ਪੰਨਾ:Alochana Magazine October, November, December 1967.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੂੰ ਕਿਤਾਬਾਂ ਤਕ ਪਹੁੰਚਣ ਦੀ ਖੇਚਲ ਕਰਨ ਦੀ ਥਾਂ ਕਿਤਾਬਾਂ ਨੂੰ ਇੱਛਕ ਤਕ ਪਹੁੰਚਾਉਣ ਦਾ ਬੰਦੋਬਸਤ ਕਰ ਦਿੱਤਾ ਹੈ । ਫੇਰ ਵੀ ਇਕ ਲੋੜ ਹੋਰ ਪੈ ਕਦੀ ਹੈ ਤੇ ਉਹ ਹੈ ਬਲੀ ਨੂੰ ਬੋਲ ਕੇ ਦੱਸਣ ਵਾਲੇ ਉਸਤਾਦ ਦੀ । ਇਸ ਸੰਬੰਧ ਵਿਚ ਇਕ ਪ੍ਰਬੰਧ ਤਾਂ ਸੌਖਾ ਹੈ ਤੇ ਹੋਣਾ ਵੀ ਜ਼ਰੂਰ ਚਾਹੀਦਾ ਹੈ ਅਤੇ ਉਹ ਵੀ ਬਹੁਤ ਛੇਤੀ,--ਉਹ ਹੈ ਬਲ-ਤਵੇ ਤਿਆਰ ਕਰਨੇ । ਇਨ੍ਹਾਂ ਨਾਲ ਸ਼ੁੱਧ ਉਚਾਰਣ ਅਤੇ ਠੀਕ ਵਿਆਕਰਣ ਸਿਖਾਉਣ ਦਾ ਕੰਮ ਅੱਖਾਂ ਤੋਂ ਲੰਘ ਕੇ ਕੰਨਾਂ ਤਕ ਜਾ ਪਹੁੰਚਦਾ ਹੈ, ਜਿਨਾਂ ਨਾਲ ਬਲ ਜਾਂ ਭਾਸ਼ਾ ਦਾ ਸਿੱਧਾ ਸੰਬੰਧ ਹੁੰਦਾ ਹੈ । ਇਨ੍ਹਾਂ ਬੋਲ-ਤਵਿਆਂ ਦੀ ਤਿਆਰੀ ਵਿਚ ਇਹ ਖ਼ਿਆਲ ਰੱਖਣਾ ਪਵੇਗਾ ਕਿ ਅਸੀਂ ਜਿਸ ਕਿਸੇ ਦੀ ਆਵਾਜ਼ ਦਾ ਤਵਾ ਭਰਨਾ ਹੈ ਉਸ ਦਾ ਲਹਿਜਾ ਠੇਨ ਕੇਂਦਰੀ ਹੋਵੇ । ਅਤੇ 'ਹੋੜੇ ਤੇ 'ਕਨੌੜੇ’, ‘ਨੂੰ ਨੇ’ ਅਤੇ ਲਾਣੇ', 'ਲੱਲ’ ਤੇ ‘ਲਾਲੇ', 'ਅੰਗ’ ਤੇ ‘ਅੰਡ’, ‘ਅੰਜ’ ਤੇ ‘ਅੰਬ’, ਆਦਿ ਧੁਨੀਆਂ ਦੇ ਅਸਲੋਂ ਸ਼ੁੱਧ ਉੱਚਾਰਣ ਕਰ ਸਕਦਾ ਹੋਵੇ । ਇਨ੍ਹਾਂ ਤਵਿਆਂ ਦੇ ਬਾਵਜੂਦ ਜੋ ਸੁਆਦ ਕਸੇ ਹੱਡ-ਮਾਸ ਦੇ ਮਨੁੱਖ ਦੇ ਮੂੰਹੋਂ ਧੜਕਦੇ ਬੋਲ ਸੁਣ ਕੇ ਆਉਂਦਾ ਹੈ ਤੇ ਜੇ ਸਿੱਖਿਆ ਕੋਈ ਅਧਿਆਪਕ ਆਪ ਦੇ ਸਕਦਾ ਹੈ, ਉਸਦਾ ਮੁਕਾਬਲਾ ਨਿਰਜਿੰਦ ਮਸ਼ੀਨਾਂ ਨਹੀਂ ਕਰ ਸਕਦੀਆਂ। ਇਸ ਲਈ ਕੁੱਝ ਅਧਿਆਪਕਾਂ ਦੀ ਲੋੜ ਰੁਰ ਪਵੇਗੀ । ਭਾਰਤ ਵਿਚ ਤਾਂ ਇਹ ਪ੍ਰਬੰਧ ਸੌਖੇ ਹੀ ਹੋ ਸਕਦਾ ਹੈ । ਹਰ ਥਾਂ, ਜਿੱਥੇ ਵਿਦਿਆਰਥੀ ਮਿਲਣ ਦੀ ਆਸ ਹੋਵੇ ਪੰਜਾਬੀ ਪੜ੍ਹਾਉਣ ਲਈ ਸ਼ਾਮ ਜਾਂ ਰਾਤ ਦੀਆਂ ਮੁਫ਼ਤ ਕਲਾਸਾਂ ਚਲਾਈਆਂ ਜਾ ਸਕਦੀਆਂ ਹਨ । ਬਲਕਿ ਇਹੋ ਜਿਹਾ ਪ੍ਰਬੰਧ ਹੋਣਾ ਚਾਹੀਦਾ ਹੈ ਕਿ ਜਿੱਥੇ ਕਿਤੇ ਦਸ ਪਾਠਕ ਤਿਆਰ ਹੋ ਜਾਣ ਉਥੇ ਹੀ ਉਨ੍ਹਾਂ ਲਈ ਮੁਫਤ ਤੇ ਵਧੀਆ ਪੜਾਈ ਦਾ ਇੰਤਜ਼ਾਮ ਹੋ ਜਾਵੇ । ਸਾਧਾਰਣ ਲੋਕ-ਪੱਧਰ ਉੱਤੇ | ਇਸ ਤਰਾਂ ਦਾ ਉੱਦਮ ਕਾਫ਼ੀ ਲਾਭਦਾਇਕ ਸਿੱਧ ਹੋ ਸਕਦਾ ਹੈ । ਪਰ ਇਕ ਹੋਰ ਪੱਧਰ ਵੀ ਹੈ ਤੇ ਉਹ ਹੈ ਵਿਸ਼-ਵਿਦਿਆਲਿਆਂ ਦੀ । ਚਾਹੇ ਇਸ ਵੇਲੇ ਕਈ ਵਿਸ਼-ਵਿਦਿਆਲਿਆਂ ਵਿਚ ਵੀ ਸੰਕੀਰਣਤਾ ਦਾ ਕਾਫੀ ਵਖਾਲਾ ਹੋ ਰਿਹਾ ਹੈ, ਫੇਰ ਵੀ ਸਾਨੂੰ ਇਹ ਸਮਝ ਕੇ ਤੁਰਨਾ ਚਾਹੀਦਾ ਹੈ ਕਿ ਵਿਸ਼-ਵਿਦਿਆਲੇ ਮੂਲ ਰੂਪ ਵਿਚ ਕਿਸੇ ਭਾਸ਼ਾ ਦੇ ਵਿਰੋਧੀ ਨਹੀਂ ਹੁੰਦੇ । ਇਹ ਵੀ ਵਿਸ਼-ਵਿਦਿਆਲਿਆਂ ਵਿਚ ਹੀ ਹੋ ਸਕਦਾ ਹੈ ਕਿ ਕਿਸੇ ਨਵੇਂ ਮਜ਼ਮੂਨ ਦੇ ਚਾਲੂ ਕਰਨ ਜਾਂ ਮਹਿੰਗੇ ਪਰ ਯੋਗ ਅਧਿਆਪਕਾਂ ਦੀ ਨਿਯੁਕਤੀ ਵੇਲੇ ਕੇਵਲ ਮਾਇਕ ਹਾਣ ਲਾਭ ਨੂੰ ਹੀ ਮੁੱਖ ਨਾ ਰੱਖਿਆ ਜਾਵੇ ਇਸ ਲਈ ਸਾਡਾ ਇਹ ਯਤਨ ਹੋਣਾ ਚਾਹੀਦਾ ਹੈ ਕਿ ਵਧ ਤੋਂ ਵਧ ਵਿਸ਼ਾ-ਵਿਦਿਆਲਿਆਂ ਵਿਚ ਪੰਜਾਬੀ ਭਾਸ਼ਾ ਅਤੇ ਜਾਂ ਸਾਹਿੱਤ ਦੇ ਅਧਿਐਨ ਲਈ ਕੋਈ ਨਾ ਕੋਈ ਆਸਣ ਕਾਮ ਹੋਵੇ । ਅਸੀਂ ਸੰਗਠਿਤ ਉੱਦਮ ਕਰਾਂਗੇ ਤਾਂ ਯੂਰਪ ਤੇ ਰੂਸ ਦੇ ਪੁਰਾਣੇ ਵਿਦਿਆਲਿਆਂ ਵਿਚ ਜਿੱਥੇ ਸੰਸਕ੍ਰਿਤ ਦੇ ਪਠਨ-ਪਾਣਨ ਤੇ ਖੋਜ ਦੀ ਪੁਰਾਣੀ ਪ੍ਰਥਾ ੪-ਅ