ਪੰਨਾ:Alochana Magazine October, November, December 1967.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਸ ਨਾਟਕ ਦਾ ਵਿਸ਼ਾ ਲੋਕਾਂ ਦੇ ਅਨੁਕੂਲ ਹੁੰਦਾ ਤਾਂ ਇਹ ਨਾਟਕ ਇੱਕੇ ਥਾਂ ਕੋਈ ਵਾਰੀ ਕਰਨ ਦੀ ਮੰਗ ਆਉਂਦੀ ਸੀ । ਇੱਥੇ ਤਾਂ ਲੋਕਾਂ ਦੀ ਪ੍ਰਤੀ-ਕੁਲਤਾ ਨੂੰ ਬਲਰਾਜ ਦੇ ਫ਼ਿਲਮਾਂ ਵਾਲੇ ਅਭੀਨੇ ਰਾਹੀਂ ਲੋਕਾਂ ਉੱਤੇ ਪਹਿਲੇ ਪਏ ਅਚੇਤ ਪਰਭਾਵੇ ਨੇ : ਰਤਾ ਕੁ ਲੋਕ-ਅਨੁਕੂਲਤਾ ਵਿਚ ਬਦਲਨ ਦਾ ਯਤਨ ਕੀਤਾ । ਖ਼ਰਚ ਤੇ ਆਮਦਨ ਭਾਵ ਬਰਾਬਰ ਰਹੇ, ਪਰ ਪਹਿਲਾ ਪ੍ਰੋਗ੍ਰਾਮ ਸਫਲ ਰਿਹਾ, ਜਿਸ ਦਾ ਮੈਨੂੰ ਬੜਾ ਹੀ ਡੇਰੇ ਕਿ ਦਰਸ਼ਕ ਕਿਤੇ ਇੱਕੋ ਭਾਂਤ ਦੀ ਲੰਮੀ ਗੱਲ ਸੁਣਦਿਆਂ ਉਕਤਾ ਨਾਂ ਜਾਣ । ਮੈਂ ਇਸ ਲੇਖ ਵਿਚ ਨਾਟਕ-ਕੇਂਦਰ ਵੱਲੋਂ ਖੇਡੇ ਨਾਟਕ 'ਇਕ ਕੁੜੀ ਇਕ ਬੇਰੀ ਕਣਕ ਦੀ ਬਲੀ' ਉੱਤੇ ਆਧਾਰਿਤ, 'ਡਾਰਲਿੰਗ', 'ਕਲਾ ਤੇ ਜ਼ਿੰਦਗੀ’, ‘ਭਾਈ ਮਨਾ ਸਿੰਘ'; “ਸਿੰਬਲ ਰੁਖ਼’, ਆਦਿ ਦੀ ਚਰਚਾ ਨਹੀਂ ਕਰਾਂਗਾ ਕੇਵਲ ਉਪਰਲੀ ਮੰਜ਼ਲ ਜਿਹੜਾ ਬਲਰਾਜ ਨੇ ਥਾਂ ਥਾਂ ਖੇਡਿਆ, ਉਸ ਦਾ ਪ੍ਰਭਾਵ ਦੇ ਤਿਕਰਮ ਹੀ ਵਿਚਾਰਾਂਗੀ । ਚਾਰ ਅਕਤੂਬਰ ਨੂੰ ਪੈਗਾਮ ਮਜੀਠੇ ਸੀ । ਚਾਰ ਨੂੰ ਹੀ ਬਲਰਾਜੇ ਨੇ, ਪਹਿਲਾ ਗੁਰੂ ਅਰਜਨ ਕਾਲਜ, ਤਰਨਤਾਰਨ ਜਾਣਾ ਸੀ । ਮੰਚ ਬਣਾਉਣ ਵਾਲੀ ਪਾਰਟੀ) ਬਿਜਲੀ ਤੇ ਮਾਈਕ ਵਾਲੇ ਸਵੇਰੇ ਹੀ ਮਜੀਠੇ ਪੁਜ ਗਏ | ਅੰਮਿਤਸਰ ਕਲਾ-ਕੇਂਦਰ ਪਾਸ ਵੱਖ ਵੱਖ ਫ਼ਰੇਮ, ਤਿੰਨ ਚਿਤਰ ਪਰਦੇ, ਸਾਰਾ ਬਿਜਲੀ ਦਾ ਸਾਮਾਨ, ਵਧੀਆ ਮਾਈਕ; ਬਹੁਤ ਸਾਰੇ ਪਹਿਰਾਵੇ ਆਦਿ ਬਹੁਤ ਸਮਾਨ ਆਪਣਾ ਹੈ । ਮੰਚ ਉਸਾਰਨ ਵਾਲੇ ਕਲਾਕਾਰ ਵੀ ਇਨ੍ਹਾਂ ਦੇ ਆਪਣੇ ਹਨ । ਬਲਰਾਜ ਤਰਨਤਾਰਨੇ ਕਾਰ ਵਿੱਚ ਸ਼ਾ ਸਿੱਧਾ ਮਜੀਠੇ ਅੱਪੜ ਗਿਆ ਤੇ ਅਸੀਂ ਸਾਰੇ ਕਲਾਕਾਰਾਂ ਸਮੇਤ ਸਟੇਸ਼ਨ ਵਨ ਵਿਚ ਏਧਰੋਂ ਚਲੇ ਗਏ । ਇਹ ਪ੍ਰੋਗ੍ਰਾਮ ਵੀ ਟਿਕਟ ਨਾਲ ਹੋਣਾ ਸੀ । ਇੱਥੇ ਸਾਡੇ ਆਦਮੀਆਂ ਨੇ ਆਪ ਹੀ ਸਾਰਾ ਮੰਚ ਉਸਾਰਨਾ ਸੀ ਤੇ ਆਪ ਹੀ ਟਿਕਟ ਵੇਚਣੇ ਸਨ। ਕਿਉਂਕਿ ਇੱਥੇ ਜ਼ਿਹੜੇ ਆਦਮੀ ਅਸੀਂ ਸਹਾਇਕ ਬਣਾਏ ਸਨ ਉਨ੍ਹਾਂ ਦਾ ਚੰਗਾ ਰਸੂਖ ਨਹੀਂ ਸੀ । ਕੁਝ ਕਾਰਨਾਂ ਕਰਕੇ ਸਟੇਜ ਬਹੁਤ ਚਰਾਕੀ ਬਣੀ : ਸ਼ੀਆਂ ਹੋਰ ਵੀ ਚਕੀਆਂ ਆਈਆਂ । ਇੱਥੇ ਵੀ ਛੇਹਰਟੇ ਵਰਗੀ ਛੋਟੀ ਛੇਹੀ ਸ਼ਤੀਰੀਆਂ ਦੀ ਸਟ ਬਣਾਈ ਗਈ । ਅੱਗੇ ਉਹ ਲਾਲ ਪਰਦਾ ਤੇ ਪਿੱਛੇ ਨੀਲਾ ਪਰਦਾ | ਪਾਸੇ ਅੱਧੋ ਕੇ ਕੇ ਹੋਏ ਸਨ । ਇਹ ਮੰਚ ਛੇਹਰਟੇ ਦੇ ਮੰਚ ਤੋਂ ਇਸ ਗਲੋਂ ਭੈੜਾ ਸੀ ਕਿ ਇਕ ,ਸਿਗਵੇ ਤੇ ਸ਼ਿੰਗਾਰ ਲਈ ਪਿੱਛੇ ਜਾਂ ਨਾਲ ਲਗਦਾ ਪੱਕਾ ਛੱਤ ਵਾਲਾ ਕਮਰਾ ਦਾ ਨਹੀਂ ਸੀ। ਇਹ ਪੰਡਾਲ ਅਨਾਜ ਮੰਡੀ ਦੀ ਚੜ੍ਹਦੀ ਨੁੱਕਰੇ ਬਣਿਆ ਸੀ । ਦੋ ਪਾਸੇ ਪੱਕੀਆਂ ਕੰਧਾਂ (ਘਰਾਂ ਦੀਆਂ ਪਿਛਲੀਆਂ ਕੰਧਾਂ) ਸਨ ਤੇ ਦੋ ਪਾਸੇ ਕਨਾਤਾਂ ਲਾ ਕੇ ਪਤਾਲ ਬਣਾਇਆ ਹੋਇਆ | ਪੰਡਾਲ ਉੱਤਰ-ਦੱਖਣ ਦਿਸ਼ਾ ਵਿਚ ਲੰਮਾ ਤੇ ਮੰਚ wi ਕੰਧਾਂ ਦੇ ਅੱਗੇ ਉੱਤਰੀ ਬਾਹੀ ਵਿਚ ਬਣਾਇਆ ਹੋਇਆ ਸੀ । ਇਸ ਦੇ ਦੋ ੧੦੪