ਪੰਨਾ:Alochana Magazine October, November, December 1967.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੋਵੇ । ਬਲਰਾਜ ਜਿਵੇਂ ਅਸੀਂ ਸੁਝਾਉ ਦਿੰਦੇ ਗਏ ਰੀਹਰਸਲ ਕਰਦਾ ਗਿਆ ਤੇ ਹੋਰ ਸੁਝਾਉ ਪੁੱਛਦਾ ਹਾਂ । ਜੇ ਕੋਈ ਮਾੜੀ ਜੇਹੀ ਵੀ ਚੰਗੀ ਗੱਲ ਦੇਸਦਾ ਤਾਂ ਉਸਦਾ ਬਲਰਾਜ ਸੌ ਸੌ ਧੰਨਵਾਦ ਕਰਦਾ । ਟੈਪ ਕੀਤੀਆਂ ਅਵਾਜ਼ਾਂ ਨੂੰ ਯੋਗ ਥਾਂ ਵਰਤਣ ਨਾਲ ਕੁੱਝ ਕੁ ਗੱਲ ਉਘੜਨ ਲੱਗੀ । ਇਥੇ ਇਹ ਵੀ ਫੈਸਲਾ ਕੀਤਾ ਗਿਆ ਕਿ ਮੋਮ ਸਾਹਿਬ ਦੇ ਪੌੜੀਆਂ ਚੜ੍ਹਨ ਦੀ ਅਵਾਜ਼ ਵੀ ਰੀਕਾਰਡ ਕੀਤੀ ਜਾਵੇ । ਇਕ ਥਾਂ ਗੱਲ ਪ੍ਰਭਾਵਸ਼ਾਲੀ ਨਹੀਂ ਸੀ ਬਣਦੀ । ਸਾਡੇ ਇਕ ਕਲਾਕਾਰ ਸੁਰੇਸ਼ ਪੰਡਿਤ ਨੇ, ਜੋ ਇਕ-ਪਾਤਰੀ ਨਾਟਕ ਬਹੁਤ ਸਫਲਤਾ ਨਾਲ ਪੇਸ਼ ਕਰ ਸਕਦਾ ਹੈ ('ਕਲਜੁਗ ਰਥ ਅਗਨ ਕਾ' ਇਕ-ਪਾਤਰੀ ਨਾਟਕ ਬਹੁਤ ਸੋਹਣਾ ਪੇਸ਼ ਕੀਤਾ ਸੀ । ਕਿਹਾ, 'ਬਲਰਾਜ ਜੀ ! 'ਸਿਰ' ਸ਼ਬਦ ਇਕ ਵਾਰੀ ਹੋਰ ਕਹੋ, ਭਾਵ ਉੱਘੜੇ ਆਵੇਗਾ’ ਬਲਰਾਜ ਝੱਟ ਕਾਹਲੀ ਨਾਲ ਕਹਿਣ ਲੱਗਾ ‘ਸੁਰੇਸ਼ ਜੀ ਮੈਂ ਇਉਂ ਨਹੀਂ ਕਰ ਸਕਦਾ । ਮੈਂ ਲਿਖਾਰੀ ਨਾਲ ਅਨਿਆਇ ਨਹੀਂ ਕਰ ਸਕਦਾ। ਮੈਂ ਇਕ ਕੌਮਾਂ ਵੀ ਆਪਣੇ ਕੋਲੋਂ ਨਹੀਂ ਪਾ ਸਕਦਾ, ਲਿਖਾਰੀ ਦੀ ਆਗਿਆਂ ਬਿਨਾਂ ! ਮੈਂ ਲਿਖਾਰੀ ਦੇ ਸ਼ਬਦਾਂ ਨੂੰ ਜਿਵਾਉਣਾ ਤੇ ਉਹਦੀ ਆਤਮਾ ਨੂੰ ਸਾਕਾਰ ਕਰਨਾ ਹੈ, ਉਨ੍ਹਾਂ ਨੂੰ ਆਪਣੀ ਦ੍ਰਿਸ਼ਟੀ ਨਾਲ ਸੋਧਣਾ ਨਹੀਂ। ਇਸ ਗੱਲ ਦਾ ਮੇਰੇ ਉਤੇ ਬੜਾ ਅਸਰ ਹੋਇਆ ਕਿ੩ਕ ਅਨਾੜੀ ਕਲਾਕਾਰ ਤਾਂ ਅਭੀਨੇ ਕਰਦੇ ਕਰਦੇ ਨਾਟਕ ਦੇ ਬੰਧਕ ਬਣੇ ਜ਼ਾਇਆ ਕਰਦੇ ਹਨ ! ਬਾਰੀ ਅਗਲਾ ਪਦਾ ਕਈ ਵਾਰੀ ਜੜਤ ਬਦਲਕੇ ਅਸੀਂ ਸਾਰੇ ਇਸ ਸਿੱਟੇ ਉਤੇ ਅਪੜੇ ਕਿ ਬਾਹਰੋ ਤਾਂ ਨਿਰਾ ਇਹ ਫ਼ਰੇਮ ਹੀ ਵਰਤਿਆ ਜਾਵੇ ਤੇ ਜੜਤ ਚਿੰਨਾਤਮਕ ਕੀਤੀ ਜਾਵੇ ਤੇ ਅੰਮ੍ਰਿਤਸਰ ਵਿਚ ਪੂਰੀ ਯਥਾਰਥਵਾਦੀ ਜੜਤ ਕੀਤੀ ਜਾਏ । ਇੱਥੇ ਇਹ ਵੀ ਨਿਰਣਾ a fਲ ਕਿ ਦੋਹਾਂ ਪਲੰਧਾਂ ਦੇ ਵਿਛੇ ਬਿਸਤਰਿਆਂ ਤੋਂ ਹੀ ਮਤਦੇ ਤੇ ਤੀਵੀਂ ਦੇ ੧੦੨