤਿਤ ਪਾਠਕ ਦੀਆਂ ਨਜ਼ਰਾਂ ਸਾਹਮਣੇ ਹੀ ਖ਼ਾਨਾਜੰਗੀ ਦੀ ਭੱਠੀ ਵਿਚ ਪੈ ਕੇ ਸੋਨੇ ਤੋਂ ਕੁੰਦਨ ਬਣ ਕੇ ਨਿਕਲਦਾ ਹੈ । ਉਹ ਚਿੰਤਨ-ਸ਼ੀਲ, ਦਿੜ ਸੰਕਲਪ ਦਾ ਧਾਰਨੀ, ਮਾਨਸਿਕ ਮੰਥਨ ਕਰਨ ਵਾਲਾ ਸਿੱਧ ਹੁੰਦਾ ਹੈ । ਜਦੋਂ ਸੋਵੀਅਤ ਪ੍ਰਬੰਧ ਦੀ ਵਿਜੇ ਹੁੰਦੀ ਹੈ ਤਾਂ ਉਹ ਜਿਸ ਯੋਗਤਾ ਨਾਲ ਆਪਣੇ ਸਮਾਜਿਕ ਉੱਤਰਦਾਇਤ ਨੂੰ ਪੂਰਾ ਕਰਦਾ ਹੈ, ਉਸ ਨੂੰ ਦੇਖ ਕੇ ਪਾਠਕ ਹੈਰਾਨ ਰਹਿ ਜਾਂਦਾ ਹੈ । ਬੌਲਖੌਫ਼ ਦੇ ਉਪਨਿਆਸ, ਵਿਸ਼ੇਸ਼ ਕਰਕੇ ਉਸ ਦੀ ਤੈਨਾਵਲੀ ਵਿਚ, ਘਟਨਾਵਾਂ ਵਾਪਰਦੀਆਂ ਹਨ, ਕਿਸੇ ਮਸ਼ੀਨੀ, ਕੁਮਬੱਧ ਢੰਗ ਨਾਲ ਨਹੀਂ, ਸਗੋਂ ਇਸ ਜੀਵਨ ਦੀ ਉੱਥਲ ਪੁੱਥਲ ਦੀਆਂ ਲਖਾਇਕ ਬਣ ਕੇ । ਉਸ ਦੇ ਪਾਤਰ ਨਿਸ਼ਠਾਵਾਨ, ਦਿੜ੍ਹ-ਸੰਕਲਪ ਦੇ ਸ਼ਾਮੀ ਹਨ ਪਰ ਉਨ੍ਹਾਂ ਦਾ ਅਨੁਭਵ ਡੂੰਘਾ ਅਤੇ ਵਿਸ਼ਾਲ ਨਹੀਂ। ਉਹ ਕੁਰਾਹੇ ਪੈਂਦੇ ਹਨ ਜਾਂ ਕੁਰਾਹੇ ਪਾਏ ਜਾਂਦੇ ਹਨ ਪਰ ਉਨ੍ਹਾਂ ਦੀ ਨਿਗਾਹ ਉਸ ਲਾਲ ਤਾਰੇ ਉੱਤੇ ਹੁੰਦੀ ਹੈ ਜਿਹੜਾ ਕਿ ਰੂਸੀ ਇਨਕਲਾਬ ਪਿੱਛੋਂ ਕੈਮਲਿਨ ਉੱਤੇ ਚਮਕਦਾ ਰਿਹਾ ਹੈ । ਲੇਖਕ ਦੀ ਸਫਲਤਾ ਇਸ ਵਿਚ ਹੈ ਕਿ ਉਹ ਆਪਣੇ ਪਾਤਰ-ਚਿਣ ਵਿੱਚ ਸਤਿ ਦਾ ਧਾਰਨੀ ਹੈ ਅਤੇ ਪਾਠਕ ਉਸ ਦੇ ਪਾਤਰਾਂ ਨੂੰ ਇਸ ਲਈ ਪਿਆਰ ਕਰਦੇ ਹਨ ਕਿ ਉਹ ਸੱਚ ਮੁੱਚ ਮਨੁੱਖੀ ਹਾਵਾਂ ਭਾਵਾਂ ਵਾਲੇ ਹਨ । ਸ਼ੂਕਰ ਦਾ ਵਿਅਕਤਿਤ ਬਹੁਪੱਖੀ ਹੈ । ਉਹ ਆਦਰਸ਼ਵਾਦੀ ਅਤੇ ਸਪਨਦਰਸ਼ੀ ਹੈ । ਉਹ ਉਸ ਮੁਕਤੀ ਦਿਵਸ ਦੇ ਸੁਪਨੇ ਲੈਂਦਾ ਰਹਿੰਦਾ ਹੈ ਜਦੋਂ ਕਿ ਲੁੱਟ ਕੁੱਟ ਅਤੇ ਲੋਟੂ ਸ਼੍ਰੇਣੀ ਦੁਆਰਾ ਹੋਣ ਵਾਲੀ ਖੋਹਾ ਖਾਹੀ ਖ਼ਤਮ ਹੋ ਜਾਏਗੀ ਅਤੇ ਕਿਸੇ ਆਦਮੀ ਦੇ ਮਨ ਉੱਤੇ ਨਿੱਜੀ ਪੂੰਜੀ ਦਾ ਭਾਰ ਨਹੀਂ ਰਹੇਗਾ ; ਜਦੋਂ ਕਿ ਮਨੁੱਖੀ ਚਿੰਤਨ ਪਰੰਪਰਾਗਤ ਸੰਸਥਾਵਾਦ ਤੋਂ ਮੁਕਤ ਹੋ ਜਾਏਗਾ । ਇਨ੍ਹਾਂ ਸਭ ਗੱਲਾਂ ਬਾਰੇ ਲੇਖਕ ਕੇਵਲ ਸੁਝਾ ਹੀ ਦੇਂਦਾ ਹੈ, ਗਾਤਰਾ ਲਟਕਾ ਕੇ ਪ੍ਰਚਾਰ ਨਹੀਂ ਕਰਦਾ। ਸ਼ੂਕਰ ਦੇ ਹਾਸੇ ਠੱਠੇ, ਅਤੇ ਉਸ ਦੀਆਂ ਯਮਲੀਆਂ ਗੱਲਾਂ ਦੇ ਉਹਲੇ ਵਿਚ ਮਨੁੱਖੀ ਮੂਰਖਤਾ ਤੋਂ ਮੁਕਤੀ ਪ੍ਰਾਪਤ ਕਰਨ ਦੀ ਵੀਰ-ਗਾਥਾ ਦਾ ਬ੍ਰਿਤਾਂਤ ਹੈ ਸੂਕਰ ਵਿਸ਼ਾਲ ਚਿੱਤ ਵਾਲਾ, ਸਮਾਜ-ਹਿਤ ਅਤੇ ਸਮਾਜ-ਸੇਵੀ ਜੀਵ ਹੈ ਅਤੇ ਉਸ ਦੀ ਚੁਟਕਲੇ-ਬਾਜ਼ੀ ਸਾਨੂੰ ਸ਼ਕਸਪੀਅਰ ਦੇ ਨਾਟਕਾਂ ਦੇ “ਬੁੱਧੂਆਂ ਦੀ ਯਾਦ ਕਰਾਉਂਦੀ ਹੈ । ਸ਼ੂਕਰ ਉਨ੍ਹਾਂ ਵਾਂਗ ਹੀ ਲੋਕ-ਕਥਾਵਾਂ, ਚਾਲ ਚੁਟਕਲਿਆਂ, ਸਿੱਠਣੀਆਂ, ਅਤੇ ਨਿਹੋਰਿਆਂ ਦਾ ਰਾਂਗਲਾ 89