ਪੰਨਾ:Alochana Magazine October, November, December 1966.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਟਾਂ ਅਤੇ ਵਿਅੰਜਨਾਂ ਦੇ ਸੁਮੇਲ, ਕੋਮਲ ਅਤੇ ਖਵੀਆਂ ਸ਼ਬਦ-ਧੁਨੀਆਂ ਦੇ ਟਕਰਾਉ, ਵਾਕੰਸ਼ਾਂ ਦੀ ਕਟਾਈ ਜਾਂ ਕਤਰਨਸਾਜ਼ੀ ਦੁਆਰਾ ਉਹ ਹੀ ਰੰਗ ਬੰਨਿਆ ਹੈ ਜਿਹੜਾ ਕਿ ਇਕ ਸਫਲ ਚਿਤਰਕਾਰ ਬੰਨ ਸਕਦਾ ਹੈ । ਇਸ ਤਰ੍ਹਾਂ ਜਿਹੜਾ ਚਿਤਰ ਪਾਠਕਾਂ ਦੀਆਂ ਅੱਖੀਆਂ ਸਾਹਮਣੇ ਉੱਭਰਦਾ ਹੈ, ਉਹ ਸੁਚੱਜਾ ਅਤੇ ਸਜੀਵ ਹੈ । ਕਿਸੇ ਥਾਂ ਵੀ ਉਹ ਨਾਵਾਂ ਜਾਂ ਥਾਵਾਂ ਦੇ ਵੇਰਵੇ ਵਜੋਂ ਕਈ ਚਿਤਰ ਪੇਸ਼ ਕਰਦਾ ਹੋਇਆ, ਥੈਕਰੇ ਵਾਂਗ ਰੰਗਸਾਜ਼ੀ ਜਾਂ ਪਚਾਪਾਚੀ ਨਹੀਂ ਕਰਦਾ । ਮੋਪਾਸਾਂ ਜਾਂ ਫ਼ਲਾਏਅਰ ਵਾਂਗ ਭਾਂਤ-ਚਿਤਰ ਪੇਸ਼ ਕਰਦਾ ਹੋਇਆ ਉਹ ਕਹਾਣੀ ਦੇ ਪਿਛਵਾੜੇ ਜਾ ਅਗਵਾੜੇ ਵਿਚ ਉਲਝ ਕੇ ਨਹੀਂ ਰਹਿ ਜਾਂਦਾ । ਉਸ ਦਾ ਹਰ ਇਕ ਦਿਸ਼-ਚਿਤ੍ਰਣ ਮਨੁੱਖੀ ਜੀਵਨ ਦੀ ਇਕ ਨਵੀਂ ਦਿਸ਼ਾ ਸੁਝਾਉਂਦਾ ਹੈ ਅਤੇ ਇਸੇ ਕਾਰਣ ਵਿਲੱਖਣਤਾ ਦੀ ਥਾਂ ਸਮਾਜਿਕ ਇਕਸੁਰਤਾ ਦਾ ਧਾਰਨੀ ਹੈ । ਜਦੋਂ ਡੇਵੀਡਫ਼, ਫ਼ੈਕਟਰੀ ਦੇ ਕੰਮ ਤੋਂ ਛੁੱਟੀ ਪਾ ਕੇ, ਆਪਣੇ ਪ੍ਰਿਯ ਡਾਨ ਦੇਸ ਨੂੰ ਮੁੜਦਾ ਹੈ ਤਾਂ ਰਾਹ ਜਾਂਦਿਆਂ ਉਹ ਮਨ-ਬਚਨੀ ਦੀ ਅਵਸਥਾ ਵਿਚ ਆਪਣੇ ਆਪ ਨੂੰ ਕਹਿੰਦਾ ਹੈ : “ਡਾਨ ਦੀ ਵਾਦੀ ਵੱਲ ਨਜ਼ਰ ਤਾਂ ਮਾਰ । ਇਸ ਨੂੰ ਸਮਝਣ ਅਤੇ ਜਾਣਨ ਲਈ ਮੇਰੀ ਆਤਮਾ ਬੇਕਰਾਰ ਹੈ । ਜੇਕਰ ਤੂੰ ਏਸ ਨੂੰ ਨਾ ਸਮਝ ਸਕਿਓ, ਜੇ ਤੂੰ ਇਸ ਦੀ ਪੁਕਾਰ ਨਾ ਸੁਣੀ ਤਾਂ ਬ੍ਰਿਗ ਤੇਰਾ ਜੀਵਨ i ਲਖ਼ਫ਼ ਨੇ ਆਪਣੇ ਉਪਨਿਆਸ ਕਰੜੀ ਮਿਹਨਤ ਅਤੇ ਲੰਮੀ ਘਾਲਣਾ ਨਾਲ ਲਖ ਡਾਨ ਵਗਦਾ ਰਿਹਾ ਦੇ ਪਹਿਲੇ ਭਾਗ ਅਤੇ ਦੂਸਰੇ ਭਾਗ ਲਿਖਣ ਵਿਚਾਲੇ ਚੌਦਾਂ ਸਾਲਾਂ ਦਾ ਅਰਸਾ ਹੈ ਅਤੇ ਧਰਤੀ ਪਾਸਾ ਪਰਤਿਆ ਦੇ ਪਹਿਲੇ ਭਾਗ ਅਤੇ ਦੂਸਰੇ ਭਾਗ ਲਿਖਣ ਵਿਚਾਲੇ ਤੀਹ ਸਾਲਾਂ ਦਾ ਅਰਸਾ ਹੈ । ਇਸ ਦਾ ਕਾਰਣ ਇਹ ਹੈ ਕਿ ਸ਼ੇਖੌਫ ਆਪਣੇ ਸਮਕਾਲੀ ਜੀਵਨ ਦਾ ਨਾ ਕੇਵਲ ਅਧਿਐਨ ਹੀ ਕਰਨਾ ਚਾਹੁੰਦਾ ਸੀ, ਸਗੋਂ ਇਸ ਦਾ ਪੂਰਣ ਰੂਪ ਵਿਚ ਭਾਗ ਵੀ ਬਣਨਾ ਚਾਹੁੰਦਾ ਸੀ । ਜਦੋਂ ਉਸ ਨੇ ਆਪਣੀ ਘਾਲਣਾ ਆਰੰਭ ਕੀਤੀ ਤਾਂ ਰੂਸੀ ਖ਼ਾਨਾਜੰਗੀ ਹਾਲੇ ਸਮਾਪਤ ਹੀ ਹੋਈ ਸੀ । ਡਾਨ ਦੀ ਵਾਦੀ ਦੀਆਂ ਔਰਤਾਂ ਦਾ ਰੰਡੇਪਾ, ਆਪਣੇ ਸਾਈਆਂ ਨੂੰ ਗਵਾ ਕੇ ਹਾਲੇ ਸ਼ੁਰੂ ਹੀ ਹੋਇਆ ਸੀ ਅਤੇ ਉਨ੍ਹਾਂ ਦੇ ਹੰਝੂ ਹਾਲੇ ਗੱਲਾਂ ਉੱਤੋਂ ਸੁੱਕੇ ਨਹੀਂ ਸਨ ਅਤੇ ਧਰਤੀ ਨੇ ਪਾਸਾ ਪਰਤਣ ਸਮੇਂ ਕੋਠੇ ਕੁੱਲੀਆਂ ਨੂੰ ਢਹਿ ਢੇਰੀ ਕਰ ਦਿੱਤਾ ਸੀ । ਜੇਕਰ ਸ਼ੌਲ ਖੌਫ਼ ਤੱਤ ਘਾ ਲਿਖਣ ਲਗ ਜਾਂਦਾ ਤਾਂ ਉਹ ਕੇਵਲ ਭਾਵਕ ਰਚਨਾ ਕਰ ਸਕਦਾ ਸੀ, ਜਾਂ ਜਜ਼ਬਾਤੀ ਢੰਗ ਨਾਲ ਸਮਾਜਿਕ ਚਿਣ ਕਰਦਾ । ਉਸ ਨੇ ਆਪਣੇ ਸਮੇਂ ਦੇ ਅਨੁਭਵ ਨੂੰ ਚਿੰਤਨਸ਼ੀਲਤਾ ਰਾਹੀਂ ਕਠੋਰ ਤਪੱਸਿਆ ਨਾਲ ਸਾਧਿਆ ਅਤੇ ਆਪਣੇ ਉਪਨਿਆਸਾਂ · 91