ਪੰਨਾ:Alochana Magazine October, November, December 1967.pdf/106

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਪਤਾ ਨਹੀਂ ਸੀ । ਦੌਲਤ ਦਾ ਸੀ ਤਾਂ ਦਰਸ਼ਕ ਹੱਸਦੇ ਸਨ । | ਸਭ ਤੋਂ ਵੱਡਾ ਨੁਕਸ ਨਾਟਕ ਦੇ ਮਨ ਵਿਚ ਸੀ । ਭਾਵੇਂ ਨਾਟਕਕਾਰ ਨੇ ਵਿਸ਼ਾ ਇਹ ਰੱਖਿਆ ਹੈ ਕਿ ਪਰਿਵਾਰ ਦੀਆਂ ਮੁਸੀਬਤਾਂ ਲਈ ਮਾੜੀ ਧਿਰ ਨੂੰ ਕੋਸਿਆ ਜਾਂਦਾ ਹੈ, ਪਰ ਵਿਸ਼ਾ ਅੰਤ ਉੱਤੇ ਇਹ ਉਘੜਦਾ ਹੈ ਕਿ ਸੱਟਾ-ਬਾਜ਼ੀ ਕੋਈ ਮਾੜੀ ਚੀਜ਼ ਨਹੀਂ ਦਰਸ਼ਕ ਸੰਤੁਸ਼ਟ ਨਹੀਂ ਹੁੰਦੇ ! ਛਲੇਡਾ : | ਭਾਗ ਸਿੰਘ ਦੇ ਇਸ ਨਾਟਕ ਵਿਚ ਵਾਰਤਾਲਾਪ ਕਿਤੇ ਕਿਤੇ ਭੱਜੇ ਦਾਣਿਆਂ ਵਾਰੀ ਸੁਆਦੀ ਹਨ, ਪਰ ਨਾਟ-ਕਲਾ ਕੇਂਦਰ, ਚੰਡੀਗੜ ਦੇ ਕਲਾਕਾਰਾਂ ਨੇ ਇਸ ਨਾਟਕ ਨੂੰ ਕੌਡ ਕਬੱਡੀ ਵਿਚ ਬਦਲ ਦਿੱਤਾ। ਇਕ ਜਣਾ ਵਾਰਤਾਲਾਪ ਬਲ ਕੇ ਮੰਚ ਉੱਤੇ ਘੜੇ ਵਾਂਗ ਦੌੜ ਪੈਂਦਾ, ਦੂਜਾ ਪਿੱਛੇ ਦੌੜ ਕੇ ਮੋਢੇ ਉੱਤੇ ਧਰੌਲ ਮਾਰਦਾ ਅਤੇ ਦੂਜੇ ਪਾਸ ਦੌੜ ਪੈਂਦਾ। ਵੈਸੇ ਸੁਰਜਨ ਅਤੇ ਸ਼ਰੀ (ਪ੍ਰਵੇਸ਼ ਸੇਠੀ ਅਤੇ ਮਨੋਰਮਾ) ਦੀ ਇਸ ਕੌਡ-ਕਬੱਡੀ ਵਿਚ ਦਰਸ਼ਕਾਂ ਲਈ ਭਰਵਾਂ ਮਨੋਰੰਜਨ ਸੀ । ਇਹ ਦੋਵੇਂ ਜਣੇ ਇਕ ਦੂਜੇ ਨੂੰ ਵਾਰਤਾਲਾਪ ਢੰਮ ਵਾਂਗ ਮਾਰਦੇ ਅਤੇ ਫੇਰ ਜਿਵੇਂ ਭੰਡ ਗੱਲ ਕਰਨ ਉਪਰੰਤ ਚਮੜੇ ਦਾ ਸ਼ੀਟ ਨਾਲ ਦੂਜੇ ਦੀ ਕੁਟਾਈ ਕਰਦੇ ਹਨ ਇਨ੍ਹਾਂ ਦੋਹਾਂ ਕਲਾਕਾਰਾਂ ਨੇ ਚੁੱਢੀਆਂ, ਚਪੜਾ, ਛੱਬੀਆਂ, ਧੁੱਪਾ-ਧਰੌਲ, ਮੁੱਕਾ, ਧੱਕਾ, ਠੰਡਾ ਤੇ ਕੀ ਕੀ ਨਾ ਵਰਤਿਆ ? ਸੁਰਜਨ ? ਈਸ਼ਰੀ ਨੂੰ ਗੁੱਤੋਂ ਫੜ ਕੇ ਵੀ ਧਰਕਿਆ : ਈਸ਼ਰੀ ਦਾ ਭੈਗਾ ਭਰਾ (ਸੁਭਾਸ਼ ਰਾਣਾ ਇਕ ਪਾਸੇ ਖਲੋਤਾ ਆਪਣੇ ਸਿਰ ਵਿੱਚੋਂ ਜੂਆਂ ਕੱਢ ਕੇ ਮਾਰਦਾ ਰਿਹਾ ਤੇ ਉਡੀਕ. ਰਿਹਾ ਕਿ ਕਦੋਂ ਭੈਣ ਜਾਂ ਜੀਜਾ ਉਹਦੇ ਹੱਡ ਸੇਕਣ ਵਾਸਤੇ ਆਉਣ ਅਤੇ ਉਹ ਅਰਾ ਲ ਕਣ-ਮੀਚੀ ਖੇਡ ਕੇ , ਕਲਾਬਾਜ਼ੀਆਂ ਮਾਰ ਕੇ ਦਰਸ਼ਕਾਂ ਨੂੰ ਖ਼ੁਸ਼ ਕਰੇ । | ਇਕ ਵਾਧੇ ਉੱਤੇ ਸਾਰੇ ਦਰਸ਼ਕ ਹੱਸਦੇ ਹੱਸਦੇ ਲੋਟ ਪੋਟ ਹੋ ਗਏ ਤੇ ਉਹ ਸੀ ਸੁਰਜਨ ਦਾ ਈਸ਼ਰੀ ਨੂੰ ਕਹਿਣਾ "ਰਿਸ਼ਤੇਦਾਰ ਤੈਨੂੰ ਮਿਲਣ ਆਉਂਦੇ ਨੇ ? ਤੂੰ ਬੇਨ ਰੰਧਾਵਾ ਸਾਹਬ ਲੱਗੀ ਹੋਈ ਏ । ਇਸ ਪ੍ਰਕਾਰ ਦਾ ਮਨੋਰੰਜਨ ਮਦਾਰੀ ਅਤੇ ਕੁਸ਼ਤਾਂ ਵਾਲੇ ਵੀ ਦੇਂਦੇ ਹਨ । ਇਹ ਨਾਟਕ ਨਹੀਂ ਸੀ । ਲਾਈ ਬgਈ ਕਰਨ ਵਾਲਾ ਲੈਰੀਕੇ ਮਾਮਾ (ਇਕਬਾਲ ਸਿੰਘ ਇੱਕ ਇਕ ਪਾਤਰ ਸੀ ਜਿਸ ਵਿਚ ਕੁੱਝ ਗੰਭੀਰਤਾ ਦੀ ਕਲਾ ਸੀ । ਬਾਕੀ ਸਭ ਕੁੱਝ ਬਹੁਤ ਘਟੀਆ ਅਤੇ ਬਹੁਤ ਸਸਤਾ ਸੀ । ਇਸ ਨੇ ਬਾਕੀ ਦੇ ਨਬੀ ਨਾਟਕਾਂ ਦਾ ਬਹੁਤ ਸੁਆਦ ਵੀ ਕਿਸੇ ਹਦ ਤਕ ਕਿਰਕਰਾ ਕਰ ਦਿੱਤਾ । ਉਲਝਣ : ਮੈਡੀਕਲ ਕਾਲਜ ਅੰਮ੍ਰਿਤਸਰ ਦੀ ਟੀਮ ਨੇ ਪੀ. ਆਰ. ਐਨ. ਮੁਕਰਜੀ ਦੇ ਨਿਰਦੇਸ਼ਨ ਵਿਚ ਰਮੇਸ਼ ਮਹਿਤਾ ਦਾ ਇਹ ਪ੍ਰਸਿੱਧ ਹਿੰਦੀ ਨਾਟਕ ਖੇਡਿਆ । ਇਸ ਦੇ ៩៩