ਪੰਨਾ:Alochana Magazine October, November, December 1967.pdf/120

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਟਕਰਾਉਣ ਵਾਲੀ ਜੜ੍ਹਤ ਦਾ ਉਸ ਨੂੰ ਅਭਿਆਸੀ ਗਿਆਨ ਨਹੀਂ ਹੈ । ਦੂਜੇ ਇਸ ਪਾਸੇ ਮਿਹਨਤ ਕਰਨ ਲਈ ਉਸ ਕੋਲ ਖੁੱਲਾ ਸਮਾਂ ਵੀ ਨਹੀਂ ਸੀ । ਜਿਹੜੇ ਕਲਾਕਾਰ, ਬੁੱਧ ਸਿੰਘ ਤੇ ਜਗਦੀਸ਼ ਇਸ ਦੀ ਉਸਾਰੀ ਕਰ ਰਹੇ ਸਨ, ਇਕ ਪਾਤਰੀ ਨਾਟਕ ਲਈ ਜਤ ਕਰਨ ਦਾ ਉਨ੍ਹਾਂ ਦਾ ਵੀ ਅਜੇ ਪਹਿਲਾਂ ਪ੍ਰਯੋਗ ਸੀ । ਉਹ ਅਜੇ ਇਸ ਨਾਟਕ ਦੀ ਅੰਦਰਲੀ ਭਾਵੁਕਤਾ,ਬੰਧਿਕਤਾ ਜਾਂ ਆਦਰਸ਼ ਨੂੰ ਤੇ ਵਾਰਤਾਲਾਪ ਦੀ ਆਤਮਕ ਨਾਟਕੀਅਤਾ ਨੂੰ ਪੂਰਨ ਭਾਂਤ ਕਿਆਸਣ ਦੇ ਅਸਮਰਥ ਸਨ । ਉਹ ਵਾਰਤਾਲਾਪ ਦੇ ਸ਼ਬਦ, ਸ਼ਬਦ ਅਭੀਨੈ ਤੇ ਇਨ੍ਹਾਂ ਦੋਹਾਂ ਵਿਚ ਲੈ ਉਪਜਾਉਂਦੀ ਸਜੀਵ ਅਨੁਪਾਤੀ ਜਤ ਦਾ ਕਿਆਸੇ ਨਹੀਂ ਸਨ ਕਰ ਸਕਦੇ । ਮੈਂ ਇਸ ਮੌਕੇ ਉੱਤੇ ਦਖ਼ਲ ਨਹੀਂ ਸੀ ਦੇਣਾ ਚਾਹੁੰਦਾ, ਇਸੇ ਕਰਕੇ ਹਰ ਵਾਰੀ ਉੱਪਰਲੀ ਮੰਜ਼ਿਲ ਦੀ ਜੜ੍ਹਤ ਬਦਲਦੀ ਰਹੀ ਤੇ ਬਲਰਾਜ ਨੂੰ ਨਵੇਂ ਝਮੇਲੇ ਦੇ ਰਹੇ । ਬਹੁ-ਪਾਤਰੀ ਨਾਟਕ ਵਿਚ ਜਤ ਪਾਤਰ ਨਹੀਂ ਹੁੰਦਾ, ਜਿਸ ਕਰਕੇ ਜੜ ਵਿਚ ਕੁਝ ਕਚਿਆਈ ਰਹਿ ਵੀ ਜਾਵੇ ਤਾਂ ਦੂਜਾ ਪਾਤਰ ਰੀ ਕਰ ਲੈਂਦਾ ਹੈ । ਪਾਤਰ ਆਪ ਵੀ ਚੀਜ਼ਾਂ ਨੂੰ ਹਿੱਲਾ ਜੁਲਾ ਕੇ ਕੰਮ ਸਾਰ ਲੈਂਦਾ ਹੈ । ਪਰ ਇਕ-ਪਾਤਰੀ ਨਾਟਕ ਵਿਚ ਪਾਤਰ ਇਕ ਖ਼ਾਸ ਸਥਿਤੀ ਵਿਚ ਵਿਚਰ ਰਿਹਾ ਹੁੰਦਾ ਹੈ, ਜਿਸ ਕਰਕੇ ਉਹਦੇ ਲਈ ਨਿੱਕੀ ਜੇਹ। ਜੋੜ੍ਹਤ-ਭੁੱਲ ਘਾਤਕ ਹੋ ਜਾਇਆ ਕਰਦੀ ਹੈ । ਓਪਨ ਏਅਰ ਥੀਏਟਰ ਵਿਚ ਤਿੰਨ ਦਿਨ ਉੱਪਰਲੀ ਮੰਜ਼ਿਲ ਹੋਇਆਂ ( ਤਿੰਨੇ ਦਿਨ ਹੀ ਬਾਰੀ, ਮੰਜਿਆਂ ਦੀ ਸਥਿਤੀ ਬਦਲਦੀ ਗਈ, ਪਰ ਕੋਈ ਨਿਸਚਿਤ ਜੜਤ ਨਾ ਉਭਰ ਸਕੀ । | ਜਦ ਮੈਂ ਬਲਰਾਜ ਨੂੰ ਲਿਖਤੀ ਪ੍ਰਸ਼ਨ ਰਾਹੀਂ ਇਹ ਪੁਛਿਆ ਕਿ ਕੀ ਇਹ ਠੀਕ ਹੈ ਕਿ ਤੁਹਾਡੇ ਅਭਿਨੈ ਵਿਚ ਚਿਤਰ-ਨਾਟਕ ਅਭਿਨੇ ਵਾਲਾ ਰੰਗ ਭਾਰਾ ਹੈ ਤਾਂ ਉਨ੍ਹਾਂ ਨੇ ਉਤਰ ਦਿੱਤਾ : ਇਹ ਗੱਲ ਠੀਕ ਨਹੀਂ । ਇਹੋ ਜਿਹਾ ਇਹਸਾਸ ‘ਉਪਰਲੀ ਮੰਜ਼ਲ ਵੇਖ ਕੇ ਦਰਸ਼ਕਾਂ ਨੂੰ ਹੋਇਆ ਜ਼ਰੂਰ ਹੋਵੇਗਾ, ਮੈਂ ਮੰਨਦਾ ਹਾਂ । ਉਸ ਦਾ ਕਾਰਨ ਇਹ ਸੀ ਕਿ ਰੀਹਰਸਲਾਂ ਦੀ ਮਦਦ ਨਾਲ ਮੇਰੀਆਂ ਸਰੀਰਕ ਹਰਕਤਾਂ, ਜਿਨ੍ਹਾਂ ਰਾਹੀਂ ਮੰਚ-ਅਭਿਨੈ ਵਿਚ ਕੁੱਝ ਵਿਅਕਤ ਕੀਤਾ ਜਾਂਦਾ ਹੈ, ਨਿਸ਼ਚਿਤ ਨਹੀਂ ਸਨ ਹੋਈਆਂ ਥਾਂ ਥਾਂ ਸੈਟਿਰੀ ਬਦਲ ਜਾਂਦੀ ਸੀ ! ਏਸ ਕਾਰਨ ਬਹੁਤ ਸਾਰਾ ਵਕਤ ਮੈਂ ਮਾਈਕੁਫ਼ਨ ਅਗੇ ਨਿਸਚਲ ਖੜੇ ਹੋ ਕੇ ਕੇਵਲ ਚਿਹਰੇ ਦੇ ਐਕਸਪ੍ਰੈਸ਼ਨਾਂ ਅਤੇ ਆਵਾਜ਼ ਦੇ ਉਤਾਰ ਚੜਾ ਨਾਲ ਦਰਸ਼ਕਾਂ ਨੂੰ ਬੰਨੀ ਰੱਖਣ ਦੀ ਕੋਸ਼ਿਸ਼ ਕਰਦਾ ਸਾਂ । ਏਸੇ ਕਰਕੇ ਚਿਤਰ-ਅਭਿਨੈ ਦਾ ਭੁਲੇਖਾ ਪੈਦਾ ਸੀ । ਪਰ ਬੰਬਈ ਵਾਪਸ ਆ ਕੇ ਹੁਣ ਮੈਂ ਆਪਣੀਆਂ ਸਾਰੀਆਂ ਹਰਕਤਾਂ ਕਲਪਣਾ ੧੧0