ਪੰਨਾ:Alochana Magazine October, November, December 1967.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਖੇਡਦਾ । ਸਾਹ ਰਾਤ ਫੇਰ ਇਸ ਨੂੰ ਹੋਰ ਚੰਗਾ ਕਰਨ ਲਈ ਸੋਚਦਾ ਰਹਿਦਾ ਤੇ ਸਵੇਰੇ ਇਕ ਮਹਾਨ ਯੋਧੇ ਵਾਂਗ ਨਵੀਂ ਮੁਹਿੰਮ ਲਈ ਫੇਰ ਉਤਸਾਹਿਤ ਹੁੰਦਾ ; ਉਹ ਨਾ ਥਕੇਵਾਂ, ਨਾ ਅਕੇਵਾਂ ਤੇ ਨਾ ਕੋਈ ਗਿਲਾ ਅਨੁਭਵ ਕਰਦਾ ਤੇ ਇਉਂ ਜਾਪਦਾ ਜਿਵੇਂ ਕੋਈ ਹਮਾ, ਭਾਰਤੀ ਨਾਟਕ ਦਾ ਕਰਤਾ, ਕੋਈ ਨਾਟਕੀ ਅਵਤਾਰ ਫੇਰੀ ਉੱਤੇ ਆਇਆ ਹੋਵੇ ਤੇ ਸਾਰਿਆਂ ਨੂੰ ਤ੍ਰਿਪਤ ਤੇ ਸੰਤੁਸ਼ਟ ਕਰਨਾ ਉਸ ਦਾ ਉੱਦੇਸ਼ ਹੋਵੇ । ਮੈਂ ਬਾਕੀ ਥਾਈ ਨਾਲ ਨਹੀਂ ਜਾ ਸਕਿਆ, ਕਿਉਂਕਿ ਮੈਂ ਯੁਵਕ ਮੇਲੇ ਦੀ ਤਿਆਰੀ ਵਿਚ ਰੁੱਝ ਗਿਆ ਸੀ । ਪਰ ਮੈਨੂੰ ਗੁਰਸ਼ਰਨ ਰਾਹੀਂ ਇਹ ਪਤਾ ਲੱਗਾ ਕਿ ਨੰਗਲ (ਭਾਖੜਾ) ਵੀ ਟਿਕਟ ਲਾ ਕੇ ਰਾਮ ਕੀਤਾ ਗਿਆ ਸੀ । ਉੱਥੇ ਥਾਂ ਥੋੜੀ ਸੀ ਤੇ ਦਰਸ਼ਕ ਬਹੁਤ ਸਨੇ । ਜਿਸ ਕਰਕੇ ਜਿਹੜੇ ਅੰਦਰ ਨਾ ਜਾ ਸਕੇ ਉਨ੍ਹਾਂ ਨੇ ਪੰਡਾਲ ਵਿੱਚ ਵੱਟੇ ਮਾਰੇ । ਅੰਬਾਲਾ ਛਾਉਣੀ ਦੇ ਗਮ ਵਿਚ ਹਵਾਈ ਸੈਨਾ ਦੇ ਇਕ ਬਹੁਤ ਵੱਡੇ ਸ਼ਰਾਬ ਵਿਚ ਅੰਨੇ ਅਫ਼ਸਰ ਨੇ ਮੰਚ ਉੱਤੇ ਚੜ੍ਹ ਕੇ ਬਹੁਤ ਖੱਪ ਪਾਈ ਤੇ ਅਫ਼ਸਰੋ ਹੋਣ ਕਰਕੇ ਉਸ ਨੂੰ ਕੋਈ ਰੋਕ ਵੀ ਨਾ ਸਕਿਆ । ਇਨਾਂ ਸ਼ਰਾਬੀਆਂ ਦੇ ਕਰਮਾਂ ਨੂੰ ਤੇ ਸ਼ਰਾਬੀ ਦਰਸ਼ਕਾਂ ਨੂੰ ਵੇਖ ਕੇ ਮੈਂ ਇਉਂ ਅਨੁਭਵ ਕੀਤਾ ਹੈ ਜਿਵੇਂ ਵਧੇਰੀ ਜਨਤਾ ਪੰਜਾਬ ਵਿਚ, ਨਾਟਕ ਦੀ ਪਰੰਪਰਾ ਮਰ ਜਾਣ ਕਰਕੇ ਤੇ ਚੰਗੇ ਨਾਟਕ ਨਾ ਮਿਲਣ ਕਰਕੇ, ਨਾਟਕ ਨੂੰ ਮੇਲਾ ਸਮਝਦੀ ਹੈ ਜਾਂ ਘਟੀਆ ਪੇਂਡੂ ਵਿਆਹ ਜਾਂ ਛਿੰਝ, ਜਿੱਥੇ ਸ਼ਰਾਬ ਪੀ ਕੇ ਜਾਣਾ ਜ਼ਰੂਰੀ ਹੈ । ਚੰਗੇ ਨਾਟਕ ਲਈ ਇਹ ਲੋਕ ਵਾਤਾਵਰਨ ਖ਼ਰਾਬ ਕਰ ਦਿੰਦੇ ਹਨ ! ‘ਨਾਟਕ' ਨੇ ਇਨ੍ਹਾਂ ਲੋਕਾਂ ਨੂੰ ਅਜੇ ਦਿਲ-ਪਰਚਾਵੇ ਦਾ, ਜੀਵਨ-ਆਨੰਦ ਤੇ ਜੀਵਨ ਸੰਪ ਵਾਲਾ ਪਾਸਾ ਦੱਸਣਾ ਹੈ । ਚੰਡੀਗੜ੍ਹ ਟੈਗੋਰ ਥੀਏਟਰ ਵਿਚ ਬਿਨਾਂ ਮਾਈਕ ਤੋਂ ਉੱਪਰਲੀ ਮੰਜ਼ਿਲ ਖੇਡਿਆ ਗਿਆ ! ਇਹ ਮੰਚ ਬਹੁਤ ਵੱਡਾ ਹੈ । ਜਿਸ ਕਰਕੇ ਬਲਰਾਜ ਨੂੰ ਵਧੇਰੇ ਮੰਚੀ ਹੋਣਾ ਪਿਆ ਤੇ ਵਧੇਰੇ ਨੱਠ ਭੱਜ ਕਰਨੀ ਪਈ ਜਿਸ ਕਰਕੇ ਨਾਟਕੇ ਚ ਕੋਮਲ-ਅਭੀਨੈ ਵਿਚ ਵੀ ਸਰੀਰਕ ਕਾਰਜ ਵਧੇਰੇ ਆ ਗਿਆ-ਸਰੀਰਕ ਕਸਰਤੇ ਵਰਗਾ } ਮਾਤਾ ਦੀ ਬੀਮਾਰੀ ਦੀ ਤਾਰ ਆਉਣ ਤੇ ਝਲਰਾਜ ਨੂੰ ਆਪਣਾ ਅੱਠ ਦਿਨ ਦਾ ਹੋਰ ਪ੍ਰੋਗ੍ਰਾਮ ਵਿੱਚੇ ਛੱਡ ਕੇ ਬੰਬਈ ਜਾਣਾ ਪਿਆ। ਸਮਰਾਲਾ, ਜੰਮ, ਟਾਂਡਾ, ਮਲੋਟ, ਆਦਿ ਕਈ ਥਾਂਵਾਂ ਦਾ ਪ੍ਰੋਮ ਨਾ ਹੋ ਸਕਿਆ । ਇਸ ਫੇਰੀ ਦੀ ਪ੍ਰਾਪਤੀ : ਬਲਰਾਜ ਅਸਲੀ ਪੰਜਾਬੀ ਹੈ, ਨਿਪੁੱਣ ਅਭਿਨੇਤਾ ਹੈ, ਸੂਝਵਾਨ, ਚਿੰਤਕ ਹੈ। ਉਸ ਨੇ ਪੰਜਾਬੀ ਨਾਟਕ ਨੂੰ ਮਰਾਠੀ ਤੇ ਬੰਗਾਲੀ ਨਾਟਕ ਦੀ ਪੱਧਰ ਉਤੇ ਲਿਜਾਣ ਦੇ ਟੀਚੇ ਨਾਲ ਪੰਜਾਬੀ ਨਾਟਕਕਾਰਾਂ, ਪੰਜਾਬੀ ਨਾਟਕ-ਦਰਸ਼ਕਾਂ, ਪੰਜਾਬੀ ਨਾਟਕ-ਅਭਿਨੇਤਾਵਾਂ, ੧੧੨