ਪੰਨਾ:Alochana Magazine October, November, December 1966.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਰ ਲੋੜ, ਜਿਸ ਦੀ ਪੂਰਤੀ ਵਿਚ ਸਾਡੀਆਂ ਸਾਰੀਆਂ ਲੋੜਾਂ ਦੀ ਤ੍ਰਿਪਤੀ ਲੁਕੀ ਹੋਈ ਹੈ, ਤੇ ਜਿਸ ਵੱਲ ਧਿਆਨ ਦਿਵਾਉਣ ਲਈ ਇਹ ਸੰਪਾਦਕੀ ਲਿਖਿਆ ਜਾ ਰਿਹਾ ਹੈ, ਯੋਗ ਬੰਦਿਆਂ ਜਾਂ ਵਿਦਵਾਨਾਂ ਦੀ ਲੋੜ ਹੈ । ਅੱਗੇ ਪੰਜਾਬੀ ਦੇ ਹਿਤੈਸ਼ੀਆਂ ਦੀ ਲੋੜ ਸੀ ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਸਾਊਪੁਣੇ, ਉਸ ਦੇ ਸਾਹਿੱਤ ਦੀ ਹੋਂਦ ਜਾਂ ਉੱਤਮਤਾ ਦੀ ਵਕਾਲਤ ਕਰਨੀ ਪੈਂਦੀ ਸੀ, ਇਸ ਦੀ ਵਰਤੋਂ ਦੇ ਹੱਕ ਵਿਚ ਦਲੀਲਾਂ ਘੜਨੀਆਂ ਪੈਂਦੀਆਂ ਸਨ, ਤੇ ਜਾਂ ਇਸ ਦੇ ਕਿਸੇ ਨਾ ਕਿਸੇ ਪੱਖ ਨਾਲ ਹਿਤਮਈ ਜਾਣ ਪਛਾਣ ਕਰਾਉਣੀ ਪੈਂਦੀ ਸੀ ਪਰ ਹੁਣ ਇਕ ਦਮ ਲੋੜ ਪੈ ਗਈ ਹੈ ਵਿਸ਼ੇਸ਼ੱਗਾਂ ਦੀ ਤੇ ਵਿਸ਼ੇਸ਼ੱਗ ਅਸੀਂ ਤਿਆਰ ਨਹੀਂ ਕਰ ਸਕੇ । ਕਿਸੇ ਨੇ ਦੂਰਅੰਦੇਸ਼ੀ ਵਰਤ ਕੇ ਇਸ ਪਾਸੇ ਵੱਲ ਬਾਨਣੁ ਤਾਂ ਕੀ ਬਣੇ ਸਨ, ਸਗੋਂ ਇਸ ਅਮਲ ਦੇ ਰਸਤੇ ਵਿਚ ਬਾਕਾਇਦਾ ਰੁਕਾਵਟਾਂ ਪਾਈਆਂ: ਗਈਆਂ । ਪੰਜਾਬ ਦੀ ਇਕ ਯੂਨੀਵਰਸਿਟੀ ਨੇ ਇਕ ਸੱਜਨ ਨੂੰ ਪੰਜਾਬੀ ਦੇ ਹਿਤਾਂ ਉੱਤੇ ਪਹਿਰਾ ਦੇਣ ਲਈ, ਚੋਖੀ ਤਨਖ਼ਾਹ ਉੱਤੇ, ਇਕ ਚੁਥਾਈ ਸਦੀ ਤੋਂ ਵੀ ਵਧ ਸਮੇਂ ਲਈ ਲਾਈ ਰੱਖਿਆ । ਉਸ ਨੇ ਆਪਣਾ ਧਰਮ ਇਸੇ ਵਿਚ ਸਮਝਿਆ ਕਿ ਕਿਸੇ ਨੂੰ ਪੰਜਾਬੀ ਦੇ ਲਾਗੇ ਹੀ ਨਾ ਲੱਗਣ ਦਿੱਤਾ ਜਾਵੇ ! ਜਿਨ੍ਹਾਂ ਦਿਨਾਂ ਵਿਚ ਅਲਾਹਾਬਾਦ ਤੇ ਬਨਾਰਸ ਵਿੱਚੋਂ : ਹਿੰਦੀ ਦੇ ਵਿਦਿਆਰਥੀ (ਜਿਹੜੇ ਹੁਣ ਸਾਰੇ ਭਾਰਤ ਦੀਆਂ ਯੂਨੀਵਰਸਿਟੀਆਂ ਉੱਤੇ ਛਾਏ ਹੋਏ ਹਨ) ਉੱਚੀਆਂ ਡਿਗਰੀਆਂ ਲੈ ਕੇ ਦਬਾ ਦਬ ਪਾਸ ਹੋ ਰਹੇ ਸਨ, ਪੰਜਾਬੀ ਦਾ ਵੀਰ ਰਾਖਾ, ਸਲੋਤਰ ਫੜ ਕੇ, ਪੰਜਾਬੀ ਦੇ ਬੂਹੇ ਅੱਗੇ ਖੜਾ, ਉਸ ਉੱਤੇ ਕਰੜਾ ਪਹਿਰਾ ਦੇ · ਰਿਹਾ ਸੀ ਤਾਂ ਜੋ ਕੋਈ ਅੰਦਰ ਪੈਰ ਵੀ ਨਾ ਪਾ ਸਕੇ ! ਇਸ ਨੀਤੀ ਦਾ ਫਲ ਜੋ ਨਿਕਲ ਸਕਦਾ ਸੀ ਉਹ ਸਪਸ਼ਟ ਹੈ ਕਿ ਪੰਜਾਬੀ ਭਾਸ਼ਾ ਦੇ ਨਾਂ ਉੱਤੇ, ਕੋਈ ਅੱਧਾ ਲੱਖ ਵਿਅਕਤੀਆਂ ਦੀ ਜੇਲ-ਯਾਤਾ ਤੇ ਕੁਰਬਾਨੀ ਪਿੱਛੋਂ ਬਣੀ ਯੂਨੀਵਰਸਿਟੀ, ਪੂਰੇ ਤਿੰਨ ਵਰੇ, ਕਿਸੇ ਪੰਜਾਬੀ ਪੜ੍ਹਾ ਸਕਣ ਵਾਲੇ ਆਚਾਰ ਦੀ ਭਾਲ ਵਿਚ ਯਭਕਦੀ ਫਿਰਦੀ ਰਹੀ ਹੈ ! ਇਸ ਪਿਛਕੋੜ ਵਿਚ ਰੱਖ ਕੇ ਵੇਖਿਆਂ, ਇਸ ਗੱਲ ਉੱਤੇ ਪਸ਼ੇਮਾਨੀ ਨਹੀਂ ਹੋਣੀ ਚਾਹੀਦੀ ਕਿ ਯੋਗ ਤੇ ਸੁਸਿੱਖਿਅਤ ਵਿਦਵਾਨਾਂ ਦੀ ਥਾਂ ਅਜੇ ਵੀ ਨਿਰੇ ਹਿਤੈਸ਼ੀ ਹੀ ਕੰਮ ਸਾਰੀ ਜਾ ਰਹੇ ਹਨ ਤੇ ਵਿਸ਼ੇਸ਼ੱਗਾਂ ਦੀ ਥਾਂ ਬੁੱਤਾ ਸਾਰਨ ਵਾਲੇ ਹੀ ਸਾਂਭੀ ਬੈਠੇ ਹਨ । ਐਸੀ ਦਸ਼ਾ ਵਿਚ ਸ਼ਾਇਦ ਹਰ ਥਾਂ ਇਸੇ ਤਰ੍ਹਾਂ ਹੁੰਦਾ ਹੋਵੇਗਾ, ਪਰ ਅਸੀਂ ਸਮਝਦੇ ਹਾਂ ਕਿ ਜਿਨ੍ਹਾਂ ਨੂੰ ਸਮੇਂ ਨੇ ਇਸ ਵੇਲੇ ਰਾਜ-ਅਧਿਕਾਰ ਵਾਲੀਆਂ ਪਦਵੀਆਂ ਉੱਤੇ ਸੁਸ਼ੋਭਿਤ ਕੀਤਾ ਹੋਇਆ ਹੈ ਜੋ ਉਨ੍ਹਾਂ ਕੱਲ ਅਸਲ ਵਿਦਵਤਾ ਦਾ ਸੰਕਲਪ ਤੇ ਉਸ ਦੀ ਸਰਬੰਗੀ ਘਾਟ ਦੀ ਚੇਤਨਾ ਹੀ ਨਾ ਹੋਈ ਤਾਂ ਸਾਡੀ ਬੋਲੀ ਦੇ ਭਵਿੱਖ ਦਾ ਕੀ ਬਣੇਗਾ ? | ਵੈਸੇ ਤਾਂ ਹਰ ਅਧਿਆਪਕ ਅਪਣੀ ਜਮਾਤ ਦੇ ਛੋਟੇ ਜਿਹੇ ਘੇਰੇ ਵਿਚ ਤਿਨਿਧ ਵਿਦਵਾਨ ਹੁੰਦਾ ਹੈ, ਜਿਵੇਂ ਹਰ ਰੀਥੀ ਆਪਣੇ ਪਿੰਡ ਦੇ ਗੁਰਦੁਆਰੇ ਵਿਚ ਸਿੱਖ ਧਰਮ ਦਾ ਪ੍ਰਤਿਨਿਧ ਵਿਸ਼ੇਸ਼ੱਗ ਹੁੰਦਾ ਹੈ, ਪਰ ਇਹ ਮੰਨਣ ਵਿਚ ਸੰਕੋਚ ਨਹੀਂ ਹੋਣਾ ਚਾਹੀਦਾ ਕਿ ਜਿਨ੍ਹਾਂ: f. ਵਦਵਾਨਾਂ ਨਾਲ ਕਿਸੇ ਭਾਸ਼ਾ ਦਾ ਕੱਦ-ਕਾਠ ਤੇ ਜਬਾ ਬਣਦਾ ਹੈ, 7