ਪੰਨਾ:Alochana Magazine October, November, December 1967.pdf/121

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਵਿਚ ਨਿਸਚਿਤ ਕਰ ਲਈਆਂ ਹਨ | ਖ਼ਾਲਸਾ ਕਾਲਜ ਵਿਚ ਫੇਰ ਚਿੰਨ੍ਹਾਤਮਕ ਜੜ੍ਹ ਤੋਂ ਕੀਤੀ ਗਈ । ਇੱਥੇ ਜਤ ਸ਼ਾਇਦ ਬਲਰਾਜ ਦੀ ਅਭਿਨੈ-ਗਤੀ ਦੀ ਅਨੁਪਤੀ ਸੀ । ਮੇਰੇ ਵਿਚਾਰ ਅਨੁਸਾਰ ਜਿੰਨੇ ਉੱਪਰਲੀ ਮੰਜ਼ਿਲ ਦੇ ਪ੍ਰੋਗ੍ਰਾਮ (ਸੱਤ) ਮੈਂ ਵੇਖੋ ਹਨ ਉਨ੍ਹਾਂ ਸਾਰਿਆਂ ਨਾਲ ਖ਼ਾਲਸਾ ਕਾਲਜ ਵਿਚ ਖੇਡਿਆ 'ਉਪਰਲੀ ਮੰਜ਼ਿਲ ਵਧੇਰੇ ਸਫਲ ਸੀ । ਇਸ ਦੇ ਕਈ ਹੋਰ ਵੀ ਕਾਰਨ ਹੈ ਸਕਦੇ ਹਨ । ਸ਼ਾਇਦ ਬਲਰਾਜ ਨੂੰ ਵਧੇਰੇ ਪੜ੍ਹੇ ਲਿਖੇ ਦਰਸ਼ਕਾਂ ਦੀ ਚੇਤਨਾ ਸੀ, ਜਾਂ ਸ਼ਾਇਦ ਇਸ ਲਈ ਕਿ ਨਾਟਕ ਨੂੰ ਸੱਤ ਅੱਠ ਵਾਰੀ ਪਹਿਲਾਂ ਖੇਡ ਚੁੱਕਾ ਸੀ । | ਅਸਲ ਵਿਚ ਇਹ ਨਾਟਕ ਬਹੁਤ ਮਿਹਨਤ ਮੰਗਦਾ ਸੀ । ਪੱਕੀ, ਇਕਸਾਰ ਹੋਂ ਬੋਲਣ ਵਾਲੀ, ਸੰਕੇਤਾਤਮਕ, ਨਿਸਚਿਤ, ਇੰਨ ਬਿੰਨ ਨਾਚ-ਮੁਦਰਾ ਜਾਂ ਤਬਲੇ ਦੀਆਂ ਤਾਂ ਵਰਗੀ ਜਤ ਮੰਗਦਾ ਸੀ । ਵਾਰਤਾਲਾਪ ਦੇ ਕਾਵਿ-ਅਲੰਕਾਰ, ਕਾਵਿ-ਚਿਤਰ ਤੇ ਰੂਪਕਾਂ ਨੂੰ ਸਾਕਾਰ ਕਰਨ ਵਾਲੀ ਆਤਮਕ ਅਭੀਨੈ ਮੰਗਦਾ ਸੀ ਜੋ ਤਪੱਸਿਆ ਵਰਗੀਆਂ ਰੀਹਰਸਲਾਂ ਨਾਲ ਹੀ ਆ ਸਕਦਾ ਹੈ ਤੇ ਉਹੋ ਜਿਹੀਆਂ ਰਹਰਸਲਾਂ ਹੋ ਨਾ ਸਕੀਆਂ। ਇਹੋ ਕਾਰਨ ਹੈ ਕਿ ਵਾਰ ਵਾਰ ਕਰਨ ਤੋਂ ਵੀ ਇਸ ਦਾ ਠੇਠ ਠੱਕ ਨਾ ਬੱਝ ਸਕਿਆ । ਬਲਰਾਜ ‘ਉਪਰਲੀ ਮੰਜ਼ਿਲ' ਵਿਚ ਇਹ ਇਕ ਯੋਗ ਹੀ ਰਹਿ ਗਿਆ, ਕਿਉਂਕਿ ਕੇਂਦਰ ਕਰਮਚਾਰੀਆਂ ਨੂੰ ਮੰਚ ਉਸਾਰਨ, cਕਟ ਵੇਚਣ ਤੇ ਟੈਕਸ ਦੇ ਝਮੇਲੇ ਨਜਿੱਠਣ ਦੇ ਬਹੁਤ ਸਾਰੇ ਹੋਰ ਕੰਮ ਸਨ । ਜੇ ਅਕਸਾਈਜ਼ ਵਾਲਿਆਂ ਨੂੰ ਨਹੀਂ ਸੱਦਦੇ ਸਾਂ ਤਾਂ ਉਹ ਕਿਸੇ ਨਾ ਕਿਸੇ ਬਹਾਨੇ ਆ ਕੇ ਚਲਾਨ ਕਰ ਜਾਂਦੇ ਸਨ ਤੇ ਜੋ ਸੱਦਦੇ ਸਾਂ ਤੇ ਉਹ ਤੇ ਉਨ੍ਹਾਂ ਦੇ ਲਾਕੜੀ ਹੀ ਸੌ ਤੋਂ ਵੱਧ ਹੋ ਜਾਂਦੇ ਸਨ, ਜੋ ਵਧੀਆਂ ਸੀਟਾਂ ਆ ਕੇ ਮੱਲ ਲੈਂਦੇ ਸਨ। ਇਹ ਪੁਆੜਾ ਪੁਲਸੀਆਂ ਦਾ ਸੀ । ਜੇ ਉਨਾਂ ਦੀ ਸਹਾਇਤਾ ਨਹੀਂ ਸੀ ਲੈ ਤਾਂ ਬੋਟਿਕਟੇ ਧੱਕੇ ਨਾਲ ਅੰਦਰ ਆ ਜਾਂਦੇ ਸਨ ਤੇ ਜੇ ਲੈਂਦੇ ਸਾਂ ਤਾਂ ਇਨ੍ਹਾਂ ਦੇ ਆਦਮੀ ਰੋਹਬ ਨਾਲ, ਬਿਨਾਂ ਟਿਕਟਾਂ ਆਉਣ ਵਾਲਿਆਂ ਨਾਲੋਂ ਵੀ ਕਈ ਗੁਣਾਂ ਵਧ, ਅੰਦਰ ਆ ਕੇ ਅਗਲੀਆਂ ਸੀਟਾਂ ਮੱਲ ਲੈਂਦੇ ਸਨ । ਇਨ੍ਹਾਂ ਔਖਿਆਈਆਂ ਨੇ ਇਨ੍ਹਾਂ ਨਾਟਕਾਂ ਨੂੰ ਪੂਰਨ ਭਾਂਤ ਨਿਖਾਰਨ ਲਈ ਯੋਗ ਸਮਾਂ, ਉਤਸ਼ਾਹ ਚੋ ਰਸ ਨਾ ਰਹਿਣ ਦਿੱਤਾ। ਜਿਸ ਕਰਕੇ ਇਹ ਨਾਟਕ ਉਹ ਰੰਗ ਨਾ ਉਸਾਰ ਸਕੇ, ਜਿਸ ਦੀ ਆਸ ਸੀ। ਪਰ ਕੁਮਾਲੇ ਦੀ ਗੱਲ ਇਹ ਸੀ ਕਿ ਬਲਰਾਜ ਰਾਤੀ ਜਾਂਨ ਮਾਰ ਕੇ ਨਾਟਕ ॥ ૧૧૧