ਪੰਨਾ:Alochana Magazine October, November, December 1967.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰਦਾਰਾਂ ਨੂੰ ਯਥਾਰਥ ਦੀ ਸਮਰੱਥਾ ਦੇਣ ਲਈ ਤੇ ਆਪਣੇ ਪੰਜਾਬੀ ਵੀਰਾਂ ਨੂੰ ਕਲਾਤਮਕੇ ਹਲੂਣਾ ਦੇਣ ਲਈ, ਬਲਰਾਜੇ ਨੇ ਪੰਜਾਬੀ ਵਿਚ ਪਹਿਲੀ ਅਕਤੂਬਰ ਤੋਂ ਲੈਕੇ ੨੭ ਅਕਤੂਬਰ ਤੀਕ ਅਮ੍ਰਿਤਸਰ ਨਾਟਕ-ਕਲਾ-ਕੇਂਦਰ ਨਾਲ ਰਲ ਕੇ ਵੱਖ ਵੱਖ ਥਾਂ ਨਾਟਕ ਖੇਡਣ ਦਾ ਪ੍ਰੋਗਰਾਮ ਬਣਾਇਆ। ਗੁਰਸ਼ਰਨ ਸਿੰਘ ਨੂੰ ਬਲਰਾਜ ਦੀ ਇਸ ਫੇਰੀ ਬਾਰੇ ਚਿੱਠੀ ਆਈ । ਗੁਰਸ਼ਰਨ ਸਿੰਘ ਨੇ ਇਹ ਚਿੱਠੀ ਮੈਨੂੰ, ਕੇਂਦਰ ਦਾ ਉਪ-ਧਾਨ ਹੋਣ ਕਰਕੇ ਵਿਖਾਈ । ਉਸ ਵਿੱਚੋਂ ਪੰਜਾਬ ਲਈ, ਪੰਜਾਬੀ ਲਈ, ਪੰਜਾਬ ਦੀ ਨਾਟਕੀ ਫੇਰੀ ਲਈ ਭਾਵਨਾ ਕੁੱਟ ਕੁੱਟ ਕੇ ਭਰੀ ਹੋਈ ਸੀ । ਉਸ ਵਿਚ ਲਿਖਿਆ ਹੋਇਆ ਸੀ : 'ਮੈਂ ਉਪਰਲੀ ਮੰਜ਼ਲ ਲਿਖਤ ਕਰਤਾਰ ਸਿੰਘ ਦੁੱਗਲ ਚੇਤੇ ਕਰਕੇ ਲਿਆ ਰਿਹਾ ਹਾਂ । ਡਾਇਰੈਕਸ਼ਨ ਮੈਂ ਤੁਹਾਡਾ ਲਵਾਂਗਾ । ਮੈਂ ਕੇਂਦਰ ਦਾ ਸਾਧਾਰਨ ਮੈਂਬਰ ਬਣ ਕੇ ਵਿਚਰਾਂਗਾ. ਜਿਵੇਂ ਉਹ ਰਹਿਣ ਰਹਾਂਗਾ, ਜੋ ਉਹ ਖਾਣ ਖਾਵਾਂਗਾ ।” ਮੈਂ ਪੰਜਾਬੀ ਨਾਟਕ ਲਈ ਐਨੀ ਕੁਰਬਾਨੀ ਤੇ ਸਾਧਨਾਂ ਵੇਖ ਕੇ ਹਲੂਣਿਆ ਗਿਆ । ਪਰ ਜਿੱਥੇ ਮੈਨੂੰ ਖ਼ੁਸ਼ ਹੋਈ, ਉਥੇ 'ਉੱਪਰ ਮੰਜ਼ਿਲ ਦੀ ਚੋਣ ਉਤੇ ਰਤਾ ਕੁ ਨਿਰਾਸਤਾ ਵੀ ਹੋਈ, ਕਿਉਂਕਿ ਮੇਰੇ ਵਿਚਾਰ ਅਨੁਸਾਰ ਇਹ ਨਾਟਕ ਰਲਵੀਂ, ਸਾਂਝੀ ਬਹੁ-ਪੱਖੀ, ਬਦਲਵੀਂ, ਪੰਜਾਬੀ ਸਭਾ ਵਾਲੀ, ਨਰ ਪੰਜਾਬੀ ਜਨਤਾ ਨੂੰ ਪੂਰੀ ਤਰਾਂ ਪਤ ਨਹੀਂ ਕਰ ਸਕਣ ਲਗਾ । (ਇਹ ਨਾਮ ਮਜ਼ਦੂਰਾਂ, ਪੇਂਡੂਆਂ, ਪੜਾਕੂਆਂ, ਬੁੱਧੀ ਜੀਵਾਂ, ਸ਼ਹਿਰੀਆਂ, ਕਰਮਚਾਰੀਆਂ, ਫ਼ੋਜੀਆਂ, ਵਪਾਰੀਆਂ ’ਚ ਮੱਧ ਸ਼੍ਰੇਣੀ ਦੇ ਲੋਕਾਂ ਅੱਗੇ ਖੇਡਣ ਦਾ ਫੈਹਲਾ ਕੀਤਾ ਗਿਆ ਸੀ ? ਬਲਰਾਜ ਦੇ ਅਭਿਨੈ ਨਾਲ ਨਿਆਇ ਨਹੀਂ ਹੋ ਸਕੇਗਾ । ਬਲਰਾਜ ਨੇ ਇਹ ਇਕ-ਪਾਤਰਾ ਨਾਟਕ ਇਸ ਕਰਕੇ ਚੁਣਿਆ ਸੀ ਕਿ ਸ-ਪ੍ਰਗਟਾਉ ਲਈ, ਅਭੀਨੇ ਦੀਆਂ ਬਾਰੀਕਾ ਲਈ ਤੇ ਰੀਹਰਸਲਾਂ ਲਈ ਇਹ ਵਧੇਰੇ ਠੀਕ ਸੀ । ਇਹ ਸੁਤੰਤਰ ਤੌਰ ਉਤੇ ਆਪ ਆਪ ਤਿਆਰ ਕੀਤਾ ਜਾ ਸਕਦਾ ਸੀ । ਦੁਜੇ ਨਾਟਕਾਂ ਵਿਚ ਬਾਕੀ ਪਾਤਰਾਂ ਨਾਲ ਰਲ ਕੇ ਹਰਬਲ ਕਰਨੀ ਪੈਣੀ ਸੀ : ਨਾਟਕ ਗਮ ਦੀ ਲੜੀ ਸ਼ੁਰੂ ਕਰਨ ਤੋਂ ਬਹੁਤੇ ਪਾਰ. ਰੀਹਰਸਲਾਂ ਲਈ ਪੰਜਾਬ ਆਉਣਾ ਪੈਣਾ ਸੀ ਤੇ ਫੇਰ ਬਾਕੀ ਪਾਤਰਾਂ ਨੂੰ ਵੀ ਆਪਣੇ ਨਾਲ ਚੁਕਣਾ ਪੈਣਾ ਸੀ, ਜਿਸ ਲਈ ਬਹੁਤ ਸਮਾਂ ਚਾਹੀਦਾ ਸੀ । | ਆਪਣੀ ਮਾਤਾ ਜੀ ਦੀ ਬੀਮਾਰੀ ਦਾ ਫ਼ਿਕਰ ਨਾਲ ਲਈ. 'ਜੇ ਲੋੜ ਪਈ ਮੈਨੂੰ -1 ਕਰ ਦੇਣਾ ਮੈਂ ਹਵਾਈ ਜਹਾਜ਼ ਰਾਹੀਂ ਜਿੱਥੇ ਹੋਇਆ ਉਥੋਂ ਘਰ ਅੱਪੜ ਜਾਵਾ ਘਰ ਦਿਆਂ ਨੂੰ ਕਹਿ ਕੇ, ਬਲਰਾਜ ਸਾਹਨੀ ਜੀ ਹਵਾਈ ਜਹਾਜ਼ ਰਾਹੀਂ 1.10.67 ਨੂੰ ਅੰਮ੍ਰਿਤਸਰ ਸਵੇਰੇ ਦਸ ਵਜੇ ਅੱਪੜ ਗਏ । ਟਜ਼ ਹੋਟਲ ਵਿਚ ਠਹਿਰਾਇਆ ਗਿਆ । ਥੋੜਾ ਜਿਹਾ ਆਰਾਮ ਕੀ ੧੦੦