ਪੰਨਾ:Alochana Magazine October, November, December 1967.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗ਼ਲਤ ਮੇਕ-ਅਪ ਨਾਲ ਉਨ੍ਹਾਂ ਹੀ ਕਲਾਕਾਰਾਂ ਤੋਂ ਦਿਨ ਵਿਚ ਚਾਰ ਚਾਰ ਵੱਖਰੇ ਨਾਟਕ ਖਿਡਵਾ ਲੈਣੇ ਹੋਰ ਗੱਲ ਹੈ ਪਰ ਉਚ-ਪੱਧਰ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਰਝਾਉਣਾ ਹੋਰ ਗੱਲ । ਇਹੀ ਕਾਰਣ ਹੈ ਕਿ ਦੋ ਚੰਗੇ ਨਾਟਕ ਖੇਡ ਕੇ ਵੀ ਗੁਰਸ਼ਰਨ ਸਿੰਘ ਨੂੰ ਨਿਰਮਾਤਾ ਜਾਂ ਨਿਰਦੇਸ਼ਕ ਦੇ ਰੂਪ ਵਿਚ ਇਨਾਮਾਂ ਵਿਚ ਕੋਈ ਥਾਂ ਨਾ ਮਿਲੀ- ਦੁਜੀ, ਨਾ ਤੀਜੀ । ਕੁਸ਼ੱਗਣੀ ਕੁੱਖ | ਹਰਬੰਸ ਸਿੰਘ ਜਾਲੀ ਦਾ ਇਹ ਨਾਟਕ ਚੰਡੀਗੜ੍ਹ ਦੀ ਮੂਨਲਾਈਟ ਡਰਾਮੈਟਿਕ ਕਲੱਬ ਨੇ ਖੇਡਿਆ । ਨਿਰਦੇਸ਼ਕ ਜੇ. ਐਸ. ਜੀਤ ਸੀ । ਰੀਹਰਸਲ ਸਮੇਂ ਟੈਗੋਰ ਥੇਟਰ ਵਿਚ ਬੈਠਾ ਨਾਟਕਕਾਰ ਜਾਲੀ ਚਕਿਰਤੇ ਹੋ ਗਿਆ । ਉਸ ਦੇ ਨਾਟਕ ਵਿਚ ਪੰਜ ਇਸਤ੍ਰੀਆਂ ਸਨ, ਪਰ ਰੀਹਰਸਲ ਵਿਚ ਇਕ ਸੀ। ਕਈ ਕੱਟੀਆਂ ਗਈਆਂ ਤੇ ਕਈਆਂ ਦੇ ਮਰਦ ਬਣ ਗਏ । | ਏਸ ਕਲੱਬ ਦੇ ਕਲਾ-ਪੱਧਰ ਦਾ ਅਨੁਮਾਨ ਦੇ ਨਿਰਦੇਸ਼ਕ ਜੀਤ ਦੀ ਆਪਣੀ ਅਦਾਕਾਰੀ ਤੋਂ ਲਗਾਇਆ ਜਾਵੇ ਤਾਂ ਘੋਰ ਨਿਰਾਸ਼ਾ ਹੁੰਦੀ ਹੈ ਅਤੇ ਮਨ ਵਿਚ ਇਹ ਪ੍ਰਸ਼ਨ ਉਤਪੰਨ ਹੁੰਦਾ ਹੈ ਕਿ ਹਰ ਜਣੇ ਖਣੇ ਦੇ ਨਿਰਮਾਤਾ ਜਾਂ ਨਿਰਦੇਸ਼ਕ ਬਣ ਬੈਠਣ ਉਤੇ ਕੋਈ ਰੋਕ ਕਿਉਂ ਨਾ ਲਾਈ ਜਾਵੇ ? ਬਦਮਾਸ਼ ਸ਼ੰਕਰ ਦੇ ਰੋਲ ਵਿਚ ਜੇ. ਐਸ. ਜੀਤ ਦੀ ਪਗੜੀ ਗਿਆਨੀਆਂ ਵਾਲੀ ਸੀ । ਮੰਚ ਤੇ ਆਉਣ ਜਾਣ ਦੀ ਉਸ ਨੂੰ ਕੋਈ ਸੂਝ ਨਹੀਂ ਸੀ ! ਦਰਸ਼ਕਾਂ ਵੱਲ ਉਸ ਦੀ ਕੰਡ ਰਹਿੰਦੀ ਸੀ । ਗ਼ਲਤ ਸ਼ਬਦਾਂ ਉਤੇ ਜ਼ੋਰ ਦੇ ਕੇ ਉਹ ਮਤਨ ਦੇ ਅਰਥ ਵਿਗਾੜਦਾ ਸੀ । ਹੋਰ ਬਦਮਾਸ਼ਾਂ ਤੋਂ ਮਾਰ ਖਾ ਕੇ ਆਉਣ ਉਤੇ, ਉਹਦੇ ਬੋਲਾਂ ਅਨੁਸਾਰ, ਡਾਂਗਾਂ ਮੋਢਿਆਂ ਉਤੇ ਵੱਜੀਆਂ ਸਨ, ਹਸਪਤਾਲ ਵਿਚੋਂ ਪੱਟੀ ਕਰਵਾ ਕੇ ਆਇਆ ਹੈ ਪਰ ਪੱਟੀ ਉਸ ਦੇ ਮੱਥੇ ਉਤੇ ਹੈ, ਪਗੜੀ ਉਵੇਂ ਹੀ ਪੋਚੀ ਹੋਈ ਹੈ। ਅਤੇ ਕਪੜਿਆਂ ਉੱਤੇ, ਵਿਸ਼ੇਸ਼ ਤੌਰ ਤੇ ਮੋਢੇ ਕੋਲ ਕੋਈ ਦਾਗ਼ ਨਹੀਂ ! | ਸ਼ਰਾਬ ਦਾ ਘੁੱਟ ਭਰਦਿਆਂ ਸਾਰ ਉਹ ਗੁੱਟ ਹੋ ਜਾਂਦਾ ਹੈ, ਬੋਤਲ ਮੰਚ ਉਤੇ ਤੋੜਦਾ ਹੈ, ਗਲਾਸ ਵੀ ਮੰਚ ਤੇ ਤੋੜਦਾ ਹੈ । ਇਕ ਦਮ ਡਿਗ ਕੇ ਬੇਹੋਸ਼ ਹੋ ਜਾਂਦਾ ਹੈ । ਪਰਦੇ ਵਾਲੇ ਨੂੰ ਆਪ ਇਸ਼ਾਰੇ ਕਰਦਾ ਹੈ ਅਤੇ ਪਰਦਾ ਆਉਣ ਤੇ ਅੱਧਾ ਪਰਦੇ ਦੇ ਅੰਦਰ ਹੁੰਦਾ ਹੈ, ਅੱਧਾ ਬਾਹਰ ਰਹਿ ਜਾਂਦਾ ਹੈ । ਨਿਰਦੇਸ਼ਕ ਦੀ ਇਸ ਕਲਾਪ੍ਰਦਰਸ਼ਨੀ ਤੋਂ ਬਾਕੀ ਕਲਾਕਾਰਾਂ ਬਾਰੇ ਕੁੱਝ ਕਹਿਣ ਦੀ ਅਵਸ਼ਕਤਾਂ ਪ੍ਰਤੀਤ ਨਹੀਂ ਹੁੰਦੀ । ਆਈ. ਸੀ. ਮੈਮੋਰੀਅਲ ਕਲੱਬ ਚੰਡੀਗੜ੍ਹ ਦੇ ਨਾਟਕ 'ਸ਼ਾਰਦਾ' ਦੀ ਪੱਧਰ ਵੀ