ਪੰਨਾ:Alochana Magazine October, November, December 1967.pdf/100

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਵਿਚ ਖੇਡਿਆ ਹੋਇਆ ਸੀ । ਆਪਣੀ ਜਾਚੇ ਉਹ ਇਹ ਦੋਵੇਂ ਚੋਟੀ ਦੇ ਨਾਟਕ ਲੈ ਕੇ ਮੁਕਾਬਲੇ ਵਿਚ ਆਇਆ ਸੀ ਤਾਂ ਜੋਂ ਚੰਡੀਗੜ੍ਹ ਵਿਚ ਉਸ ਦੀ ਧਾਕ ਬੈਠ ਜਾਵੇ । ਅਸਲ ਵਿਚ ਅੰਮ੍ਰਿਤਸਰ ਦੇ ਦਰਸ਼ਕ ਉਸ ਦੇ ਸਹਿਯੋਗੀ ਮੈਂਬਰਾਂ ਦੇ ਪਰਿਵਾਰ ਹਨ । ਉਨ੍ਹਾਂ ਨੂੰ ਜੋ ਕੁਝ ਦਿੱਤਾ ਜਾਵੇ ਝਲੀ ਆ ਲੈਂਦੇ ਹਨ । ਚਾਰ ਪੰਜ ਨਾਟਕਾਂ ਵਿਚੋਂ ਕੋਈ ਤਾਂ ਚੰਗਾ ਹੁੰਦਾ ਹੀ ਹੈ । ਚੰਡੀਗੜ੍ਹ ਦੇ ਦਰਸ਼ਕਾਂ ਨੇ ਉਦਾਸ ਲੱਕ ਦੇ ਉਲ-ਜਲੂਲ ਪਹਿਰਾਵੇ ਵਾਲੇ ਪਾਤਰਾਂ ਨੂੰ ਵੇਖ ਕੇ ਹੱਸਣਾ ਸ਼ੁਰੂ ਕਰ ਦਿੱਤਾ । ਜਤਿੰਦਰੇ ਬੱਢੀ ਠੰਹਾਰਨ ਦੇ ਰੂਪ ਵਿਚ ਨਿਰਾ ਕਾਰਟੂਨ ਸੀ । ਉਸ ਨੂੰ ਮਰਦਾਵੀਂ ਸਲਵਾਰ ਪਹਿਨਾਈ ਹੋਈ ਸੀ ਜੋ ਕਈ ਵਲ ਕੁੰਜਣ ਦੇ ਬਾਵਜੂਦ ਪੈਰਾਂ ਹੇਠ ਪੈ ਰਹੀ ਸੀ। ਕੁੜਤਾ ਵੀ ਮਰਦਾਵਾਂ ਸੀ ਤੇ ਬਹੁਤ ਖੁੱਲ੍ਹਾ। ਉਹ ਪਾਗਲ ਲੱਗਦੀ ਸੀ । ਉਸ ਦੇ ਘਰ ਵਾਲੇ ਦਾ ਪਹਿਰਾਵਾ ਸੁਚੱਜਾ ਸੀ, ਪਰ ਉਸ ਨੂੰ ਅਦਾਕਾਰੀ ਦੀ ਕੋਈ ਸੁਝ ਨਹੀਂ ਸੀ । ਪਾਤਰਾਂ ਦੀ ਬੋਲੀ ਨਾ ਪੋਠੋਹਾਰੀ ਸੀ ਨਾ ਮਾਝੀ । ਏਨੀ ਖਿਚੜੀ ਜਹੀ ਉਨ੍ਹਾਂ ਨੇ ਪਕਾ ਦਿੱਤੀ ਕਿ ਇਕ ਪਾਤਰ ਬੋਲੀ ਬਦਲ ਲੈਂਦਾ ਅਤੇ ਗੰਭੀਰ ਤੋਂ ਗੰਭੀਰ ਸਥਿਤੀ ਵਿਚ ਵੀ ਦਰਸ਼ਕ ਹੋਣ ਲੱਗ ਪੈਂਦੇ । ਦਿਲਜੀਤ ਵਰਗੀ ਸੁਚੱਜੀ ਅਭਿਨੇਤਰੀ ਅ੭ ਇੰਦਰਜੀਤ ਮਹਿਤਾ ਵਰਗੇ ਸੁਚੱਜੇ ਅਦਾਕਾਰ ਤੋਂ ਵੀ ਦਰਸ਼ਕ ਵੱਸ ਵਿਚ ਨਾ ਆ ਸਕੇ । ਦਿਲਜੀਤ ਦੀਆਂ ਅੱਖਾਂ ਵਿਚ ਲਟਕੇ ਹੰਝੂ, ਕੱਸੀਆਂ ਹੋਈਆਂ ਰਗਾਂ, ਖੁੱਲਾ jਰ ਕੰਬਦੇ ਹੋਠ, ਫਰਕਦੀਆਂ ਨਾਸਾਂ ਅਤੇ ਇੰਦਰਜੀਤ ਮਹਿਤਾ ਦੀਆਂ ਅੱਖਾਂ ਵਿੱਚ ਵਿਸ਼ਾਦ ਤੇ ਗੁਸੇ ਦੇ ਤੂਫ਼ਾਨ, ਨਾਟਕ ਖਤਮ ਹੋਣ ਦੇ ਬਾਦ ਵੀ ਉਸ ਦਾ ਰੋਈ ਜਾਣਾ ex ਦੀ ਕਲਾ ਕੌਸ਼ਲਤਾ ਦੀ ਗਵਾਹੀ ਸੀ। ਪਰੰਤੂ ਨਾਟਕ ਦਰਸ਼ਕਾਂ ਨੂੰ ਪਕੜ ਦਾ ਨਾ ਲੈ ਸਕਿਆ । ਗੁਰਸ਼ਰਨ ਸਿੰਘ ਨੇ ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਸੀ ਸਾਡੀ ਬਾਬਿਆਂ ਦੀ ਦਰਦ-ਕਥਾ ਹੈ । ਸਾਡੀ ਨਿਰਾਸ਼ਾ, ਸਾਡੇ ਵਿਸ਼ਾਦ ਦੀ ਤਸਵੀਰ ਉਦਾਸ ਲੱਕੇ ਇਸ ਨੂੰ ਖੇਡਣ ਵਾਲੇ ਵੀ ਉਦਾਸ ਲੋਕ ਹਨ ਤੇ ਦੇਖਣ ਵਾਲੇ ਵੀ ਉਦਾਸ ਲੋਕ । | ਪਰ ਜਿਉਂ ਜਿਉਂ ਨਾਟਕ ਟੁਰਦਾ ਗਿਆ ਖੇਡਣ ਵਾਲਿਆਂ ਦੀ ਉਦਾਸੀ ਵਧੰਦਾ ਬੀ ਅਤੇ ਵੇਖਣ ਵਾਲਿਆਂ ਦੀ ਘਟਦੀ ਗਈ | ਦਰਸ਼ਕਾਂ ਨੂੰ ਤਾਂ ਹਰ ਹਉਕੇ ਵਿੱਚ ਕੁਤਕਤਾੜੀ ਅਨੁਭਵ ਹੋਈ । ਸ਼ਾਂਤੀ ਦੀ ਮੌਤ ਸੋਗ ਦਾ 1 ਅਫਸੋਸ ਕਰਨ ਆਏ ਭਰਾਵਾਂ ਨੂੰ, ਮਾਂ ਨੂੰ ਧੱਕੇ ਮਾਰਦਾ ਹੈ, ਲੋਕ ਦੱਸਦੇ ਹਨ । ਇਸ | ਦਾ ਵਿਸ਼ਾ ਸੀ । ਪਰ ਜਦ ਸ਼ਿਵ ਆਲੋਚਕ ਨੇ ਕਿਸੇ ਸੁਖਾਤੇ ਵਿੱਚ ਵੀ ਦਰਸ਼ਕਾਂ ਨੂੰ ਏਨਾ ਖੁੱਲ ਕੇ . ਨਾਹਕੇ ਮਾਰ ਕੇ ਹੱਸਦਿਆਂ ਘੱਟ ਹੀ ਵੇਖਿਆ ਹੈ ਜਨਾ ਏਸ ਨਾਟਕ ਦੇ ਦੁਖਾਂਤਕ (ਸਿਖਰ ਵੇਲੇ ਉਹ ਹੱਸੇ । ਇਸ ਦਾ ਸਪਸ਼ਟ ਅਰਥ ਇਹੀ ਨਿਕਲਦਾ 7 ਪਸ਼ਟ ਅਰਬ ਇਹੀ ਨਿਕਲਦਾ ਹੈ ਕਿ ਨਿਰਮਾਤਾ ਵਿਚ ਦੇਰਕ ਹੀ ਘਟ ਹੈ । ਉਸ ਨੇ ਨਾਟਕ ਨੂੰ ਕਲਾ ਨਹੀਂ ਸਮਝਿਆ । ਘੱਟ ਰੀਚਰਬਲਾਂ ਅਤੇ ੯੦